ਫ਼ਲਾਈਓਵਰ ਚਾਲੂ ਕਰਨ ਲਈ 31 ਦਸੰਬਰ ਤਕ ਦੀ Deadline! ਅਦਾਲਤ ਨੇ ਦਿੱਤੀ Warning
Wednesday, Nov 27, 2024 - 02:49 PM (IST)
ਲੁਧਿਆਣਾ (ਹਿਤੇਸ਼)- ਦੁੱਗਰੀ-ਧਾਂਦਰਾ ਮਿਸਿੰਗ ਲਿੰਕ ’ਤੇ ਰੇਲਵੇ ਓਵਰਬ੍ਰਿਜ ਦੇ ਅੱਧ ਵਿਚਾਲੇ ਲਟਕੇ ਪ੍ਰਾਜੈਕਟ ਨੂੰ ਲੈ ਕੇ ਗਲਾਡਾ ਦੇ ਅਫਸਰਾਂ ਅਤੇ ਠੇਕੇਦਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਇਹ ਸੰਕੇਤ ਕੋਰਟ ਵੱਲੋਂ ਜਾਰੀ ਇਕ ਆਰਡਰ ਤੋਂ ਮਿਲਦੇ ਹਨ, ਜਿਸ ਵਿਚ 31 ਦਸੰਬਰ ਤੱਕ ਫਲਾਈਓਵਰ ਚਾਲੂ ਕਰਨ ਦੀ ਡੈੱਡਲਾਈਨ ਫਿਕਸ ਕੀਤੀ ਗਈ ਹੈ। ਇਥੇ ਦੱਸਣਾ ਉੱਚਿਤ ਹੋਵੇਗਾ ਕਿ ਫਿਰੋਜ਼ਪੁਰ ਰੋਡ ਤੋਂ ਗਿੱਲ ਰੋਡ ਨੂੰ ਲਿੰਕ ਕਰਨ ਲਈ ਲੋਧੀ ਕਲੱਬ ਰੋਡ, ਪੱਖੋਵਾਲ ਰੋਡ, ਦੁੱਗਰੀ-ਧਾਂਦਰਾ ਤੋਂ ਹੁੰਦੇ ਹੋਏ ਮਿਸਿੰਗ ਲਿੰਕ ਬਣਾਉਣ ਦਾ ਪ੍ਰਾਜੈਕਟ ਲੰਬੇ ਸਮੇਂ ਤੋਂ ਅੱਧ-ਵਿਚਾਲੇ ਲਟਕਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ 35 ਲੱਖ ਲੋਕਾਂ ਨੂੰ ਮਿਲੇਗਾ ਖ਼ਾਸ ਤੋਹਫ਼ਾ! List 'ਚ ਆ ਗਿਆ ਨਾਂ
ਇਸ ਪ੍ਰਾਜੈਕਟ ਦੇ ਪਾਰਟ-2 ’ਚ ਸੜਕ ਬਣਾਉਣ ਦਾ ਕੰਮ ਪੂਰਾ ਹੋਣ ਦੇ ਬਾਵਜੂਦ ਰੇਲਵੇ ਓਵਰਬ੍ਰਿਜ ਨਾ ਬਣਨ ਕਾਰਨ ਵਾਹਨਾਂ ਦੀ ਆਵਾਜਾਈ ਸ਼ੁਰੂ ਨਹੀਂ ਹੋ ਸਕੀ, ਜਿਸ ਸਬੰਧੀ ਸਮਾਜਸੇਵੀ ਸੰਸਥਾ ਵੱਲੋਂ ਕੀਤੇ ਗਏ ਕੇਸ ਦੀ ਸੁਣਵਾਈ ਦੌਰਾਨ ਗਲਾਡਾ ਵੱਲੋਂ ਪਿਛਲੇ ਸਾਲ ਦਸੰਬਰ ’ਚ ਦਿੱਤੀ ਗਈ ਸਟੇਟਸ ਰਿਪੋਰਟ ਮੁਤਾਬਕ ਉਸ ਸਮੇਂ ਰੇਲਵੇ ਓਵਰਬ੍ਰਿਜ ਦੀ ਉਸਾਰੀ ਪੂਰੀ ਹੋ ਗਈ ਸੀ ਅਤੇ ਠੇਕੇਦਾਰ ਨੂੰ ਪਿਛਲੇ ਸਾਲ ਅਕਤੂਬਰ ’ਚ ਜਾਰੀ ਵਰਕ ਆਰਡਰ ਦੇ ਆਧਾਰ ’ਤੇ ਇਸ ਸਾਲ ਦਸੰਬਰ ਤੱਕ ਅਪਰੋਚ ਰੋਡ ਬਣਾਉਣ ਦਾ ਪ੍ਰਾਜੈਕਟ ਪੂਰਾ ਕਰਨ ਦਾ ਦਾਅਵਾ ਕੀਤਾ ਗਿਆ ਸੀ।
