ਵਿਧਾਇਕ ਪਰਮਜੀਤ ਸੰਧੂ ਦੀ ਮੌਤ ’ਤੇ ਬਿਕਰਮਜੀਤ ਮਜੀਠੀਆ ਨੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

03/26/2019 4:29:57 AM

ਫਿਰੋਜ਼ਪੁਰ (ਪ੍ਰਦੀਪ, ਨਿਰਮਲ )–ਗੁਰੂਹਰਸਹਾਏ ਤੋਂ ਸਾਬਕਾ ਵਿਧਾਇਕ ਪਰਮਜੀਤ ਸਿੰਘ ਸੰਧੂ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਤ ਹੋ ਗਿਆ ਸੀ। ਇਸ ਦੱੁਖ ਦੀ ਘਡ਼ੀ ’ਚ ਜਿਥੇ ਵੱਖ-ਵੱਖ ਜੱਥੇਬੰਦੀਆਂ, ਧਾਰਮਿਕ ਸੰਸਥਾਵਾਂ ਅਤੇ ਸਿਆਸੀ ਆਗੂਆਂ ਵੱਲੋਂ ਉਨ੍ਹਾਂ ਦੇ ਸਮੂਹ ਸੰਧੂ ਪਰਿਵਾਰ ਅਤੇ ਪੋਤਰੇ ਰਮਨਪ੍ਰੀਤ ਸਿੰਘ ਸੰਧੂ ਚੇਅਰਮੈਨ ਸ਼ੂਗਰ ਮਿੱਲ ਫਾਜ਼ਿਲਕਾ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸਦੇ ਨਾਲ ਹੀ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਲੱਧੂ ਵਾਲਾ ਉਤਾਡ਼੍ਹ ਵਿਖੇ ਪੁੱਜ ਕੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਅੱਜ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਪਰਮਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਪਿਛਲੇ ਲੰਮੇ ਸਮੇਂ ਤੋਂ ਜੁਡ਼ੇ ਹੋਏ ਸਨ ਅਤੇ ਪਾਰਟੀ ਲਈ ਹਮੇਸ਼ਾ ਤਨਦੇਹੀ ਨਾਲ ਕੰਮ ਕਰਦੇ ਸਨ ਅਤੇ ਜੋ ਸ. ਪਰਮਜੀਤ ਸਿੰਘ ਸੰਧੂ ਦੇ ਜਾਣ ਨਾਲ ਪਾਰਟੀ ਨੂੰ ਘਾਟਾ ਪਿਆ ਹੈ ਉਹ ਕਦੇਂ ਪੂਰਾ ਨਹੀਂ ਹੋ ਸਕਦਾ। ਇਸ ਮੌਕੇ ਹਲਕਾ ਇਚਾਰਾਜ ਗੁਰੂਹਰਸਹਾਏ ਵਰਦੇਵ ਸਿੰਘ ਮਾਨ, ਗੁਰਪਾਲ ਸਿੰਘ ਗਰੇਵਾਲ,ਨਰਦੇਵ ਸਿੰਘ ਬੋਬੀ ਮਾਨ, ਐਡਵੋਕੇਟ ਗੁਰਸੇਵਕ ਸਿੰਘ ਕੈਸ਼ ਮਾਨ, ਗੁਰਪ੍ਰੀਤ ਸਿੰਘ ਲੱਖੋ ਕੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਮਮਦੋਟ,ਇੰਦਰਜੀਤ ਰੰਧਾਵਾ, ਸ਼ਿਵ ਤ੍ਰਿਪਾਲ ਕੇ, ਜਸਪ੍ਰੀਤ ਸਿੰਘ ਮਾਨ, ਦਵਿੰਦਰ ਬੱਬਲ, ਹਰਿੰਦਰਪਾਲ ਮਰੋਕ ਡਾਇਰੈਕਟਰ, ਲਖਵਿੰਦਰ ਸਿੰਘ ਰੋਹੀਵਾਲਾ, ਮਨਦੀਪ ਘਾਂਗਾ, ਸੁਰਿੰਦਰਪਾਲ ਪੋਪਾ ਸਾਬਕਾ ਚੇਅਰਮੈਨ, ਗੁਰਵਿੰਦਰ ਗਿੱਲ , ਗੁਰਦਿੱਤ ਸਿੰਘ ਸੰਧੂ, ਗੁਰਮੀਤ ਮਾਨ, ਟਿੱਕਾ ਗਿੱਲ ਆਦਿ ਤੋਂ ਇਲਾਵਾ ਹੋਰ ਵੀ ਆਗੂਆਂ ਨੇ ਸੰਧੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

Related News