''ਆਪ'' ਆਗੂ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਫ਼ਾਇਰਿੰਗ! ਗੱਡੀ ਦੇ ਵਾਈਪਰ ਕੋਲੋਂ ਮਿਲਿਆ ਖੋਲ੍ਹ

Monday, Nov 09, 2026 - 08:52 PM (IST)

''ਆਪ'' ਆਗੂ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਫ਼ਾਇਰਿੰਗ! ਗੱਡੀ ਦੇ ਵਾਈਪਰ ਕੋਲੋਂ ਮਿਲਿਆ ਖੋਲ੍ਹ

ਲੁਧਿਆਣਾ (ਰਾਜ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟਾ ਦੇ ਘਰ ਦੇ ਬਾਹਰ ਸ਼ੱਕੀ ਹਾਲਾਤਾਂ ਵਿਚ ਫਾਇਰਿੰਗ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਹ ਵਾਰਦਾਤ ਸ਼ਿਮਲਾਪੁਰੀ ਥਾਣਾ ਖੇਤਰ ਦੇ ਦੁਰਗਾ ਨਗਰ ਇਲਾਕੇ ਵਿਚ ਐਤਵਾਰ ਦੀ ਦੇਰ ਰਾਤ ਵਾਪਰੀ। ਇੱਥੇ ਸਾਬਕਾ ਕੌਂਸਲਰ ਦੇ ਘਰ ਦੇ ਬਾਹਰ ਪਾਰਕ ਕੀਤੀ ਕ੍ਰੇਟਾ ਕਾਰ ਦੀ ਛੱਤ ਵਿਚ ਗੋਲੀ ਲੱਗਣ ਦਾ ਸੁਰਾਖ ਅਤੇ ਵਾਈਪਰ ਦੇ ਕੋਲੋਂ ਗੋਲੀ ਦਾ ਖਾਲੀ ਖੋਲ ਬਰਾਮਦ ਹੋਇਆ ਹੈ। ਪੀੜਤ ਪਰਿਵਾਰ ਨੇ ਪੁਰਾਣੀ ਰੰਜਿਸ਼ ਤਹਿਤ ਜਾਨਬੁੱਝ ਕੇ ਹਮਲਾ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕਰਦਿਆਂ ਪੁਲਸ ਨੂੰ ਲਿਖਤੀ ਸ਼ਿਕਾਇਤ ਸੌਂਪੀ ਹੈ।

ਮਾਮਲੇ ਦਾ ਖੁਲਾਸਾ ਸੋਮਵਾਰ ਦੀ ਸਵੇਰ ਉਸ ਵੇਲੇ ਹੋਇਆ ਜਦੋਂ ਸਾਬਕਾ ਕੌਂਸਲਰ ਅਮਰੀਕ ਸਿੰਘ ਬਿੱਟਾ ਦੇ ਭਰਾ ਘਰ ਦੇ ਬਾਹਰ ਖੜ੍ਹੀ ਆਪਣੀ ਚਿੱਟੇ ਰੰਗ ਦੀ ਕ੍ਰੇਟਾ ਕਾਰ ਕੋਲ ਪਹੁੰਚੇ। ਉਨ੍ਹਾਂ ਦੇਖਿਆ ਕਿ ਕਾਰ ਦੀ ਛੱਤ ਦੇ ਉਪਰਲੇ ਹਿੱਸੇ ਵਿਚ ਇਕ ਸ਼ੱਕੀ ਡੂੰਘਾ ਸੁਰਾਖ ਹੋਇਆ ਪਿਆ ਸੀ। ਜਦੋਂ ਉਨ੍ਹਾਂ ਗੱਡੀ ਦੀ ਜਾਂਚ ਕੀਤੀ ਤਾਂ ਵਿੰਡਸਕ੍ਰੀਨ ਅਤੇ ਵਾਈਪਰ ਦੇ ਨੇੜੇ ਧਾਤੂ ਦਾ ਇਕ ਖਾਲੀ ਖੋਲ ਪਿਆ ਮਿਲਿਆ। ਗੱਡੀ ਦੀ ਛੱਤ ਵਿਚ ਆਰ-ਪਾਰ ਹੋਇਆ ਛੇਕ ਅਤੇ ਖੋਲ ਮਿਲਣ ਨਾਲ ਇਹ ਸਾਫ਼ ਹੋ ਗਿਆ ਕਿ ਰਾਤ ਦੇ ਸੰਨਾਟੇ ਵਿਚ ਘਰ ਦੇ ਬਾਹਰ ਹਥਿਆਰ ਨਾਲ ਗੋਲੀ ਚਲਾਈ ਗਈ ਸੀ। ਇਸ ਤੋਂ ਬਾਅਦ ਤੁਰੰਤ ਪਰਿਵਾਰ ਦੇ ਹੋਰ ਮੈਂਬਰਾਂ ਅਤੇ ਸਥਾਨਕ ਲੋਕਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ।

