ਆਸਮਾਨ 'ਚੋਂ ਆਈ ਗੋਲੀ ਘਰ 'ਚ ਬੈਠੀ ਔਰਤ ਦੇ ਪੱਟ 'ਚ ਵੱਜੀ

Tuesday, Mar 05, 2019 - 04:11 PM (IST)

ਆਸਮਾਨ 'ਚੋਂ ਆਈ ਗੋਲੀ ਘਰ 'ਚ ਬੈਠੀ ਔਰਤ ਦੇ ਪੱਟ 'ਚ ਵੱਜੀ

ਬਟਾਲਾ (ਖੋਖਰ) : ਪੁਲਸ ਜ਼ਿਲਾ ਬਟਾਲਾ ਅਧੀਨ ਆਉਂਦੇ ਪਿੰਡ ਔਲਖ 'ਚ ਬੀਤੇ ਦਿਨੀਂ ਕੁਲਵਿੰਦਰ ਕੌਰ ਪਤਨੀ ਬਲਜਿੰਦਰ ਸਿੰਘ ਜੋ ਕਿ ਆਪਣੇ ਘਰ ਦੇ ਵੇਹੜੇ 'ਚ ਬੈਠੀ ਹੋਈ ਸੀ ਦੇ ਅਚਾਨਕ ਆਸਾਮਾਨ 'ਚੋਂ ਗੋਲੀ ਆ ਕੇ ਉਸ ਦੇ ਪੱਟ ਵਿਚ ਆ ਵੱਜੀ। ਇਸ ਦੌਰਾਨ ਉਸ ਨੂੰ ਤੁਰੰਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿਖੇ ਭੇਜਿਆ ਗਿਆ। ਜਿੱਥੇ ਇਸ ਦਾ ਆਪ੍ਰੇਸ਼ਨ ਹੋਇਆ ਆਪ੍ਰੇਸ਼ਨ ਦੌਰਾਨ ਉਸ ਦੇ ਪੱਟ ਵਿਚੋਂ ਗੋਲੀ ਨਿਕਲੀ। 
ਇਸ ਸੰਬੰਧੀ ਪੁਲਸ ਚੌਕੀ ਇੰਚਾਰਜ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਸਾਡਾ ਪਿੰਡ ਵਿਚ ਕੋਈ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ ਗੋਲੀ ਅਚਾਨਕ ਆਸਮਾਨ ਚੋਂ ਆ ਕੇ ਲੱਗੀ ਹੈ, ਜਿਸ ਦੀ ਕੋਈ ਆਵਾਜ਼ ਵੀ ਨਹੀਂ ਆਈ। ਉਨ੍ਹਾਂ ਕਿਹਾ ਕਿ ਗੋਲੀ ਨੂੰ ਲੈਬੋਰਟਰੀ 'ਚ ਭੇਜ ਦਿੱਤਾ ਗਿਆ ਹੈ, ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਸੰਬੰਧੀ ਐੱਸ. ਐੱਸ. ਪੀ ਉਪਿੰਦਰਜੀਤ ਸਿੰਘ ਘੁੰਮਣ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਪੜਤਾਲ ਬਾਰੀਕੀ ਨਾਲ ਚੱਲ ਰਹੀ ਹੈ, ਜਲਦ ਹੀ ਇਸ ਦੇ ਤੱਤ ਸਾਹਮਣੇ ਆ ਜਾਣਗੇ।


author

Gurminder Singh

Content Editor

Related News