ਪਾਕਿਸਤਾਨ ’ਚ ਪਹਿਲੀ ਵਾਰ ਜਬਰ-ਜ਼ਨਾਹ ਦੇ ਮਾਮਲੇ ’ਚ ਨਾਬਾਲਗ ਨੂੰ 25 ਸਾਲ ਦੀ ਕੈਦ
Wednesday, Jun 23, 2021 - 11:50 AM (IST)
ਗੁਰਦਾਸਪੁਰ/ਇਸਲਾਮਾਬਾਦ (ਜ. ਬ.) : ਪਾਕਿਸਤਾਨ ’ਚ ਇਕ ਨਾਬਾਲਗ ਨੌਜਵਾਨ ਨੂੰ ਇਕ ਅੱਠ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 25 ਸਾਲ ਦੀ ਕੈਦ ਅਤੇ 2 ਲੱਖ ਰੁਪਏ ਜ਼ੁਰਮਾਨੇ ਦਾ ਅਦਾਲਤ ਨੇ ਹੁਕਮ ਸੁਣਾਇਆ। ਪਾਕਿਸਤਾਨ ’ਚ ਪਹਿਲੀ ਵਾਰ ਕਿਸੇ ਨਾਬਾਲਿਗ ਨੂੰ ਜਬਰ-ਜ਼ਨਾਹ ਦੇ ਮਾਮਲੇ ’ਚ ਸਜ਼ਾ ਹੋਈ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ 11 ਅਕਤੂਬਰ 2019 ਨੂੰ ਇਕ ਅੱਠ ਸਾਲਾਂ ਤੀਸਰੀ ਕਲਾਸ ਦੀ ਵਿਦਿਆਰਥਣ ਸਕੂਲ ’ਚ ਛੁੱਟੀ ਹੋਣ ’ਤੇ ਭਰਾ ਦਾ ਸਕੂਲ ਦੇ ਗੇਟ ’ਤੇ ਇੰਤਜ਼ਾਰ ਕਰ ਰਹੀ ਸੀ।
ਇਹ ਵੀ ਪੜ੍ਹੋ : ਸਰਹੱਦ ਪਾਰ : ਹਿੰਦੂ ਦੁਲਹਨ ਨੂੰ ਅਗਵਾ ਕਰ ਮੁਸਲਮਾਨ ਨਾਲ ਕਰਵਾਇਆ ਨਿਕਾਹ
ਇਸ ਵਿਚ 14 ਸਾਲਾਂ ਮੁਹੰਮਦ ਰਿਆਜ ਪੁੱਤਰ ਹਮੀਦ ਨਿਵਾਸੀ ਸੁਅਰਬਨ ਉੱਥੇ ਆਇਆ ਅਤੇ ਬੱਚੀ ਨੂੰ ਫੁਸਲਾ ਕੇ ਨਜ਼ਦੀਕੀ ਕਪਾਸ ਦੇ ਖੇਤ ’ਚ ਲੈ ਗਿਆ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਸਬੰਧੀ ਪੀੜਤਾਂ ਦੇ ਪਿਤਾ ਦੀ ਸ਼ਿਕਾਇਤ ’ਤੇ ਤਾਲੰਬਾ ਪੁਲਸ ਸਟੇਸ਼ਨ ’ਚ ਕੇਸ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ।
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