ਸਾਬਕਾ ਕੌਂਸਲਰ ਦੇ ਪਰਿਵਾਰਕ ਮੈਂਬਰਾਂ ਨੇ ਇਸ ਵਾਰਦਾਤ ਦੇ ਪਿੱਛੇ ਪੁਰਾਣੀ ਚੋਣਵੀਂ ਜਾਂ ਨਿੱਜੀ ਰੰਜਿਸ਼ ਦਾ ਡੂੰਘਾ ਖਦਸ਼ਾ ਜ਼ਾਹਰ ਕੀਤਾ ਹੈ। ਪੀੜਤ ਪੱਖ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਵੀ ਅਣਪਛਾਤੇ ਅਨਸਰਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ। ਪਰਿਵਾਰ ਦਾ ਦੋਸ਼ ਹੈ ਕਿ ਕਿਸੇ ਅਣਪਛਾਤੇ ਵਿਰੋਧੀ ਜਾਂ ਹਮਲਾਵਰ ਨੇ ਦਹਿਸ਼ਤ ਫੈਲਾਉਣ ਜਾਂ ਕਿਸੇ ਵੱਡੀ ਅਣਹੋਣੀ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਉਨ੍ਹਾਂ ਦੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਫਾਇਰਿੰਗ ਕੀਤੀ ਹੈ। ਘਟਨਾ ਤੋਂ ਬਾਅਦ ਸਹਿਮੇ ਪਰਿਵਾਰ ਨੇ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਤੁਰੰਤ ਸੂਚਿਤ ਕਰਕੇ ਆਪਣੀ ਸੁਰੱਖਿਆ ਦੀ ਗੁਹਾਰ ਲਗਾਈ ਹੈ।

ਕ੍ਰੇਟਾ ਕਾਰ ਵਿਚ ਗੋਲੀ ਦਾ ਸੁਰਾਖ ਅਤੇ ਕਾਰਤੂਸ ਦਾ ਖੋਲ ਬਰਾਮਦ ਹੋਣ ਦੀ ਸੂਚਨਾ ਮਿਲਦਿਆਂ ਹੀ ਥਾਣਾ ਸ਼ਿਮਲਾਪੁਰੀ ਦੇ ਪੁਲਸ ਅਧਿਕਾਰੀ ਭਾਰੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ। ਪੁਲਸ ਨੇ ਮੌਕੇ ਦਾ ਮੁਆਇਨਾ ਕਰਕੇ ਕਾਰ ਅਤੇ ਬਰਾਮਦ ਖੋਲ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀਆਂ ਅਨੁਸਾਰ ਪੁਲਸ ਮਾਮਲੇ ਦੀਆਂ ਦੋ ਵੱਖ-ਵੱਖ ਥਿਊਰੀਆਂ 'ਤੇ ਕੰਮ ਕਰ ਰਹੀ ਹੈ।
 


author

Anmol Tagra

Content Editor

Related News