ਬਾਰਿਸ਼ ਮਗਰੋਂ ਲੁਧਿਆਣਾ ''ਚ ਬਣੇ ਹੜ੍ਹ ਵਰਗੇ ਹਾਲਾਤ, ਨਗਰ ਨਿਗਮ ਦੇ ਦਾਅਵਿਆਂ ਦੀ ਨਿਕਲੀ ਹਵਾ

Thursday, Jun 27, 2024 - 12:15 PM (IST)

ਲੁਧਿਆਣਾ (ਹਿਤੇਸ਼): ਮੌਸਮ ਵਿਚ ਅਚਾਨਕ ਆਈ ਤਬਦੀਲੀ ਦੇ ਚਲਦਿਆਂ ਭਾਰੀ ਬਾਰਿਸ਼ ਮਗਰੋਂ ਭਾਵੇਂ ਗਰਮੀ ਤੋਂ ਪਰੇਸ਼ਾਨ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ, ਪਰ ਬਾਰਿਸ਼ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦੀਆਂ ਸਮੱਸਿਆਵਾਂ ਉਸ ਤੋਂ ਕਈ ਗੁਣਾ ਵੱਧ ਗਈਆਂ ਹਨ। ਕਿਉਂਕਿ ਮਹਾਨਗਰ ਦੇ ਕਈ ਇਲਾਕਿਆਂ ਵਿਚ ਬਾਰਿਸ਼ ਬੰਦ ਹੋਣ ਦੇ ਕਾਫ਼ੀ ਦੇਰ ਬਾਅਦ ਵੀ ਪਾਣੀ ਇਕੱਠਾ ਰਹਿਣ ਕਾਰਨ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਜਿਸ ਨਾਲ ਸਿਵਰੇਜ ਤੇ ਰੋਡ ਜਾਲੀਆਂ ਦੀ ਸਫਾਈ ਨੂੰ ਲੈ ਕੇ ਨਗਰ ਨਿਗਮ ਦੇ ਦਾਅਵਿਆਂ ਦੀ ਹਵਾ ਨਿਕਲ ਗਈ ਹੈ। ਇਸ ਨੂੰ ਵੇਖ ਕੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਾਨਸੂਨ ਦੌਰਾਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਤਿਆਰੀਆਂ ਮੀਟਿੰਗਾਂ ਤੇ ਕਾਗਜ਼ੀ ਕਾਰਵਾਈ ਤਕ ਹੀ ਸੀਮਤ ਹੋ ਕੇ ਰਹਿ ਗਈਆਂ।

ਸੋਸ਼ਲ ਮੀਡੀਆ 'ਤੇ ਹੋ ਰਹੀ ਕਿਰਕਿਰੀ

ਮੀਂਹ ਮਗਰੋਂ ਲੁਧਿਆਣਾ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪੈਦਾ ਹੋਏ ਹਾਲਾਤਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਗਰ ਨਿਗਮ ਦੀ ਰੱਜ ਕੇ ਕਿਰਕਿਰੀ ਹੋ ਰਹੀ ਹੈ। ਲੋਕ ਇਸ ਸਬੰਧੀ ਫੋਟੋ ਤੇ ਵੀਡੀਓ ਅਪਲੋਡ ਕਰ ਕੇ ਨਗਰ ਨਿਗਮ ਅਧਿਕਾਰੀਆਂ ਖ਼ਿਲਾਫ਼ ਭੜਾਸ ਕੱਢ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਫ਼ਰੀਦਕੋਟ ਜੇਲ੍ਹ ਦੇ ਵਾਰਡਨ ਨੂੰ CIA ਸਟਾਫ਼ ਨੇ ਕੀਤਾ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

ਨੁਕਸਾਨ ਦਾ ਸਬੱਬ ਬਣ ਕੇ ਆਈ ਹੈ ਬਾਰਿਸ਼

ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ ਨਾਲ ਜ਼ਿਆਦਾਤਰ ਇਲਾਕਿਆਂ ਵਿਚ ਲੋਕਾਂ ਦਾ ਘਰੋਂ ਨਿਕਲਣਾ ਔਖ਼ਾ ਹੋ ਗਿਆ ਹੈ ਤੇ ਕਈ ਜਗ੍ਹਾ ਹੇਠਲੇ ਇਲਾਕਿਆਂ ਵਿਚ ਘਰਾਂ, ਫੈਕਟਰੀ ਜਾਂ ਦੁਕਾਨਾਂ ਵਿਚ ਪਾਣੀ ਵੜਣ ਦੀ ਵਜ੍ਹਾ ਨਾਲ ਲੋਕਾਂ ਦੇ ਸਾਮਾਨ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News