ਸਹੂਲਤਾਂ ਨਾ ਮਿਲਣ ਕਾਰਨ ਮੋਗਾ ਦਾ ਫੋਕਲ ਪੁਆਇੰਟ ਬੰਦ ਹੋਣ ਦੇ ਕੰਢੇ (ਵੀਡੀਓ)
Thursday, Jul 26, 2018 - 05:17 PM (IST)
ਮੋਗਾ (ਬਿਊਰੋ) - ਸੰਨ 1999 ਦੇ ਤਤਕਾਲੀਨ ਮੁੱਖ ਮੰਤਰੀ ਵਲੋਂ ਮੋਗਾ 'ਚ ਫੋਕਲ ਪੁਆਇੰਟ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਦਾ ਮੁੱਖ ਮੰਤਵ ਕਿਸਾਨਾਂ ਨੂੰ ਸਸਤੇ ਰੇਟ 'ਤੇ ਖੇਤੀਬਾੜੀ ਦੇ ਔਜ਼ਾਰ ਮੁਹੱਈਆ ਕਰਵਾਉਣਾ ਸੀ। ਇਸ ਤੋਂ ਬਾਅਦ ਇਥੋਂ ਦਾ ਵਧੀਆ ਥਰੈਸ਼ਰ ਪੂਰੇ ਭਾਰਤ 'ਚ ਜਾਣ ਲੱਗ ਪਿਆ ਪਰ ਹੌਲੀ-ਹੌਲੀ ਫੋਕਲ ਪੁਆਇੰਟ ਨੂੰ ਸਹੂਲਤਾਂ ਨਾ ਮਿਲਣ ਕਾਰਨ ਸਥਾਪਿਤ ਫੈਕਟਰੀਆਂ ਬੰਦ ਹੋਣ ਦੇ ਕੰਢੇ 'ਤੇ ਆ ਗਈਆਂ ਹਨ।
ਉਧਰ ਦੂਜੇ ਪਾਸੇ ਇੰਡਸਟਰੀ ਵਿਭਾਗ ਦੇ ਜੀ. ਐੱਮ. ਗੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ। ਇਨ੍ਹਾਂ ਤਸਵੀਰਾਂ 'ਚ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦੇਖੀਆਂ ਜਾ ਸਕਦੀਆਂ ਹਨ। ਸੜਕਾਂ ਦਾ ਹਾਲ, ਪਾਣੀ ਦੀ ਵਿਵਸਥਾ, ਈ.ਐੱਸ.ਆਈ. ਹਸਪਤਾਲ ਦਾ ਬੰਦ ਹੋਣਾ, ਦੂਜੇ ਰਾਜਾਂ ਤੋਂ ਲੇਬਰ ਦਾ ਨਾ ਆਉਣਾ ਅਤੇ ਸਰਕਾਰ ਵਲੋਂ ਕੋਈ ਵੀ ਸਬਸਿਡੀ ਨਾ ਦੇਣ ਕਾਰਨ ਭਾਰਤ ਦਾ ਪ੍ਰਸਿੱਧ ਖੇਤੀਬਾੜੀ ਦੇ ਔਜ਼ਾਰਾਂ ਦਾ ਹਬ ਹੁਣ ਬੰਦ ਹੋਣ ਦੇ ਕੰਢੇ ਆ ਗਿਆ ਹੈ। ਉਦਯੋਗਪਤੀਆਂ ਨੇ ਸਰਕਾਰ ਨੂੰ ਫੋਕਲ ਪੁਆਇੰਟ 'ਚ ਲੱਗੀਆਂ ਫੈਕਟਰੀ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਤਾਂਕਿ ਬੰਦ ਹੋਈਆਂ ਫੈਕਟਰੀਆਂ ਨੂੰ ਮੁੜ ਚਾਲੂ ਕੀਤਾ ਜਾਵੇ।
