ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ ਪਰਿਵਾਰ ਦੇ ਪੰਜ ਮੈਂਬਰ

Tuesday, Jan 16, 2024 - 06:31 PM (IST)

ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ ਪਰਿਵਾਰ ਦੇ ਪੰਜ ਮੈਂਬਰ

ਬਾਬਾ ਬਕਾਲਾ ਸਾਹਿਬ (ਰਾਕੇਸ਼)- ਬੀਤੇ ਦਿਨ ਤੜਕਸਾਰ ਕਰੀਬ 7:30 ਵਜੇ ਬਾਬਾ ਬਕਾਲਾ ਸਾਹਿਬ ਮੁੱਖ ਮਾਰਗ ‘ਤੇ ਅਚਾਨਕ ਚਲਦੀ ਕਾਰ ਨੂੰ ਅੱਗ ਲੱਗ ਗਈ। ਜਿਸ ‘ਚ ਸਵਾਰ ਪਰਿਵਾਰ ਦੇ ਪੰਜ ਮੈਂਬਰ ਵਾਲ ਵਾਲ ਬਚ ਗਏ। ਸਕੋਡਾ ਔਕਟਿਵਾ ਕਾਰ ਚਲਾ ਰਹੇ ਮਾਲਕ ਗੁਰਪ੍ਰੀਤ ਸਿੰਘ ਸਾਬਕਾ ਫੌਜੀ ਨੇ ਦੱਸਿਆ ਕਿ ਉਹ ਆਪਣੀ ਘਰਵਾਲੀ ਅਤੇ 3 ਬੱਚਿਆਂ ਸਮੇਤ ਮਹਿਤਾ ਨੇੜੇ ਪਿੰਡ ਤੋਂ ਜਲੰਧਰ ਸ਼ਹਿਰ ਨੂੰ ਜਾ ਰਹੇ ਸਨ, ਕਿ ਅਚਾਨਕ ਆਈ.ਟੀ.ਆਈ ਬਾਬਾ ਬਕਾਲਾ ਸਾਹਿਬ ਨੇੜੇ ਕਾਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋਇਆ ਅਤੇ ਕਾਰ ਚਾਲਕ ਵੱਲੋਂ ਮੁਸਤੈਦੀ ਨਾਲ ਕਾਰ ਨੂੰ ਰੋਕ ਕੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੇਖਦੇ ਦੇਖਦੇ ਹੀ ਕਾਰ ਨੇ ਭਾਬੜ ਦਾ ਰੂਪ ਲੈ ਲਿਆ। 

ਇਹ ਵੀ ਪੜ੍ਹੋ : ਸਰਪੰਚ ਕਤਲ ਮਾਮਲੇ 'ਚ ਵੱਡਾ ਖ਼ੁਲਾਸਾ: ਵਿਦੇਸ਼ ਬੈਠੇ ਅੰਮ੍ਰਿਤਪਾਲ ਨੇ ਦਿੱਤੀ ਸੀ ਜਾਨੋ ਮਾਰਨ ਦੀ ਧਮਕੀ

ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੱਚਿਆਂ ਨੂੰ ਕਾਰ ਵਿਚੋਂ ਕੱਢਣ ਦੀ ਅਜੇ ਥੋੜੀ ਦੇਰ ਹੀ ਹੋਈ ਸੀ, ਉਸੇ ਵੇਲੇ ਕਾਰ ਵਿਚੋਂ ਅੱਗ ਦੀਆਂ ਲਪਟਾ ਨਿੱਕਲਣੀਆਂ ਸ਼ੁਰੂ ਹੋ ਗਈਆਂ ਅਤੇ ਕਾਰ ਪੂਰੀ ਤਰਾ ਸੜ ਕੇ ਸੁਆਹ ਹੋ ਗਈ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਸਵਾਰ ਪਤਨੀ ਦੀ ਮੌਕੇ 'ਤੇ ਮੌਤ, ਪਤੀ ਤੇ ਦੋ ਬੱਚੇ ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News