ਵਿਧਾਇਕ ਚੀਮਾ ਤੋਂ ਸੁਣੋ ਕਿਵੇਂ ਹੜ੍ਹ ਪੀੜਤਾਂ ਤੱਕ ਪਹੁੰਚੇਗਾ ਮੁਆਵਜ਼ਾ

Thursday, Aug 29, 2019 - 11:20 AM (IST)

ਵਿਧਾਇਕ ਚੀਮਾ ਤੋਂ ਸੁਣੋ ਕਿਵੇਂ ਹੜ੍ਹ ਪੀੜਤਾਂ ਤੱਕ ਪਹੁੰਚੇਗਾ ਮੁਆਵਜ਼ਾ

ਕਪੂਰਥਲਾ (ਓਬਰਾਏ)— ਪੰਜਾਬ ’ਚ ਬੀਤੇ ਦਿਨੀਂ ਹੜ੍ਹ ਦੇ ਕਹਿਰ ਦੇ ਕਾਰਨ ਜਿੱਥੇ ਕਈ ਲੋਕ ਬੇਘੱਰ ਹੋ ਗਏ, ਉਥੇ ਹੀ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਹੜ੍ਹ ਦਾ ਪਾਣੀ ਆਫਤ ਬਣ ਕੇ ਆਇਆ ਅਤੇ ਚਲਾ ਗਿਆ ਪਰ ਪਿੱਛੇ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ। ਬੇਸ਼ੱਕ ਬਹੁਤੇ ਪਿੰਡਾਂ ’ਚੋਂ ਪਾਣੀ ਨਿਕਲ ਗਿਆ ਹੈ ਜਾਂ ਫਿਰ ਨਿਕਲ ਰਿਹਾ ਹੈ। ਭਾਵੇਂ ਜ਼ਿੰਦਗੀ ਮੁੜ ਲੀਹ ’ਤੇ ਆਉਣੀ ਸ਼ੁਰੂ ਹੋ ਗਈ ਹੈ ਅਤੇ ਬੇਸ ਕੈਂਪਾਂ ’ਚੋਂ ਲੋਕ ਘਰਾਂ ਨੂੰ ਪਰਤਣ ਲੱਗੇ ਹਨ ਪਰ ਘਰ-ਬਾਰ ਨੁਕਸਾਨੇ ਗਏ ਹਨ। ਪਿੰਡਾਂ ’ਚ ਗੰਦਗੀ ਦਾ ਆਲਮ ਦਿੱਸ ਰਿਹਾ ਹੈ, ਜਿਸ ਨੂੰ ਸਾਫ ਕਰਵਾਉਣ ਦੇ ਲਈ ਪ੍ਰਸ਼ਾਸਨ ਵੱਲੋਂ ਵੱਡਾ ਹੰਭਾਲਾ ਮਾਰਿਆ ਜਾ ਰਿਹਾ ਹੈ।

PunjabKesari

ਕਪੂਰਥਲਾ ਦੇ 20 ਹੜ੍ਹ ਪ੍ਰਭਾਵਿਤ ਪਿੰਡਾਂ ਦੀ ਸਫਾਈ ਲਈ ਪ੍ਰਸ਼ਾਸਨ ਵੱਲੋਂ 2 ਹਜ਼ਾਰ ਮਨਰੇਗਾ ਮਜ਼ਦੂਰਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਲੋਕਾਂ ਨੂੰ ਸਿਹਤ ਸਹੂਲਤਾਂ ਅਤੇ ਰਾਸ਼ਨ ਦੇਣ ਦੇ ਨਾਲ-ਨਾਲ ਸਾਫ-ਸੁਥਰਾ ਪਾਣੀ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਦੇ ਨਾਲ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਵੀ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਹਾਲਾਤ ਦਾ ਜਾਇਜ਼ਾ ਲਿਆ। 

PunjabKesari
ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਹੜ੍ਹਾਂ ਕਾਰਨ ਫੈਲੀ ਗੰਦਗੀ ਅਤੇ ਗਾਰ ਨਾਲ ਪਿੰਡਾਂ ’ਚ ਬੀਮਾਰੀਆਂ ਦਾ ਡਰ ਬਣਿਆ ਹੋਇਆ ਹੈ, ਜਿਸ ਤੋਂ ਬਚਾਅ ਦੇ ਉਪਰਾਲੇ ਜਾਰੀ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਦੱਸ ਦੇਈਏ ਕਿ ਸੁਲਤਾਨਪੁਰ ਲੋਧੀ ’ਚ ਨਵੰਬਰ ਮਹੀਨੇ ਕੌਮਾਂਤਰੀ ਪੱਧਰ ’ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਅਜਿਹੇ ’ਚ ਹੜ੍ਹਾਂ ਦੀ ਮਾਰ ਝੱਲ ਰਹੇ ਜ਼ਿਲਾ ਕਪੂਰਥਲਾ ’ਚ ਤਿਆਰੀਆਂ ’ਤੇ ਸਾਫ-ਸਫਾਈ ਨੂੰ ਲੈ ਕੇ ਪ੍ਰਸ਼ਾਸਨ ਵੱਧ ਚੌਕਸੀ ਵਰਤ ਰਿਹਾ ਹੈ। 


author

shivani attri

Content Editor

Related News