ਚੰਡੀਗੜ੍ਹ ਤੋਂ ਵੱਡੀ ਖ਼ਬਰ, ਟਿਕ-ਟੌਕ ਸਟਾਰ ''ਤੇ ਨੌਜਵਾਨਾਂ ਨੇ ਸ਼ਰੇਆਮ ਚਲਾਈਆਂ ਗੋਲੀਆਂ

10/12/2020 6:34:34 PM

ਚੰਡੀਗੜ੍ਹ (ਕੁਲਦੀਪ) : ਇੱਥੋਂ ਦੇ ਇੰਡਸਟ੍ਰੀਅਲ ਖੇਤਰ 'ਚ ਸਾਬਕਾ ਸੂਬਾ ਪ੍ਰਧਾਨ ਗੁਰਲਾਲ ਬ੍ਰਾਂਡ ਦੀ ਹੱਤਿਆ ਦੀ ਗੁੱਥੀ ਅਜੇ ਸੁਲਝੀ ਨਹੀਂ ਸੀ ਕਿ ਸੈਕਟਰ-9ਸੀ ਸਥਿਤ ਐੱਸ. ਕੇ. ਬਾਰ 'ਚ ਉਸ ਸਮੇਂ ਅਫੜਾ-ਹਫੜੀ ਮਚ ਗਈ ਜਦੋਂ ਟਿਕ-ਟੌਕ ਸਟਾਰ 'ਤੇ ਅਣਪਛਾਤਿਆਂ ਨੇ ਗੋਲੀਆਂ ਚਲਾ ਦਿੱਤੀਆਂ। ਜ਼ਖ਼ਮੀ ਟਿਕ-ਟੌਕ ਸਟਾਰ ਸੌਰਵ ਗੁੱਜਰ ਨੂੰ ਗੋਲੀ ਪੱਟ 'ਤੇ ਲੱਗੀ ਅਤੇ ਉਹ ਬੁਰੀ ਤਰ੍ਹਾਂ ਨਾਲ ਜ਼ਖ਼ਮੀ ਹੋ ਗਿਆ। ਜਿਸ ਦੇ ਬਾਅਦ ਕਲੱਬ ਕਰਮੀਆਂ ਨੇ ਜ਼ਖ਼ਮੀ ਹਾਲਤ 'ਚ ਟਿਕ-ਟੌਕ ਸਟਾਰ ਸੌਰਵ ਨੂੰ ਪੀ. ਜੀ. ਆਈ. 'ਚ ਦਾਖਲ ਕਰਵਾਇਆ। ਜ਼ਖ਼ਮੀ ਦੀ ਪਛਾਣ ਜੀਕਰਪੁਰ ਨਿਵਾਸੀ ਪ੍ਰੀਤ ਕਾਲੋਨੀ ਸੌਰਵ ਗੁੱਜਰ ਟਿੱਕ-ਟੌਕ ਸਟਾਰ ਦੇ ਰੂਪ 'ਚ ਹੋਈ। ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਦੇ ਡੇਢ ਘੰਟੇ ਬਾਅਦ ਪੁਲਸ ਨੇ ਪੁੱਜ ਕੇ ਜਾਂਚ ਸ਼ੁਰੂ ਕੀਤੀ। ਜਾਣਕਾਰੀ ਅਨੁਸਾਰ ਜੀਕਰਪੁਰ ਸਥਿਤ ਪ੍ਰੀਤ ਕਾਲੋਨੀ ਨਿਵਾਸੀ ਸੌਰਵ ਗੁਜਰ ਈ. ਐਸ. ਕੇ. ਪਬ ਬਾਰ 'ਚ ਆਇਆ ਸੀ। ਕਲੱਬ ਦੇ ਬਾਅਦ ਡਾਸਿੰਗ ਫਲੋਰ 'ਤੇ ਨੱਚਣ ਨੂੰ ਲੈ ਕੇ ਬਹਿਸ ਹੋ ਗਈ। ਜਿਸ ਦੇ ਬਾਅਦ ਜ਼ਖ਼ਮੀ ਨੌਜਵਾਨ ਦੇਰ ਰਾਤ ਕਲੱਬ ਦੇ ਬਾਹਰ ਕਿਸੇ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਕਿ ਉਸੇ ਦੌਰਾਨ ਕੁਝ ਨੌਜਵਾਨਾਂ ਨੇ ਉਸ 'ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਜਿਸ 'ਚ ਇਕ ਗੋਲੀ ਟਿਕਟੌਕ ਸਟਾਰ ਦੇ ਪੱਟ 'ਤੇ ਵੀ ਲੱਗੀ ਅਤੇ ਪੂਰੀ ਤਰ੍ਹਾਂ ਨਾਲ ਲਹੂ-ਲੁਹਾਨ ਹੋ ਕੇ ਜ਼ਮੀਨ 'ਤੇ ਡਿੱਗ ਗਿਆ।  

ਇਹ ਵੀ ਪੜ੍ਹੋ : ਖੇਤੀ ਬਿੱਲਾਂ ਨੂੰ ਲੈ ਕੇ ਪੰਜਾਬੀ ਗਾਇਕਾਂ ਨੇ ਪੰਜਾਬ ਸਰਕਾਰ ਵਿਰੁੱਧ ਕੱਢੀ ਭੜਾਸ, ਸੁਣਾਈਆਂ ਖਰ੍ਹੀਆਂ-ਖਰ੍ਹੀਆਂ

ਪੁਲਸ ਸੂਤਰਾਂ ਦੀ ਮੰਨੀਏ ਤਾਂ ਪੁਲਸ ਦੀ ਜਾਂਚ 'ਚ ਟਿਕ-ਟੌਕ ਸਟਾਰ 'ਤੇ ਗੋਲੀ ਚਲਾਉਣ ਵਾਲਿਆਂ 'ਚ ਮੂਵੀਸ ਦਾ ਨਾਂ ਸਾਹਮਣੇ ਆ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਟਿਕ-ਟੌਕ ਸਟਾਰ 'ਤੇ ਗੋਲੀਆਂ ਚਲਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਮੂਵੀਸ ਹੈ। ਬਹਰਹਾਲ ਇਨ੍ਹਾਂ ਕਲੱਬਾਂ ਦੇ ਬਾਹਰ ਇਸ ਤਰ੍ਹਾਂ ਦੀ ਫਾਈਰਿੰਗ ਅਤੇ ਮੌਤ ਦੇ ਘਾਟ ਉਤਾਰਣਾ ਇਹ ਕੋਈ ਨਹੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਡਿਸਕੋ ਕਲੱਬ ਦੇ ਬਾਹਰ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਬਦਮਾਸ਼ਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੂੰ ਹੁਣ ਚੰਡੀਗੜ੍ਹ ਪੁਲਸ ਦਾ ਵੀ ਕੋਈ ਖ਼ੌਫ ਨਹੀਂ ਰਿਹਾ ਹੈ ਅਤੇ ਇਹ ਬਦਮਾਸ਼ ਵਾਰਦਾਤਾਂ ਨੂੰ ਅੰਜਾਮ ਦੇ ਕੇ ਰਫੂਚੱਕਰ ਹੋ ਜਾਂਦੇ ਹਨ ਅਤੇ ਪੁਲਸ ਲਕੀਰ ਦੇ ਫਕੀਰ ਬਣ ਮਾਮਲੇ ਦੀ ਜਾਂਚ ਕਰਦੀ ਰਹਿੰਦੀ ਹੈ। 

ਇਹ ਵੀ ਪੜ੍ਹੋ : ਬੋਰਡ ਨੇ ਕੀਤੇ ਬਦਲਾਅ, 70 ਫੀਸਦੀ ਸਿਲੇਬਸ ਦੇ ਆਧਾਰ 'ਤੇ ਜਾਰੀ ਕੀਤੇ ਸੈਂਪਲ ਪੇਪਰ  

ਸਵਾਲੀਆਂ ਨਿਸ਼ਾਨ
ਆਖ਼ਰ ਇਨ੍ਹਾਂ ਕੱਲਬਾਂ 'ਚ ਬਦਮਾਸ਼ ਪਿਸਤੌਲ ਆਦਿ ਜਾਨਲੇਵਾ ਹਥਿਆਰ ਕਿਉਂ ਲੈ ਕੇ ਆਉਂਦੇ ਹਨ। ਆਖਿਰ ਕਿਉਂ ਕਲੱਬਾਂ ਦੀ ਸਿਕਓਰਿਟੀ ਅਤੇ ਬਾਊਂਸਰ ਆਪਣੀ ਡਿਊਟੀ ਠੀਕ ਤਰ੍ਹਾਂ ਨਾਲ ਕਿਉਂ ਨਹੀਂ ਕਰਦੇ? ਆਖ਼ਰ ਕਿਉਂ ਸਿਕਓਰਿਟੀ ਅਤੇ ਬਾਊਂਸਰ ਇਨ੍ਹਾਂ ਬਦਮਾਸ਼ਾਂ ਦੀ ਚੈਕਿੰਗ ਕੀਤੇ ਬਿਨਾਂ ਅੰਦਰ ਭੇਜ ਦਿੰਦੇ ਹਨ? ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਬਦਮਾਸ਼ਾਂ ਦੇ ਤਾਰ ਗੈਂਗਸਟਰ ਨਾਲ ਜੁੜੇ ਹੁੰਦੇ ਹਨ। ਬਦਮਾਸ਼ ਗੈਂਗਸਟਰਾਂ ਦੇ ਇਸ਼ਾਰੇ 'ਤੇ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ।

ਇਹ ਵੀ ਪੜ੍ਹੋ : ਕਿਸਾਨੀ ਸੰਘਰਸ਼ ਨੇ ਆਮ ਲੋਕਾਂ ਨੂੰ ਸੜਕਾਂ 'ਤੇ ਲਾਏ ਗਏ ਟੋਲ ਪਲਾਜ਼ਿਆਂ ਤੋਂ ਦਿਵਾਈ ਵੱਡੀ ਰਾਹਤ


Anuradha

Content Editor

Related News