ਪੰਜਾਬ ਪੁਲਸ 'ਚ ਵੱਡੇ ਪੱਧਰ 'ਤੇ ਹੋਣਗੀਆਂ ਬਦਲੀਆਂ, CM ਮਾਨ ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ (ਵੀਡੀਓ)

06/18/2024 3:49:59 PM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਸ ਨੂੰ ਲੈ ਕੇ ਸਖ਼ਤ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਪੁਲਸ ਮਹਿਕਮੇ ਅੰਦਰ ਵੱਡੇ ਪੱਧਰ 'ਤੇ ਬਦਲੀਆਂ ਦੇ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਨੇ ਇਹ ਫ਼ੈਸਲਾ ਅੱਜ ਹੋਈ ਐੱਸ. ਐੱਸ. ਪੀਜ਼. ਦੀ ਮੀਟਿੰਗ ਤੋਂ ਬਾਅਦ ਲਿਆ ਹੈ। ਇਸ ਮੁਤਾਬਕ ਕਰੀਬ 10 ਹਜ਼ਾਰ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਜਾਣਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਤੋਂ ਬਹੁਤ ਸਾਰੇ ਹੌਲਦਾਰਾਂ, ਮੁਨਸ਼ੀਆਂ ਅਤੇ ਥਾਣੇਦਾਰਾਂ 'ਤੇ ਇਲਜ਼ਾਮ ਲੱਗਦੇ ਸਨ ਕਿ ਉਹ 10-15 ਸਾਲਾਂ ਤੋਂ ਉਨ੍ਹਾਂ ਥਾਣਿਆਂ 'ਚ ਹੀ ਹਨ।

ਇਹ ਵੀ ਪੜ੍ਹੋ : ਜਲੰਧਰ ਵਾਸੀਆਂ ਲਈ ਅਹਿਮ ਖ਼ਬਰ, ਜਲਦੀ ਖ਼ਰੀਦ ਲਓ ਜ਼ਰੂਰੀ ਦਵਾਈਆਂ, ਬੰਦ ਰਹਿਣਗੀਆਂ ਦੁਕਾਨਾਂ

ਲੋਕਾਂ ਦਾ ਦੋਸ਼ ਸੀ ਕਿ ਜੇਕਰ ਉਹ ਕਿਸੇ ਨਸ਼ਾ ਵੇਚਣ ਵਾਲੇ ਨੂੰ ਫੜ੍ਹਦੇ ਹਨ ਤਾਂ ਪੁਲਸ ਦੀ ਮਿਲੀ-ਭੁਗਤ ਕਾਰਨ ਉਸ ਨੂੰ ਥਾਣੇ ਤੋਂ ਛੱਡ ਦਿੱਤਾ ਜਾਂਦਾ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਡੀ. ਜੀ. ਪੀ. ਨੂੰ ਤੁਰੰਤ ਪ੍ਰਭਾਵ ਨਾਲ ਵੱਡੇ ਪੱਧਰ 'ਤੇ ਹੇਠਲੇ ਪੱਧਰ ਵਾਲੇ ਮੁਨਸ਼ੀ, ਥਾਣੇਦਾਰ, ਹੌਲਦਾਰਾਂ ਦੀਆਂ ਬਦਲੀਆਂ ਕਰਨ ਦੇ ਹੁਕਮ ਦਿੱਤੇ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਹੁਣ ਤੱਕ 10,000 ਹਜ਼ਾਰ ਤੋਂ ਉੱਤੇ ਬਦਲੀਆਂ ਹੋ ਗਈਆਂ ਹਨ ਅਤੇ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ 'ਚ ਵੀ ਸੋਧ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਹਿਲੀ ਵਾਰ 15 ਦਿਨ ਚੱਲੀ Heat Wave, ਬਿਜਲੀ ਦੀ ਖ਼ਪਤ ਦੇ ਟੁੱਟੇ ਸਾਰੇ ਰਿਕਾਰਡ

ਉਨ੍ਹਾਂ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਪੁਲਸ ਵਾਲਾ ਨਸ਼ੇ 'ਚ ਸ਼ਾਮਲ ਪਾਇਆ ਗਿਆ ਤਾਂ ਉਸ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਤੁਰੰਤ ਹੀ ਮੁਅੱਤਲ ਕੀਤਾ ਜਾਵੇਗਾ। ਜੇਕਰ ਕੋਈ ਨਸ਼ਾ ਤਸਕਰ ਫੜ੍ਹਿਆ ਜਾਂਦਾ ਹੈ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਸਾਨੂੰ ਇਸ ਦੇ ਲਈ ਕੋਈ ਕਾਨੂੰਨ ਵੀ ਬਦਲਣਾ ਪਿਆ ਤਾਂ ਅਸੀਂ ਬਦਲ ਦੇਵਾਂਗੇ। ਅਜਿਹੇ ਤਸਕਰ ਦੀ ਇਕ ਹਫ਼ਤੇ ਅੰਦਰ ਪ੍ਰਾਪਰਟੀ ਅਟੈਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਪੁਲਸ 'ਚ 10 ਹਜ਼ਾਰ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


Babita

Content Editor

Related News