ਬਾਬਾ ਬਾਲਕ ਨਾਥ ਜੀ ਦੀ ਸ਼ੋਭਾ ਯਾਤਰਾ ਕੱਢੀ
Sunday, Mar 31, 2019 - 04:25 AM (IST)
ਫਿਰੋਜ਼ਪੁਰ (ਕੁਮਾਰ)–ਬਾਬਾ ਬਾਲਕ ਨਾਥ ਜੀ ਦਾ 16ਵਾਂ ਝੰਡਾ ਤੇ ਸ਼ੋਭਾ ਯਾਤਰਾ ਬੀਤੇ ਦਿਨੀਂ ਫਿਰੋਜ਼ਪੁਰ ਸ਼ਹਿਰ ਦੇ ਅੰਮ੍ਰਿਤਸਰੀ ਗੇਟ ਤੋਂ ਬਡ਼ੀ ਧੂਮਧਾਮ ਨਾਲ ਕੱਢੀ ਗਈ, ਜਿਸ ਵਿਚ ਸੰਗਤ ਨੂੰ ਦਰਸ਼ਨ ਦੇਣ ਲਈ ਮਹਾਨ ਸੰਤਾਂ ਦਾ ਜਮਵਾਡ਼ਾ ਲੱਗਿਆ। ਇਸ ਝੰਡੇ ਦੀ ਅਗਵਾਈ ਗੱਦੀ ਨਸ਼ੀਨ (ਸੰਚਾਲਕ) ਸ਼੍ਰੀ ਸ਼੍ਰੀ 1008 ਮਹੰਤ ਬਲਦੇਵਸਰਾਮੰਦ ਜੀ ਮਹਾਰਾਜ ਨੇ ਕੀਤੀ ਤੇ ਸ਼ੋਭਾ ਯਾਤਰਾ ਵਿਚ ਸਾਬਕਾ ਪਾਰਲੀਮੈਂਟਰੀ ਸੈਕਟਰੀ ਸੁਖਪਾਲ ਸਿੰਘ ਨੰਨੂ ਨੇ ਵੀ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਸ਼ੋਭਾ ਯਾਤਰਾ ’ਚ ਬਾਬਾ ਬਾਲਕ ਨਾਥ ਜੀ ਦੀ ਪਾਲਕੀ, ਝੰਡੇ, ਰੱਥ, ਬੈਂਡਬਾਜੇ ਆਦਿ ਖਿੱਚ ਦਾ ਕੇਂਦਰ ਰਹੇ। ਇਸ ਦੌਰਾਨ ਭਗਤ ਪੈਦਲ ਬਾਬਾ ਜੀ ਦੀ ਪਾਲਕੀ ਦੇ ਨਾਲ-ਨਾਲ ਚੱਲਦੇ ਰਹੇ। ਚੌਂਕ ਨਾਮਦੇਵ ਵਿਖੇ ਸ਼ੋਭਾ ਯਾਤਰਾ ਪਹੁੰਚਣ ’ਤੇ ਰਾਜੇਸ਼ ਖੁਰਾਨਾ ਤੇ ਉਨ੍ਹਾਂ ਦੀ ਟੀਮ ਨੇ ਯਾਤਰਾ ਦਾ ਸਵਾਗਤ ਕਰਦੇ ਸੇਵਾ ਕੀਤਾ।