ਪੰਚਾਇਤੀ ਬਲਦਾਂ ਨੂੰ ਚੋਰੀ ਕਰ ਕੇ ਵੇਚਣ ਦੇ ਦੋਸ਼ ਹੇਠ 5 ਨਾਮਜ਼ਦ

Thursday, Oct 05, 2017 - 06:47 AM (IST)

ਪੰਚਾਇਤੀ ਬਲਦਾਂ ਨੂੰ ਚੋਰੀ ਕਰ ਕੇ ਵੇਚਣ ਦੇ ਦੋਸ਼ ਹੇਠ 5 ਨਾਮਜ਼ਦ

ਧੂਰੀ, (ਸੰਜੀਵ ਜੈਨ)- ਪੁਲਸ ਨੇ ਪੰਚਾਇਤੀ ਬਲਦ ਚੋਰੀ ਕਰ ਕੇ ਵੇਚਣ ਦੇ ਦੋਸ਼ 'ਚ 5 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ।
ਜਾਣਕਾਰੀ ਮੁਤਾਬਕ ਦੋਸ਼ੀ ਮੁਹੰਮਦ ਸਰਤਾਜ ਪੁੱਤਰ ਮੁਸ਼ਤਕੀਲ, ਮੁਹੰਮਦ ਗੁਲਜ਼ਾਰ ਪੁੱਤਰ ਇਬਰਾਹੀਮ ਦੋਵੇਂ ਵਾਸੀ ਭਵਾਨੀਗੜ੍ਹ, ਸੈਫ ਅਲੀ ਪੁੱਤਰ ਸਮਾਉੂ ਵਾਸੀ ਨਾਭਾ, ਯੂਸਫ ਪੁੱਤਰ ਗੁਲਾਮ ਹਸਨ ਵਾਸੀ ਖੁਰਦ (ਸੰਦੌੜ) ਅਤੇ ਨੇਕੂ ਉਰਫ ਲੰਬੂ ਪੁੱਤਰ ਅਜੀਜ ਵਾਸੀ ਕੁਠਾਲਾ (ਸੰਦੌੜ) ਪਿੰਡਾਂ ਵਿਚੋਂ ਪੰਚਾਇਤੀ ਬਲਦਾਂ ਦੀ ਚੋਰੀ ਕਰ ਕੇ ਇਨ੍ਹਾਂ ਨੂੰ ਯੂ. ਪੀ. ਵਿਖੇ ਵੇਚਣ ਦਾ ਧੰਦਾ ਕਰਦੇ ਸਨ। ਉਕਤ ਦੋਸ਼ਾਂ ਕਾਰਨ ਇਨ੍ਹਾਂ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।  ਮਾਮਲੇ ਦੀ ਤਫਤੀਸ਼ ਕਰ ਰਹੇ ਸਹਾਇਕ ਥਾਣੇਦਾਰ ਮੱਘਰ ਸਿੰਘ ਦੇ ਮੁਤਾਬਕ ਇਨ੍ਹਾਂ ਦੋਸ਼ੀਆਂ ਵਿਚੋਂ ਮੁਹੰਮਦ ਸਰਤਾਜ, ਮੁਹੰਮਦ ਗੁਲਜ਼ਾਰ ਤੇ ਸੈਫ ਅਲੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। 


Related News