ਫੌਜ ਅਤੇ ਪੰਜਾਬ ਪੁਲਸ ਨੇ ਪਿੰਡਾਂ ਤੇ ਸ਼ਹਿਰਾਂ ''ਚ ਕੀਤੀ ਗਸ਼ਤ ਤੇਜ

08/22/2017 6:17:15 PM

ਬੋਹਾ/ਬੁਢਲਾਡਾ (ਮਨਜੀਤ)- ਸੀਨੀਅਰ ਪੁਲਸ ਕਪਤਾਨ ਮਾਨਸਾ ਪਰਮਵੀਰ ਸਿੰਘ ਪਰਮਾਰ ਦੀਆਂ ਹਦਾਇਤਾਂ ਤੇ ਸਬ-ਡਵੀਜਨ ਬੁਢਲਾਡਾ ਦੇ ਡੀ.ਐੱਸ.ਪੀ. ਮਨਵਿੰਦਰਵੀਰ ਸਿੰਘ, ਸੀ. ਆਰ. ਪੀ. ਐੱਫ ਦੇ ਡੀ. ਐੱਸ. ਪੀ. ਰੁਪਿੰਦਰ ਸਿੰਘ ਭਾਟੀ, ਥਾਣਾ ਬੋਹਾ ਦੇ ਮੁੱਖੀ  ਇੰਸਪੈਕਟਰ ਗੁਰਵੀਰ ਸਿੰਘ ਦੀ ਅਗਵਾਈ 'ਚ ਸੀ. ਆਰ. ਪੀ. ਐੱਫ. 137 ਬਟਾਲੀਅਨ ਐੱਫ.ਕੰਪਨੀ, ਸਥਾਨਕ ਪੁਲਸ ਅਤੇ ਫੋਰਸ ਨੇ ਸਾਂਝੇ ਤੌਰ 'ਤੇ ਪਿੰਡਾਂ ਅਤੇ ਸ਼ਹਿਰਾਂ 'ਚ ਫਲੈਗ ਮਾਰਚ ਕਰਕੇ ਪੁਲਸ ਨੇ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਬੋਹਾ ਥਾਣੇ ਨਾਲ ਸੰਬੰਧਿਤ ਹਰਿਆਣੇ ਦੀਆਂ ਸਰਹੱਦਾਂ 'ਤੇ ਵੀ ਨਾਕਾਬੰਦੀ ਕਰਕੇ ਚੌਕਸੀ ਵਧਾ ਦਿੱਤੀ ਹੈ। ਉੱਥੇ ਹੀ ਭੀੜ-ਭੜਕੇ ਵਾਲੀਆਂ ਥਾਵਾਂ ਅਤੇ ਸਰਕਾਰੀ ਇਮਾਰਤਾਂ ਦੇ ਨੇੜੇ ਪੁਲਸ ਵਲੋਂ ਖੁਫੀਆ ਤੌਰ 'ਤੇ ਵੀ ਨਿਗਰਾਨੀ ਕੀਤੀ ਜਾ ਰਹੀ ਹੈ। ਸਥਾਨਕ ਡੀ. ਐੱਸ. ਪੀ. ਮਨਵਿੰਦਰਵੀਰ ਸਿੰਘ ਬੁਢਲਾਡਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਪੁਲਸ ਵਲੋਂ ਸਬ-ਡਵੀਜਨ 'ਚ ਚੌਕਸੀ ਵਧਾ ਦਿੱਤੀ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਅਮਨ ਸ਼ਾਂਤੀ ਭੰਗ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਜਨਤਾ ਦੀ ਸੇਵਾ 'ਚ 24 ਘੰਟੇ ਹਾਜ਼ਰ ਰਹੇਗੀ।


Related News