ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ''ਚ ਲੱਗੀ ਆਰਮੀ ਤੇ ਐੱਨ. ਡੀ. ਆਰ. ਐੱਫ.

Monday, Aug 19, 2019 - 04:01 PM (IST)

ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ''ਚ ਲੱਗੀ ਆਰਮੀ ਤੇ ਐੱਨ. ਡੀ. ਆਰ. ਐੱਫ.

ਰੂਪਨਗਰ (ਜੋਬਨਪ੍ਰੀਤ)— ਭਾਖੜਾ ਡੈਮ ਤੋਂ ਛੱਡੇ ਗਏ ਪਾਣੀ ਨਾਲ ਸਤਲੁਜ ਨੇ ਪੰਜਾਬ ਦੇ ਕਈ ਇਲਾਕਿਆਂ 'ਚ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਹੈ। ਫਿਲੌਰ ਕੋਲ ਕੁਝ ਥਾਵਾਂ 'ਤੇ ਸਤਲੁਜ 'ਚ ਪਾੜ ਵੀ ਪਏ ਹਨ। ਜਿਸ ਤੋਂ ਬਾਅਦ ਨਵਾਂਸ਼ਹਿਰ ਦੇ ਤਾਜਪੁਰ ਖੋਜਾ ਇਲਾਕੇ 'ਚ ਪੈਂਦੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ ਚਾਰਾਜੋਈ ਲਗਾਕਾਰ ਜਾਰੀ ਹੈ। ਆਰਮੀ ਅਤੇ ਐੱਨ. ਡੀ. ਆਰ. ਐੱਫ. ਵੱਲੋਂ ਬੰਨ੍ਹ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਧਰ ਆਈ. ਜੀ. ਰਣਬੀਰ ਸਿੰਘ ਖੱਟੜਾ ਨੇ ਵੀ ਰਾਹੋਂ-ਮਾਛੀਵਾੜਾ ਪੁਲ 'ਤੇ ਪਹੁੰਚ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਪੁਲ ਦਾ ਨਿਰੀਖਣ ਵੀ ਕੀਤਾ।

PunjabKesari

ਖੱਟੜਾ ਮੁਤਾਬਕ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧਕ ਮੁਕੰਮਲ ਹਨ। ਭਾਖੜਾ ਤੋਂ ਹੋਰ ਪਾਣੀ ਛੱਡੇ ਜਾਣ ਬਾਰੇ ਆਈ. ਜੀ. ਖੱਟੜਾ ਨੇ ਕਿਹਾ ਕਿ ਸਵਾਂ ਨਦੀ 'ਚ ਪਾਣੀ ਨਾ ਵਧਿਆ ਤਾਂ ਕੋਈ ਖਤਰਾ ਨਹੀਂ। ਦੱਸ ਦੇਈਏ ਕਿ ਭਾਖੜਾ ਬੰਨ੍ਹ ਵੱਲੋਂ ਅੱਜ 80 ਹਜ਼ਾਰ ਕਿਊਸਿਕ ਪਾਣੀ ਅਜੇ ਹੋਰ ਛੱਡੇ ਜਾਣ ਦੀਆਂ ਖਬਰਾਂ ਹਨ, ਜਿਸ ਨੂੰ ਲੈ ਕੇ ਲੋਕਾਂ 'ਚ ਡਰ ਦਾ ਮਾਹੌਲ ਹੈ।


author

shivani attri

Content Editor

Related News