SGPC ਵੱਲੋਂ ਚੁਣੀ ਨਵੀਂ ਅੰਤ੍ਰਿਗ ਕਮੇਟੀ ਦੀ ਪਹਿਲੀ ਮੀਟਿੰਗ ਅੱਜ, ਦੀਵਾਲੀ ''ਤੇ ਵਾਪਰੀ ਘਟਨਾ ਬਾਰੇ ਹੋ ਸਕਦੈ ਐਕਸ਼ਨ

Monday, Nov 20, 2023 - 05:45 AM (IST)

SGPC ਵੱਲੋਂ ਚੁਣੀ ਨਵੀਂ ਅੰਤ੍ਰਿਗ ਕਮੇਟੀ ਦੀ ਪਹਿਲੀ ਮੀਟਿੰਗ ਅੱਜ, ਦੀਵਾਲੀ ''ਤੇ ਵਾਪਰੀ ਘਟਨਾ ਬਾਰੇ ਹੋ ਸਕਦੈ ਐਕਸ਼ਨ

ਅੰਮ੍ਰਿਤਸਰ (ਸਰਬਜੀਤ): ਬੰਦੀ ਛੋੜ ਪੁਰਬ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਾਪਰੀ ਘਟਨਾ ਦੀ ਗਾਜ ਹੁਣ ਤਖ਼ਤ ਸਾਹਿਬ ਤੇ ਸੇਵਾ ਨਿਭਾਉਣ ਵਾਲੇ ਸਿੰਘਾਂ ਤੇ ਸੁਟਣ ਦੀ ਤਿਆਰੀ ਚਲ ਰਹੀ ਹੈ। ਅੱਜ ਹੋਣ ਵਾਲੀ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿਗ ਕਮੇਟੀ ਦੀ ਮੀਟਿੰਗ ਵਿਚ ਇਸ ਸਬੰਧੀ ਫ਼ੈਸਲਾ ਲਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੀਟਿੰਗ ਵਿਚ ਬੰਦੀ ਸਿੰਘਾਂ ਦੀ ਰਿਹਾਈ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਵਿਚ ਸੁਧਾਰ, ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਾਂ ਬਣਾਉਣ ਅਤੇ ਚੋਣਾਂ ਸੰਬਧੀ ਨਵੀਆਂ ਤਿਆਰੀਆਂ ਸੰਬਧੀ ਵਿਚਾਰ ਵਟਾਂਦਰਾ ਵੀ ਕੀਤਾ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ - ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਦੀ ਸਖ਼ਤੀ, 932 FIR ਦਰਜ, 1.67 ਕਰੋੜ ਰੁਪਏ ਦਾ ਕੀਤਾ ਜੁਰਮਾਨਾ

ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਾਰੇ ਮਾਮਲੇ 'ਤੇ ਚਲ ਰਹੀ ਪੜਤਾਲ ਵਿਚ ਮੌਕੇ 'ਤੇ ਸੇਵਾ ਨਿਭਾਉਣ ਵਾਲੇ ਸਿੰਘਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਤੇ ਉਨ੍ਹਾਂ ਨੂੰ ਸ਼ਬਦਜਾਲ ਵਿਚ ਫਸਾ ਕੇ ਉਲਝਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਸੇਵਾ ਨਿਭਾਉਣ ਵਾਲੇ ਸਿੰਘਾਂ ਨੂੰ ਮੌਕੇ ਦੇ ਹਲਾਤਾਂ ਬਾਰੇ ਸਵਾਲ ਕੀਤੇ ਜਾ ਰਹੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦਫ਼ਤਰ ਦੀ ਮਨਸ਼ਾ ਹੈ ਕਿ ਇਸ ਮਾਮਲੇ ਦੀ ਸਾਰੀ ਜਿੰਮੇਵਾਰੀ ਤਖ਼ਤ ਸਾਹਿਬ ਤੇ ਸੇਵਾ ਨਿਭਾਉਣ ਵਾਲੇ ਸਿੰਘਾਂ ਤੇ ਸੁਟ ਕੇ ਦਫਤਰੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਾਫ ਬਰੀ ਕਰ ਦਿੱਤਾ ਜਾਵੇ। 

ਇਹ ਖ਼ਬਰ ਵੀ ਪੜ੍ਹੋ - World Cup 2023: ਭਾਰਤੀ ਟੀਮ ਨੇ ਮੁੜ ਦੁਹਰਾਈਆਂ 2003 ਵਾਲੀਆਂ ਗਲਤੀਆਂ, ਫਿਰ ਭਾਰੀ ਪਏ ਕੰਗਾਰੂ

ਕਿਹਾ ਜਾ ਰਿਹਾ ਹੈ ਕਿ ਜਦ ਬੰਦੀ ਛੋੜ ਪੁਰਬ ਦੇ ਸਮਾਗਮ ਚਲ ਰਹੇ ਸਨ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਿਹੰਗ ਸਿੰਘਾਂ ਦੇ ਜਥਿਆਂ ਦੇ ਮੁਖੀਆਂ ਦਾ ਸਨਮਾਨ ਕੀਤਾ ਜਾ ਰਿਹਾ ਸੀ। ਇਸੇ ਦੌਰਾਨ ਸੁਖਚੈਨ ਸਿੰਘ ਨਾਮਕ ਰਾਜਪੁਰਾ ਵਾਸੀ ਨਿਹੰਗ ਸਿੰਘ ਵੱਲੋਂ ਮਾਈਕ 'ਤੇ ਊਲ-ਜਲੂਲ ਬੋਲਣਾ ਸ਼ੁਰੂ ਕਰ ਦਿੱਤਾ ਗਿਆ। ਆਪਣਾ ਨਾਂ ਨਾ ਛਾਪੇ ਜਾਣ ਦੀ ਸ਼ਰਤ 'ਤੇ ਇਕ ਸੇਵਾਦਾਰ ਨੇ ਦੱਸਿਆ ਕਿ ਜਦ ਸਮਾਗਮ ਸ਼ੁਰੂ ਹੋਇਆ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਉੱਚ ਅਧਿਕਾਰੀ ਨਿਹੰਗ ਸਿੰਘਾਂ ਨੂੰ ਦੇਖ ਪਰਖ ਕੇ ਤਖ਼ਤ ਸਾਹਿਬ ਤੇ ਭੇਜ ਰਹੇ ਸਨ। ਅਚਾਨਕ ਸਮਾਗਮ ਦੌਰਾਨ ਜਥੇਦਾਰ ਗਿਆਨੀ ਰਘਬੀਰ ਸਿੰਘ ਸਮਾਗਮ ਵਿਚੋਂ ਚਲੇ ਗਏ ਜਿਸ ਤੋਂ ਬਾਅਦ ਨਿਹੰਗ ਸੁਖਚੈਨ ਸਿੰਘ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਤਖ਼ਤ ਸਾਹਿਬ ਦੀ ਫਸੀਲ 'ਤੇ ਚੜ ਗਿਆ ਤੇ ਉਸ ਨੇ ਇਹ ਕਾਰਾ ਕਰ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News