ਬੇਖੌਫ ਲੁਟੇਰੇ! ਹਥਿਆਰਾਂ ਦੀ ਨੋਕ ''ਤੇ ਨਕਾਬਪੋਸ਼ਾਂ ਵੱਲੋਂ ਦੁਕਾਨਦਾਰ ਤੋਂ 30 ਹਜ਼ਾਰ ਦੀ ਲੁੱਟ
Wednesday, Mar 12, 2025 - 08:06 PM (IST)

ਗੁਰੂਹਰਸਹਾਏ (ਵਿਪਨ ਅਨੇਜਾ) : ਅੱਜ ਦੁਪਹਿਰ 3 ਵਜ਼ੇ ਦੇ ਕਰੀਬ ਮੰਡੀ ਪੰਜੇ ਕੇ ਇਕ ਦੁਕਾਨਦਾਰ ਦੀ ਦਿਨ ਦਿਹਾੜੇ ਹਥਿਆਰਾਂ ਦੀ ਨੋਕ 'ਤੇ 3 ਨਕਾਬਪੋਸ਼ਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਮੰਡੀ ਪੰਜੇ ਕੇ ਦੁਕਾਨ ਮਾਲਕ ਸ਼ੈਲੀ ਮੁਟਨੇਜਾ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਪਿਤਾ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਤਸੰਗ ਰੋਡ 'ਤੇ ਸਥਿਤ ਅਪਣੀ ਦੁਕਾਨ ਤੇ ਬੈਠੇ ਸਨ ਤੇ ਅੱਜ ਦੁਪਿਹਰ ਦੇ 2 ਵਜ਼ੇ ਦੇ ਕਰੀਬ 3 ਨਕਾਬਪੋਸ਼ ਆਏ ਅਤੇ ਹਥਿਆਰ ਦਿਖਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸ਼ੈਲੀ ਮੁਟਨੇਜਾ ਨੇ ਕਿਹਾ ਕਿ ਦਿਨ ਸਮੇਂ ਹੀ ਦੁਕਾਨਦਾਰ ਆਪਣੀ ਦੁਕਾਨ ਤੇ ਸੁਰੱਖਿਅਤ ਨਹੀਂ ਹਨ। ਇਸ ਚੋਰੀ ਦੀ ਘਟਨਾ ਨਾਲ ਦੁਕਾਨਦਾਰਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ |