ਨਕੋਦਰ ਬੱਸ ਸਟੈਂਡ ਦੇ ਬਾਹਰ ਦਿਨ ਦਿਹਾੜੇ ਚੱਲੀ ਗੋਲੀ, ਸ਼ਹਿਰ ’ਚ ਦਹਿਸ਼ਤ ਦਾ ਮਾਹੌਲ

1/20/2021 4:32:46 PM

ਨਕੋਦਰ (ਪਾਲੀ) : ਅੱਜ  ਨਕੋਦਰ ਬੱਸ ਸਟੈਂਡ ਦੇ ਬਾਹਰ ਦਿਨ ਦਿਹਾੜੇ ਗੋਲੀ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਦਿਨ ਦਿਹਾੜੇ ਫ਼ਿਲਮੀ ਸਟਾਈਲ ’ਚ ਇਕ ਕਾਰ ਦਾ ਪਿੱਛਾ ਕਰ ਰਹੀਆਂ ਤਿੰਨ ਗੱਡੀਆਂ ’ਚ ਸਵਾਰ ਵਿਅਕਤੀ ਫਾਇਰਿੰਗ ਕਰਕੇ ਕਾਰ ਵਿਚ ਸਵਾਰ ਇਕ ਵਿਅਕਤੀ ਨੂੰ ਕਾਬੂ ਕਰ ਕੇ ਨਾਲ ਲੈ ਗਏ। ਦੂਜੇ ਪਾਸੇ ਬੱਸ ਸਟੈਂਡ ਦੇ ਬਾਹਰ ਦਿਨ ਦਿਹਾੜੇ ਚਿੱਟੇ ਦਿਨ ਚੱਲੀ ਗੋਲੀ ਨਾਲ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਫੈਲ ਗਿਆ ।

ਇਹ ਵੀ ਪੜ੍ਹੋ : ਕਸ਼ਮੀਰੀ ਨੌਜਵਾਨ ਦੇ ਢਿੱਡ 'ਚ ਕੈਂਚੀ ਮਾਰਨ ਦਾ ਮਾਮਲਾ, ਕੈਪਟਨ ਦੇ ਮੀਡੀਆ ਸਲਾਹਕਾਰ ਨੇ ਕੀਤਾ ਟਵੀਟ

PunjabKesari

ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਸ਼ਹਿਰ ਵੱਲੋਂ ਇਕ ਸਵਿਫਟ ਕਾਰ ਦਾ ਪਿੱਛਾ ਤਿੰਨ ਗੱਡੀਆਂ ਵਲੋਂ ਕੀਤਾ ਗਿਆ ਹੈ। ਸਵੀਫਟ ਕਾਰ ਨੂੰ ਬੱਸ ਸਟੈਂਡ ਦੇ ਬਾਹਰ ਰੋਕ ਕੇ ਕਾਰ ’ਚ ਸਵਾਰ ਵਿਅਕਤੀ ਕਾਬੂ ਕਰਨ ਲਈ ਫਾਇਰਿੰਗ ਵੀ ਕੀਤੀ ਗਈ। ਉਕਤ ਤਿੰਨ ਗੱਡੀਆਂ ’ਚ ਸਵਾਰ ਵਿਅਕਤੀਆਂ ਨੇ ਘੇਰਾ ਪਾ ਕੇ ਉਕਤ ਵਿਅਕਤੀ ਨੂੰ ਕਾਬੂ ਕਰ ਕੇ ਆਪਣੇ ਨਾਲ ਲੈ ਗਏ। ਭਰੋਸੇਯੋਗ ਸੂਤਰਾਂ ਅਨੁਸਾਰ ਕਾਰ ’ਚ ਸਵਾਰ ਉਕਤ ਵਿਅਕਤੀਆਂ ਕੋਲ ਕੁਝ ਇਤਰਾਜ਼ਯੋਗ ਸਾਮਾਨ ਮਿਲਿਆ ਹੈ। ਗੱਲਬਾਤ ਦੌਰਾਨ ਸਥਾਨਕ ਪੁਲਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਸਬੰਧੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨ ਮਜ਼ਦੂਰ ਜਥੇਬੰਦੀਆਂ ਦੀ ਚੜ੍ਹਦੀਕਲਾ ਲਈ 96 ਘੰਟਿਆਂ ਲਈ ਸ਼ੁਰੂ ਹੋਇਆ ‘ਸਤਿਨਾਮ ਵਾਹਿਗੁਰੂ’ ਦਾ ਜਾਪੁ


Anuradha

Content Editor Anuradha