ਪੰਚਕੂਲਾ ''ਚ ਫੈਕਟਰੀ ਦੇ ਬਾਹਰ ਮਜ਼ਦੂਰ ਨੂੰ ਮਾਰੀ ਗੋਲੀ, ਲੁੱਟੇ ਲੱਖਾਂ ਰੁਪਏ
Friday, Aug 11, 2017 - 02:45 PM (IST)

ਪੰਚਕੂਲਾ (ਮੁਕੇਸ਼) : ਇੱਥੇ ਇੰਡਸਟਰੀਅਲ ਏਰੀਆ 'ਚ ਸਥਿਤ ਇਕ ਫੈਕਟਰੀ ਦੇ ਬਾਹਰ ਮਜ਼ਦੂਰ ਨੂੰ ਗੋਲੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਫੈਕਟਰੀ ਦੇ ਬਾਹਰ ਲੁਟੇਰੇ ਨੇ ਮਜ਼ਦੂਰ ਨੂੰ ਗੋਲੀ ਮਾਰੀ ਅਤੇ ਉਸ ਕੋਲੋਂ ਲੱਖਾਂ ਰੁਪਏ ਖੋਹ ਕੇ ਲੈ ਗਿਆ। ਮਜ਼ਦੂਰ ਦੇ ਮੋਢੇ 'ਤੇ ਗੋਲੀ ਲੱਗਣ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਲਹਾਲ ਮੌਕੇ 'ਤੇ ਘਟਨਾ ਵਾਲੀ ਥਾਂ 'ਤੇ ਪੁੱਜੀ ਪੁਲਸ ਨੇ ਮਜ਼ਦੂਰ ਨੂੰ ਸੈਕਟਰ-32 'ਚ ਦਾਖਲ ਕਰਾਇਆ ਹੈ ਅਤੇ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।