ਸੁਲਤਾਨਪੁਰ ਲੋਧੀ ''ਚ ਹੜ੍ਹ ਦਾ ਕਹਿਰ, ਘਰਾਂ ਦੀਆਂ ਛੱਤਾਂ ''ਤੇ ਫਸੇ ਲੋਕ

08/20/2019 8:49:10 AM

ਸੁਲਤਾਨਪੁਰ ਲੋਧੀ : ਸਤਲੁਜ ਦਰਿਆ 'ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ 'ਚ ਤਬਾਹੀ ਮਚੀ ਹੋਈ ਹੈ। ਸੁਲਤਾਨਪੁਰ ਲੋਧੀ ਦੇ ਪਿੰਡ ਮਡਾਲਾ 'ਚ ਵੀ ਸਤਲੁਜ ਦਰਿਆ ਦੇ ਪਾਣੀ ਨੇ ਕਹਿਰ ਮਚਾ ਦਿੱਤਾ ਹੈ।

PunjabKesari

ਇੱਥੇ ਬੰਨ੍ਹ ਟੁੱਟਣ ਕਾਰਨ ਹਾਲਾਤ ਬੇਹੱਦ ਨਾਜ਼ੁਕ ਬਣੇ ਹੋਏ ਹਨ। ਪਾਣੀ ਦਾ ਵਹਾਅ ਬਹੁਤ ਤੇਜ਼ ਹੈ, ਜਿਸ ਕਾਰਨ ਲੋਕ ਪਾਣੀ ਤੋਂ ਬਚਣ ਲਈ ਆਪੋ-ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹੇ ਹੋਏ ਹਨ ਪਰ ਜੇਕਰ ਪਾਣੀ ਦੇ ਵਹਾਅ ਨੂੰ ਦੇਖਿਆ ਜਾਵੇ ਤਾਂ ਇਹ ਘਰ ਡਿਗ ਵੀ ਸਕਦੇ ਹਨ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ।

PunjabKesari

ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨ ਵੀ ਇੱਥੇ ਇਕ ਨੌਜਵਾਨ ਦੀ ਮੌਤ ਹੋ ਗਈ ਸੀ, ਜਿਸ ਦੀ ਲਾਸ਼ ਅਜੇ ਤੱਕ ਮਿਲ ਨਹੀਂ ਸਕੀ ਹੈ। ਫਿਲਹਾਲ ਅਜੇ ਤੱਕ ਇੱਥੇ ਐੱਨ. ਡੀ. ਆਰ. ਐੱਫ. ਦੀ ਕੋਈ ਵੀ ਟੀਮ ਰੈਸਕਿਊ ਕਰਨ ਲਈ ਆਈ ਦਿਖਾਈ ਨਹੀਂ ਦੇ ਰਹੀ। ਬੰਨ੍ਹ ਦੇ ਨੇੜਿਓਂ ਮਿੱਟੀ ਲਗਾਤਾਰ ਖੁਰ ਰਹੀ ਹੈ, ਜਿਸ ਕਾਰਨ ਪਾੜ ਹੋਰ ਵਧਦਾ ਜਾ ਰਿਹਾ ਹੈ। ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਇਸ ਹੜ੍ਹ ਦੀ ਮਾਰ ਹੇਠ ਬਹੁਤ ਸਾਰੇ ਪਿੰਡ ਆ ਗਏ ਹਨ ਅਤੇ ਪ੍ਰਸ਼ਾਸਨ ਵਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ।


Babita

Content Editor

Related News