ਚੰਡੀਗੜ੍ਹ ਦੇ ਮਸ਼ਹੂਰ ਪੰਜ ਤਾਰਾ ਹੋਟਲ ਨੂੰ ਲੱਗਾ ਤਾਲਾ, ਜਾਣੋ ਕਿਉਂ

Friday, Aug 26, 2016 - 01:29 PM (IST)

ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਸਾਨ ਵਲੋਂ ਹੁਣ ਤਕ ਦਾ ਸਭ ਤੋਂ ਸਖਤ ਕਦਮ ਚੁੱਕਦੇ ਹੋਏ ਪੰਜ ਸਿਤਾਰਾ ਹੋਟਲ ਪਾਰਕ ਪਲਾਜ਼ਾ ਨੂੰ ਭਾਰੀ ਹੰਗਾਮੇ ਤੋਂ ਬਾਅਦ ਸ਼ੁਕਰਵਾਰ ਸੀਲ ਕਰ ਦਿਤਾ ਗਿਆ। ਦਰਅਸਲ ਸੈਕਟਰ 17 ਸਥਿਤ ਹੋਟਲ ਪਾਰਕ ਪਲਾਜ਼ਾ ਦੇ ਮਾਲਕਾਂ ਨੇ 3 ਬੈਂਕਾਂ ਦੇ ਤਕਰੀਬਨ 125 ਕਰੋੜ ਰੁਪਏ ਦੇਣੇ ਸਨ ਜਿਨ੍ਹਾਂ ''ਚ ਸਭ ਤੋਂ ਵੱਧ 115 ਕਰੋੜ ਰੁਪਏ ਪੰਜਾਬ ਨੈਸ਼ਨਲ ਬੈਂਕ ਦੇ ਸਨ। ਪੁਲਸ ਪ੍ਰਸ਼ਾਸਨ ਨੂੰ ਹੋਟਲ ''ਤੇ ਕਬਜ਼ਾ ਲੈਣ ''ਚ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਹੋਟਲ ਦੇ ਸਟਾਫ ਨੂੰ ਇਹ ਹੁਕਮ ਦਿੱਤੇ ਗਏ ਸਨ ਕਿ ਉਨ੍ਹਾਂ ਨੇ ਗੇਟ ਤੋਂ ਨਹੀਂ ਹਟਣਾ ਭਾਵੇਂ ਲਾਠੀਚਾਰਜ ਹੋਵੇ ਜਾਂ ਗੋਲੀਆਂ ਚੱਲ ਜਾਣ।
ਇਸ ਸਾਰੇ ਘਟਨਾਕ੍ਰਮ ਦੌਰਾਨ ਪੁਲਸ ਪ੍ਰਸ਼ਾਸਨ ਅਤੇ ਹੋਟਲ ਦੇ ਸਟਾਫ ਦੇ ਵਿਚ ਕਾਫੀ ਧੱਕਾ-ਮੁੱਕੀ ਵੀ ਹੋਈ। ਹੋਟਲ ਨੂੰ ਸੀਲ ਕਰਨ ਦੇ ਹੁਕਮ ਚੰਡੀਗੜ੍ਹ ਡਿਪਟੀ ਕਮਿਸ਼ਨਰ ਬਾਲਾ ਜੀ ਨੇ ਦਿੱਤੇ ਸਨ। ਬੈਂਕ ਕਰਮਚਾਰੀਆਂ ਮੁਤਾਬਕ ਹੋਟਲ ਪ੍ਰਬੰਧਕਾਂ ਨੂੰ ਕਈ ਵਾਰ ਕਰਜ਼ਾ ਵਾਪਸ ਕਰਨ ਦੇ ਨੋਟਿਸ ਭੇਜੇ ਗਏ। ਆਖਰੀ ਨੋਟਿਸ 24 ਅਗਸਤ ਨੂੰ ਭੇਜਿਆ ਸੀ ਪਰ ਹੋਟਲ ਪ੍ਰਸ਼ਾਸਨ ਵਲੋਂ ਕੋਈ ਪੈਸਾ ਵਾਪਸ ਨਾ ਕਰਨ ''ਤੇ ਇਹ ਕਾਰਵਾਈ ਕੀਤੀ ਗਈ ਹੈ।


Gurminder Singh

Content Editor

Related News