ਇਸ ਮਾਮਲੇ ’ਚ ਹੁਣ ਅਦਾਲਤ ਵੱਲੋਂ ਟਿੱਪਣੀ ਕੀਤੀ ਗਈ ਹੈ ਕਿ ਸਟੇਟਸ ਰਿਪੋਰਟ ਮੁਤਾਬਕ ਹੁਣ ਤੱਕ ਫਲਾਈਓਵਰ ਬਣਾਉਣ ਦਾ ਪ੍ਰਾਜੈਕਟ ਪੂਰਾ ਹੋਣ ਦੇ ਨੇੜੇ ਹੋਣਾ ਚਾਹੀਦਾ ਹੈ ਅਤੇ ਜੇਕਰ ਫਿਰ ਵੀ 31 ਦਸੰਬਰ ਤੱਕ ਵਾਹਨਾਂ ਦੀ ਆਵਾਜਾਈ ਸ਼ੁਰੂ ਨਾ ਹੋਈ ਤਾਂ ਗਲਾਡਾ ਦੇ ਅਫਸਰ ਅਤੇ ਠੇਕੇਦਾਰ ਕਾਰਵਾਈ ਲਈ ਤਿਆਰ ਰਹਿਣ।
20 ਸਾਲ ਤੋਂ ਅੱਧ ਵਿਚਾਲੇ ਲਟਕਿਆ ਹੋਇਆ ਹੈ ਪ੍ਰਾਜੈਕਟ
ਇਥੇ ਦੱਸਣਾ ਉੱਚਿਤ ਹੋਵੇਗਾ ਕਿ ਸ਼ਹਿਰ ਦੀਆਂ ਕਈ ਸੜਕਾਂ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਅਤੇ ਲੋਕਾਂ ਨੂੰ ਫਿਰੋਜ਼ਪੁਰ ਰੋਡ ਤੋਂ ਗਿੱਲ ਰੋਡ ਤੱਕ ਜਾਣ ਲਈ ਲੰਬੀ ਦੂਰੀ ਤੈਅ ਕਰਨ ਤੋਂ ਬਚਾਉਣ ਦੇ ਮਕਸਦ ਨਾਲ ਮਿਸਿੰਗ ਲਿੰਕ ਪ੍ਰਾਜੈਕਟ 2003 ’ਚ ਪਾਸ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜ਼ਮੀਨ ਕਬਜ਼ਾਉਣ ਨੂੰ ਲੈ ਕੇ ਕਾਫੀ ਦੇਰ ਤੱਕ ਵਿਵਾਦ ਚਲਦਾ ਰਿਹਾ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਇਸ ਸਬੰਧੀ ਕਈ ਐੱਨ. ਜੀ. ਓ. ਵੱਲੋਂ ਲਗਾਏ ਗਏ ਕੇਸ ’ਤੇ ਅਦਾਲਤ ਵੱਲੋਂ ਸਮੇਂ-ਸਮੇਂ ’ਤੇ ਜਾਰੀ ਆਰਡਰ ਦੇ ਆਧਾਰ ’ਤੇ ਇਹ ਪ੍ਰਾਜੈਕਟ ਕਛੂਆ ਚਾਲ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇਸ ’ਚ ਮਾਲੇਰਕੋਟਲਾ ਲਾਈਨ ’ਤੇ ਬਣਨ ਵਾਲੇ ਪੁਲ ਦਾ ਕੰਮ ਰੇਲਵੇ ਵੱਲੋਂ ਫੰਡ ਜਮ੍ਹਾਂ ਕਰਵਾਉਣ ਤੋਂ ਕਾਫੀ ਦੇਰ ਬਾਅਦ ਪਿਛਲੇ ਸਾਲ ਪੂਰਾ ਕੀਤਾ ਗਿਆ। ਹੁਣ ਰੇਲਵੇ ਓਵਰਬ੍ਰਿਜ ਲਈ ਅਪਰੋਚ ਬਣਾਉਣ ਦਾ ਕੰਮ ਠੇਕੇਦਾਰ ਦੀ ਲੇਟ-ਲਤੀਫੀ ਦੀ ਗਵਾਹੀ ਦੇ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8