ਕਬੱਡੀ ਕੱਪ ਦੇ ਪ੍ਰਬੰਧਕ ਐੱਨ. ਆਰ. ਆਈ. ਭਰਾਵਾਂ 'ਤੇ ਅੰਨ੍ਹੇਵਾਹ ਫਾਈਰਿੰਗ

Monday, Feb 17, 2020 - 03:05 PM (IST)

ਕਬੱਡੀ ਕੱਪ ਦੇ ਪ੍ਰਬੰਧਕ ਐੱਨ. ਆਰ. ਆਈ. ਭਰਾਵਾਂ 'ਤੇ ਅੰਨ੍ਹੇਵਾਹ ਫਾਈਰਿੰਗ

ਨਵਾਂਸ਼ਹਿਰ (ਮਨੋਰੰਜਨ) : ਆਈ. ਟੀ. ਆਈ. ਨਵਾਂਸ਼ਹਿਰ 'ਚ ਹੋਣ ਵਾਲੇ ਕਬੱਡੀ ਕੱਪ ਦੇ ਪ੍ਰਬੰਧਕ ਐੱਨ. ਆਰ. ਆਈ. ਭਰਾਵਾਂ 'ਤੇ ਦੇਰ ਰਾਤ ਅਣਪਛਾਤੇ ਲੋਕਾਂ ਨੇ ਫਾਈਰਿੰਗ ਕਰ ਦਿੱਤੀ, ਜਿਸ ਦੇ ਚੱਲਦੇ ਇਕ ਐੱਨ. ਆਰ. ਆਈ. ਭਰਾ ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਨਿਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ. ਐੱਚ. ਓ. ਸਿਟੀ ਇੰਸਪੈਕਟਰ ਕੁਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ 'ਚ ਕਿਰਨਦੀਪ ਸਿੰਘ ਨੇ ਦੱਸਿਆ ਕਿ ਆਈ. ਟੀ. ਆਈ. 'ਚ ਹੋਣ ਵਾਲ ਕਬੱਡੀ ਕੱਪ ਦੀ ਤਿਆਰੀ ਦੇ ਬਾਅਦ ਉਹ ਆਪਣੇ ਭਰਾ ਸ਼ਰਨਜੀਤ ਸਿੰਘ ਨਿਵਾਸੀ ਦੀਪ ਕਾਲੋਨੀ ਗੜਸ਼ੰਕਰ ਨਾਲ ਆਈ. ਟੀ. ਆਈ. ਮੈਦਾਨ 'ਚ ਰਾਤ ਕਰੀਬ 9.30 ਵਜੇ ਆਪਣੀ ਸਵਿੱਫਟ ਕਾਰ 'ਚ ਸਵਾਰ ਹੋ ਕੇ ਪਿੰਡ ਬਰਨਾਲਾ ਤੋਂ ਹੁੰਦੇ ਹੋਏ ਗੜਸ਼ੰਕਰ ਨੂੰ ਜਾ ਰਹੇ ਸਨ, ਇਸੇ ਦੌਰਾਨ ਇਕ ਚਿੱਟੇ ਰੰਗ ਦੀ ਕਰੇਟਾ ਕਾਰ ਉਨ੍ਹਾਂ ਦੀ ਸਵਿੱਫਟ ਕਾਰ ਦੇ ਅੱਗੇ ਆ ਕੇ ਖੜ੍ਹੀ ਹੋ ਗਈ, ਜਿਸ 'ਚ 5-6 ਨੌਜਵਾਨ ਸਵਾਰ ਸਨ। ਕਿਰਨਦੀਪ ਦਾ ਦੋਸ਼ ਹੈ ਕਿ ਉਸ 'ਚੋਂ ਕੁਝ ਨੌਜਵਾਨਾਂ ਨੇ ਸਾਡੀ ਗੱਡੀ ਦੇ ਸ਼ੀਸ਼ੇ ਤੋੜੇ। ਇਸ ਦੇ ਬਾਅਦ ਦੋ ਲੋਕਾਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਗੋਲੀ ਲੱਗਣ ਨਾਲ ਉਨ੍ਹਾਂ ਦਾ ਭਰਾ ਸ਼ਰਨਜੀਤ ਸਿੰਘ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।


author

Anuradha

Content Editor

Related News