96 ਸਾਲ ''ਚ ਪਹਿਲੀ ਵਾਰ 12 ਅਗਸਤ ਨੂੰ ਨਹੀਂ ਹੋਵੇਗੀ ਰਾਤ, ਜਾਣੋ ਕੀ ਹੈ ਇਸ ਖਬਰ ਦੀ ਸੱਚਾਈ

Monday, Jul 31, 2017 - 09:41 AM (IST)

96 ਸਾਲ ''ਚ ਪਹਿਲੀ ਵਾਰ 12 ਅਗਸਤ ਨੂੰ ਨਹੀਂ ਹੋਵੇਗੀ ਰਾਤ, ਜਾਣੋ ਕੀ ਹੈ ਇਸ ਖਬਰ ਦੀ ਸੱਚਾਈ

ਨਵੀਂ ਦਿੱਲੀ — ਸੋਸ਼ਲ ਸਾਈਟਸ 'ਤੇ ਅੱਜਕੱਲ੍ਹ ਬਹੁਤ ਸਾਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਹਨ। ਜਿਨ੍ਹਾਂ ਵਿਚੋਂ ਕੁਝ ਠੀਕ ਹੁੰਦੀਆਂ ਹਨ ਅਤੇ ਕੁਝ ਝੂਠੀਆਂ ਹੁੰਦੀਆਂ ਹਨ। ਅੱਜਕੱਲ੍ਹ ਸੋਸ਼ਲ ਸਾਈਟਸ 'ਤੇ ਇਕ ਖਬਰ ਵਾਇਰਲ ਹੋ ਰਹੀ ਹੈ ਕਿ 12 ਅਗਸਤ ਨੂੰ ਰਾਤ ਨਹੀਂ ਹੋਵੇਗੀ। ਇਸ ਦੇ ਪਿੱਛੇ ਦੀ ਸੱਚਾਈ ਤੋਂ ਨਾਸਾ ਨੇ ਪੜਦਾ ਚੁੱਕਿਆ।

PunjabKesari
ਨਾਸਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ 12 ਅਗਸਤ ਦੀ ਰਾਤ ਨੂੰ ਉਲਕਾਪਾਤ(ਮੇਟਯੋਰ ਸ਼ਾਵਰ) ਡਿੱਗਣ ਵਾਲਾ ਹੈ। ਇਸ ਦੇ ਕਾਰਨ ਰਾਤ ਨੂੰ ਉਜਾਲਾ ਦਿਖਾਈ ਦੇਵੇਗਾ। ਪਰ ਇਹ ਇਤਿਹਾਸ ਦਾ ਸਭ ਤੋਂ ਉਜਾਲੇ ਵਾਲਾ ਉਲਕਾਪਾਤ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਹਰ ਸਾਲ ਤਿੰਨ ਵੱਡੇ ਮੇਟਯੋਰ ਸ਼ਾਵਰ ਹੁੰਦੇ ਹਨ। ਇੰਨਾ ਵਿਚੋਂ ਪਹਿਲਾ ਸ਼ਾਵਰ ਜਨਵਰੀ 'ਚ, ਦੂਸਰਾ ਸ਼ਾਵਰ ਪਰਸਿਡ ਅਗਸਤ 'ਚ ਅਤੇ ਆਖਰੀ ਸ਼ਾਵਰ ਜੇਮਿਨਿਡਸ ਦਸੰਬਰ ਦੇ ਮਹੀਨੇ 'ਚ ਦੇਖਿਆ ਜਾ ਸਕਦਾ ਹੈ।

PunjabKesari
ਨਾਸਾ ਦੀ ਖਬਰ ਤੋਂ ਇਕ ਗੱਲ ਤਾਂ ਸਪੱਸ਼ਟ ਹੈ ਕਿ ਮੇਟਯੋਰ ਸ਼ਾਵਰ ਹੋਵੇਗਾ ਪਰ ਰਾਤ ਨੂੰ ਪੂਰੀ ਤਰ੍ਹਾਂ ਰੌਸ਼ਣੀ ਨਹੀਂ ਬਲਕਿ ਹਲਕਾ ਜਿਹਾ ਉਜਾਲਾ ਹੋਵੇਗਾ। ਸਪੇਸ ਵਿਚ ਇਹ ਨਜ਼ਾਰਾ ਉਨ੍ਹਾਂ ਲਈ ਬਹੁਤ ਹੀ ਚਮਤਕਾਰੀ ਅਤੇ ਅਦਭੁਤ ਹੋਵੇਗਾ ਜੋ ਇਸ ਨੂੰ ਪਹਿਲੀ ਵਾਰ ਦੇਖ ਸਕਣਗੇ। ਦੱਸਣਯੋਗ ਹੈ ਕਿ ਕਈ ਅੰਗ੍ਰੇਜ਼ੀ ਨਿਊਜ਼ ਸਾਇਟਸ ਇਸ 'ਤੇ ਬਹੁਤ ਪਹਿਲਾਂ ਹੀ ਖਬਰ ਲਗਾ ਚੁੱਕੇ ਹਨ ਕਿ 12 ਅਗਸਤ ਨੂੰ ਮੇਟਯੋਰ ਸ਼ਾਵਰ ਹੋਣ ਵਾਲਾ ਹੈ।

PunjabKesari
 


Related News