ਬੁਲੇਟ ਮੋਟਰਸਾਈਕਲ ਦੇ ਪਟਾਕਿਆਂ ਤੋਂ ਲੋਕ ਪ੍ਰੇਸ਼ਾਨ, ਕਾਰਵਾਈ ਦੀ ਮੰਗ

Friday, Mar 07, 2025 - 06:28 PM (IST)

ਬੁਲੇਟ ਮੋਟਰਸਾਈਕਲ ਦੇ ਪਟਾਕਿਆਂ ਤੋਂ ਲੋਕ ਪ੍ਰੇਸ਼ਾਨ, ਕਾਰਵਾਈ ਦੀ ਮੰਗ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਬੁਲੇਟ ਮੋਟਰਸਾਈਕਲ ਸਵਾਰ ਨੌਜਵਾਨਾਂ ਦਾ ਲਗਾਤਾਰ ਪਟਾਕੇ ਮਾਰ ਕੇ ਦਹਿਸ਼ਤ ਫੈਲਾਉਣ ਤੇ ਲੋਕਾਂ ਨੂੰ ਡਰਾਉਣ ਦਾ ਕੰਮ ਲਗਾਤਾਰ ਜਾਰੀ ਹੈ। ਬੁਲੇਟ ਸਵਾਰ ਨੌਜਵਾਨ ਸ਼ਹਿਰ ਅੰਦਰ ਪਟਾਕੇ ਮਾਰ ਕੇ ਟਿੱਚਰਾਂ ਕਰਦੇ ਹੋਏ ਚਲੇ ਜਾਂਦੇ ਹਨ ਤੇ ਲੋਕ ਦੇਖਦੇ ਰਹਿ ਜਾਂਦੇ ਹਨ। ਲੋਕਾਂ ਨੇ ਪੁਲਸ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਬੁਲੇਟ ਮੋਟਰ ਸਾਈਕਲਾਂ ਦੀ ਚੈਕਿੰਗ ਕਰਕੇ ਜਿਹੜੇ ਲੋਕ ਪਟਾਕੇ ਮਾਰਦੇ ਹਨ ਉਨ੍ਹਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਬੀਤੇ ਦਿਨੀ ਸ਼ਹਿਰ 'ਚ ਬੁਲੇਟ ਸਵਾਰ ਹੋ ਕੇ ਨੌਜਵਾਨ ਲਗਾਤਾਰ ਸ਼ਹਿਰ ਅੰਦਰ ਥਾਂ ਥਾਂ ਪਟਾਕੇ ਮਰਵਾ ਰਹੇ ਸਨ। ਜਿਸ ਨਾਲ ਸ਼ਹਿਰ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸ਼ਹਿਰ ਦੇ ਕਈ ਸਮਾਜ ਸੇਵੀ ਲੋਕਾਂ ਨੇ ਦੱਸਿਆ ਕਿ ਬੀਤੇ ਦਿਨੀ ਸ਼ਹਿਰ ਦੀ ਸ੍ਰੀ ਮੁਕਤਸਰ ਸਾਹਿਬ ਰੋਡ, ਫਰੀਦਕੋਟ ਰੋਡ,  ਮੇਨ ਬਾਜ਼ਾਰ ਤੇ ਹੋਰ ਵੱਖ ਵੱਖ ਗਲੀਆਂ ਵਿਚ ਕੁਝ ਨੌਜਵਾਨ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਟਾਕੇ ਮਾਰ ਰਹੇ ਸਨ ਪਟਾਕਿਆਂ ਦੀ ਇੰਨੀ ਉੱਚੀ ਆਵਾਜ਼ ਸੀ ਕਿ ਆਮ ਬੰਦਾ ਇਸ ਦੀ ਆਵਾਜ਼ ਤੋਂ ਡਰ ਕੇ ਸਹਿਮ ਜਾਂਦਾ ਹੈ। 

ਸ਼ਹਿਰ ਦੇ ਸਮਾਜ ਸੇਵੀ ਨੇ ਇਸ ਬੁਲੇਟ ਮੋਟਰਸਾਈਕਲ ਪਟਾਕੇ ਮਾਰਦਿਆਂ ਦੀ ਫੋਟੋ ਇਲਾਕੇ ਦੇ ਟਰੈਫਿਕ ਇੰਚਾਰਜ ਬਲਵਿੰਦਰ ਸਿੰਘ ਨੂੰ ਭੇਜੀ ਗਈ ਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਇਸ ਦੀ ਜਾਂਚ ਪੜਤਾਲ ਕਰਕੇ ਸਹੀ ਪਾਏ ਜਾਣ ਤੇ ਇਸਦਾ ਚਲਾਨ ਕੀਤਾ ਜਾਵੇ।


author

Gurminder Singh

Content Editor

Related News