ਪੂਰੇ ਪਿੰਡ 'ਚ ਤੜਕੇ ਸਵੇਰੇ ਪਈਆਂ ਭਾਜੜਾਂ, ਘਰਾਂ ਅੰਦਰ ਵੜੀ ਪੰਜਾਬ ਪੁਲਸ, ਪੜ੍ਹੋ ਪੂਰੀ ਖ਼ਬਰ (ਵੀਡੀਓ)

Monday, Jun 10, 2024 - 10:26 AM (IST)

ਖੰਨਾ (ਵਿਪਨ) : ਖੰਨਾ 'ਚ ਪੰਜਾਬ ਪੁਲਸ ਵਲੋਂ ਤੜਕੇ ਸਵੇਰੇ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 60-70 ਦੇ ਕਰੀਬ ਪੁਲਸ ਅਫ਼ਸਰਾਂ ਵਲੋਂ ਇਹ ਛਾਪੇਮਾਰੀ 'ਕਾਸੋ ਆਪਰੇਸ਼ਨ' ਤਹਿਤ ਕੀਤੀ ਗਈ ਹੈ, ਜਿਨ੍ਹਾਂ ਵਲੋਂ ਘਰਾਂ 'ਚ ਛਾਪੇ ਮਾਰੇ ਗਏ।

ਇਹ ਵੀ ਪੜ੍ਹੋ : ਪੰਜਾਬ ਭਰ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਦਫ਼ਤਰ ਤੇ ਹੋਰ ਅਦਾਰੇ

ਇਸ ਛਾਪੇਮਾਰੀ ਦੀ ਅਗਵਾਈ ਡੀ. ਐੱਸ. ਪੀ. ਹਰਜਿੰਦਰ ਸਿੰਘ ਗਿੱਲ ਵਲੋਂ ਕੀਤੀ ਗਈ। ਡੀ. ਐੱਸ. ਪੀ. ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ 'ਤੇ ਨਸ਼ੇ ਦੀ ਰੋਕਥਾਮ ਅਤੇ ਸ਼ਰਾਰਤੀ ਤੱਤਾਂ 'ਤੇ ਕਾਬੂ ਪਾਉਣ ਦੇ ਮਕਸਦ ਨਾਲ 'ਕਾਸੋ ਆਪਰੇਸ਼ਨ' ਤਹਿਤ ਸਵੇਰੇ 6 ਵਜੇ ਛਾਪੇਮਾਰੀ ਕੀਤੀ ਗਈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਰਵਨੀਤ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਨਾਲ ਲੁਧਿਆਣਾ ਨੂੰ ਮਿਲਣਗੇ 4 ਸੰਸਦ ਮੈਂਬਰ

ਇਸ ਦੌਰਾਨ ਖੰਨਾ ਦੀ ਮੀਟ ਮਾਰਕੀਟ ਇਲਾਕੇ ਤੋਂ ਇਲਾਵਾ ਪਿੰਡ ਦਹੇੜੂ ਅਤੇ ਆਸ-ਪਾਸ ਦੇ ਪਿੰਡਾਂ 'ਚ ਛਾਪੇ ਮਾਰੇ ਗਏ ਹਨ। ਡੀ. ਐੱਸ. ਪੀ. ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਜੋ ਵੀ ਬਰਾਮਦਗੀ ਕੀਤੀ ਜਾਵੇਗੀ, ਉਸ ਦਾ ਖ਼ੁਲਾਸਾ ਬਾਅਦ 'ਚ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News