ਫਿਰੋਜ਼ਪੁਰ ਕੈਂਟ ਬੋਰਡ ਨੇ ਆਪਣੀ ਦੁਕਾਨ ’ਚ ਚੱਲ ਰਹੇ ਬਲੂ ਮੂਨ ਰੈਸਟੋਰੈਂਟ ਦਾ ਪੁਲਸ ਨੂੰ ਨਾਲ ਲੈ ਕੇ ਲਿਆ ਕਬਜ਼ਾ

06/10/2021 12:12:47 PM

ਫਿਰੋਜ਼ਪੁਰ (ਕੁਮਾਰ): ਕੈਂਟ ਬੋਰਡ ਫਿਰੋਜ਼ਪੁਰ ਦੀ ਸੀ. ਈ. ਓ. ਪ੍ਰੋਮਿਲਾ ਜੈਸਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੈਂਟ ਬੋਰਡ ਦੀ ਰਾਜਸਵ ਅਤੇ ਇੰਜੀਨੀਅਰਿੰਗ ਸ਼ਾਖਾ ਨੇ ਬਲੂ ਮੂਨ ਰੈਸਟੋਰੈਂਟ ਦਾ ਕਬਜ਼ਾ ਲੈ ਲਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਬੋਰਡ ਦੇ ਐੱਸ. ਡੀ. ਈ. ਇੰਜੀਨੀਅਰ ਸਤੀਸ਼ ਅਰੋੜਾ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਰੈਸਟੋਰੈਂਟ ਚਲਾਉਣ ਵਾਲੇ ਲਾਇਸੈਂਸ ਧਾਰਕ ਦੁਕਾਨ ਦਾ ਬਣਦਾ ਕਿਰਾਇਆ ਕਰੀਬ 8.96 ਲੱਖ ਰੁਪਏ ਕੈਂਟ ਬੋਰਡ ਨੂੰ ਜਮ੍ਹਾਂ ਨਹੀਂ ਕਰਵਾ ਰਹੇ ਸੀ ਅਤੇ ਜਦ ਕੈਂਟ ਬੋਰਡ ਦੇ ਕਰਮਚਾਰੀ ਉਨ੍ਹਾਂ ਤੋਂ ਕਬਜ਼ਾ ਲੈਣ ਗਏ ਤਾਂ ਉਨ੍ਹਾਂ ਨੇ ਕੈਂਟ ਬੋਰਡ ਦੇ ਨਾਂ 2 ਚੈੱਕ ਦਿੱਤੇ ਅਤੇ ਜਦੋਂ ਦੋਨੋਂ ਚੈੱਕ ਬੈਂਕ ’ਚ ਲਾਏ ਗਏ ਤਾਂ ਖਾਤੇ ’ਚ ਪੈਸੇ ਨਾ ਹੋਣ ਕਾਰਨ ਦੋਵੇਂ ਚੈੱਕ ਡਿਸਆਨਰ ਹੋ ਗਏ।

ਇਹ ਵੀ ਪੜ੍ਹੋ:  ਨਾਬਾਲਗ ਬੱਚੇ ਨੇ ਭੱਜ ਕੇ ਬਚਾਈ ਜਾਨ, ਡੇਰਾ ਸੰਚਾਲਕ ਗਰਮ ਸਰੀਏ ਅਤੇ ਚਿਮਟੇ ਲਗਾ ਕਰਦਾ ਸੀ ਤਸ਼ੱਦਦ

ਇੰਜਨੀਅਰ ਅਰੋੜਾ ਨੇ ਦੱਸਿਆ ਕਿ ਇਸਦੇ ਬਾਅਦ ਕੈਂਟ ਬੋਰਡ ਵੱਲੋਂ ਲਾਇਸੈਂਸਧਾਰਕਾਂ ਦੁਕਾਨਦਾਰਾਂ ਨੂੰ ਕਿਰਾਏ ਦੇ ਪੈਸੇ ਜਮ੍ਹਾ ਕਰਵਾਉਣ ਦੇ ਲਈ ਕੁਝ ਹੋਰ ਸਮਾਂ ਦਿੱਤਾ ਗਿਆ ਪਰ ਸਮੇਂ ’ਤੇ ਕਿਰਾਇਆ ਜਮ੍ਹਾ ਨਾ ਕਰਵਾਉਣ ਦੇ ਕਾਰਨ ਕੈਂਟ ਬੋਰਡ ਵੱਲੋਂ ਪੁਲਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਦੁਕਾਨਾਂ ਦਾ ਕਬਜ਼ਾ ਲੈ ਲਿਆ ਗਿਆ ਹੈ ਅਤੇ ਚੈੱਕ ਡਿਸਆਨਰ ਹੋਣ ਸਬੰਧੀ ਬੋਰਡ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਜੇ. ਈ. ਅੰਕਿਤ ਸੇਠੀ, ਹੰਸਰਾਜ ਡੇਨੀਅਲ ਅਤੇ ਵਨੀਤ ਆਦਿ ਕੈਂਟ ਬੋਰਡ ਦੇ ਕਰਮਚਾਰੀ ਵੀ ਮੌਜੂਦ ਸਨ।

ਇਹ ਵੀ ਪੜ੍ਹੋ:  ਹੁਣ ਜ਼ਿਲ੍ਹਾ ਸੰਗਰੂਰ 'ਚ 'ਆਪ' ਨੂੰ ਲੱਗ ਸਕਦੈ ਝਟਕਾ, ਦਿੱਗਜ਼ ਆਗੂ ਕਾਂਗਰਸ ਦੇ ਸੰਪਰਕ 'ਚ ਹੋਣ ਦੀਆਂ ਚਰਚਾਵਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Shyna

Content Editor

Related News