ਹੜ੍ਹਾਂ ਦਾ ਮੂੰਹ ਮੋੜਦੀ 11 ਸਾਲਾ ਬੱਚੀ ਬਣੀ ਮਿਸਾਲ (ਵੀਡੀਓ)
Monday, Aug 26, 2019 - 06:48 PM (IST)
ਕਪੂਰਥਲਾ (ਬਿਊਰੋ ਰਿਪੋਰਟ) : ਇਕ ਪਾਸੇ ਪੰਜਾਬ ਵਿਚ ਹੜ੍ਹ ਨੇ ਹਾਹਾਕਾਰ ਮਚਾ ਦਿੱਤੀ ਤੇ ਦੂਜੇ ਪਾਸੇ ਪੰਜਾਬੀਆਂ ਦੇ ਹੌਂਸਲੇ ਨੇ ਹੜ੍ਹ ਨੂੰ ਵੀ ਮਾਤ ਪਾ ਦਿੱਤੀ। ਹੋਵੇ ਵੀ ਕਿਉਂ ਨਾ ਜਦੋਂ ਪੰਜਾਬ ਦੇ ਗੱਭਰੂ, ਮੁਟਿਆਰਾਂ, ਸੰਸਥਾਵਾਂ ਸਭ ਰਲ ਮਿਲ ਕੇ ਆਪਣਿਆਂ ਦੇ ਨਾਲ ਖੜ੍ਹ ਜਾਣ ਤਾਂ ਹੜ੍ਹ ਦਾ ਕੀ ਕਿਸੀ ਵੀ ਮੁਸੀਬਤ ਦਾ ਮੂੰਹ ਮੋੜ ਦੇਣ ਤੇ ਜਦੋਂ ਜਜ਼ਬਾ ਇਸ 11 ਸਾਲਾ ਬੱਚੀ ਵਰਗਾ ਹੋਵੇ ਤਾਂ ਹੌਂਸਲਾ ਹੋਰ ਵੀ ਵੱਧ ਜਾਂਦਾ ਹੈ। ਪਿੰਡ ਕੋਠੇ ਵਿਚ ਸੜਕ ਦੇ ਬੰਨ੍ਹ ਟੁੱਟਣ ਕਾਰਨ ਕਈ ਪਿੰਡਾਂ ਦਾ ਸੰਪਰਕ ਟੁੱਟ ਗਿਆ ਸੀ। ਇੱਥੇ ਸਤਿਕਾਰ ਕਮੇਟੀ ਤੇ ਲੋਕ ਲਹਿਰ ਦੀ ਟੀਮ ਨੇ ਬੰਨ੍ਹ ਬੰਨ੍ਹਣ ਦਾ ਕੰਮ ਆਪਣੇ ਪੱਧਰ 'ਤੇ ਸ਼ੁਰੂ ਕੀਤਾ ਤੇ ਇਸ ਦੌਰਾਨ ਸੇਵਾ ਲਈ ਆਏ ਲੋਕਾਂ ਵਿਚ 11 ਸਾਲਾ ਬੱਚੀ ਵੀ ਸ਼ਾਮਲ ਸੀ।
ਇਸ ਬੱਚੀ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਜੇਕਰ ਇਕ ਛੋਟੀ ਜਿਹੀ ਬੱਚੀ ਦਿਲ ਵਿਚ ਦਰਦ ਲੈ ਕੇ ਲੋਕਾਂ ਦੀ ਮਦਦ ਲਈ ਪਹੁੰਚ ਸਕਦੀ ਹੈ ਤਾਂ ਅਸੀਂ-ਤੁਸੀਂ ਕਿਉਂ ਨਹੀਂ। ਇੱਥੇ ਦੱਸ ਦੇਈਏ ਕਿ ਬੰਨ੍ਹ ਬੰਨ੍ਹਣ ਦਾ ਕੰਮ ਤਕਰੀਬਨ ਪੂਰਾ ਹੋ ਚੁੱਕਾ ਹੈ। ਇਹ ਰਸਤਾ ਬਣਦੇ ਹੀ ਚਾਰ-ਪੰਜ ਪਿੰਡ ਬਾਕੀ ਪਿੰਡਾਂ ਨਾਲ ਸੰਪਰਕ ਵਿਚ ਆ ਜਾਣਗੇ ਅਤੇ ਉੱਥੇ ਆਸਾਨੀ ਨਾਲ ਮਦਦ ਪਹੁੰਚਾਈ ਜਾ ਸਕੇਗੀ। ਮਦਦ ਵਿਚ ਲੱਗੇ ਲੋਕਾਂ ਦਾ ਕਹਿਣਾ ਹੈ ਕਿ ਹੁਣ ਲੋੜ ਲੰਗਰ ਦੀ ਨਹੀਂ ਸਗੋਂ ਖੁਦ ਪਹੁੰਚ ਕੇ ਹੱਥੀਂ ਕੰਮ ਕਰਵਾਉਣ ਦੀ ਹੈ।