ਬੱਚਿਆਂ ਦੀ ਸਿਹਤ ਨਾਲ ਨਾ ਕਰੋ ਖਿਲਵਾੜ! ਜਾਣੋ ਘਰ 'ਚ ਮਠਿਾਈਆਂ ਦੀ ਸ਼ੁੱਧਤਾ ਪਛਾਨਣ ਦੇ ਤਰੀਕੇ
Thursday, Nov 05, 2026 - 08:02 PM (IST)
ਲੁਧਿਆਣਾ (ਸਹਿਗਲ)- ਤਿਉਹਾਰਾਂ ਦੇ ਸੀਜ਼ਨ ਵਿਚ ਮਠਿਆਈਆਂ ਵਿਚ ਮਿਲਾਵਟ ਦੀ ਸੰਭਾਵਨਾ ਕਈ ਗੁਣਾ ਵਧ ਜਾਂਦੀ ਹੈ। ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਦੇਸੀ ਘਿਓ ਮਠਿਆਈਆਂ ’ਤੇ ਲੱਗਣ ਵਾਲਾ ਚਾਂਦੀ ਦਾ ਵਰਕ ਵੀ ਨਕਲੀ ਆਉਣ ਲੱਗਾ ਹੈ। ਚਾਂਦੀ ਦੀ ਜਗ੍ਹਾ ਐਲੂਮੀਨੀਅਮ ਦਾ ਵਰਕ ਮਠਿਆਈਆਂ ’ਤੇ ਵਰਤੇ ਜਾਣ ਦੀ ਸੰਭਾਵਨਾ ਵਧ ਜਾਂਦੀ ਹੈ। ਇਸ ਤੋਂ ਇਲਾਵਾ ਮਠਿਆਈਆਂ ਵਿਚ ਪਾਬੰਦੀਸ਼ੁਦਾ ਹੈ ਰੰਗਾਂ ਦੀ ਕਾਫੀ ਵਰਤੋਂ ਕੀਤੀ ਜਾਂਦੀ ਹੈ।
ਜ਼ਿਲ੍ਹਾ ਸਿਹਤ ਅਧਿਕਾਰੀ ਡਾਕਟਰ ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮਠਿਆਈਆਂ ਚਾਂਦੀ ਦੇ ਵਰਕ, ਦੇਸੀ ਘਿਓ ਅਤੇ ਕੇਸਰ ਆਦਿ ਦੀ ਜਾਂਚ ਲੋਕ ਘਰ ਵਿਚ ਵੀ ਕਰ ਸਕਦੇ ਹਨ। ਸਿਹਤ ਵਿਭਾਗ ਵਲੋਂ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।
ਸ਼ੁੱਧਤਾ ਜਾਂਚਣ ਦੇ ਆਸਾਨ ਘਰੇਲੂ ਨੁਸਖੇ
ਜੇਕਰ ਤੁਹਾਨੂੰ ਸ਼ੱਕ ਹੈ ਕਿ ਪੀਲੇ ਲੱਡੂ ਜਾਂ ਜਲੇਬੀ ਵਿਚ ਪਾਬੰਦੀਸ਼ੁਦਾ ਰਸਾਈਣਿਕ ਰੰਗ ਮੇਟਾਨਿਲ ਯੈਲੋ ਮਿਲਾਇਆ ਗਿਆ ਹੈ ਤਾਂ ਤੁਸੀਂ ਇਹ ਟੈਸਟ ਕਰ ਸਕਦੇ ਹੋ।
-ਮਠਿਅਠਾਈ ਦਾ ਇਕ ਛੋਟਾ ਟੁਕੜਾ ਲਵੋ ਅਤੇ ਉਸ ਨੂੰ ਇਕ ਚਮਚਾ ਪਾਣੀ ਵਿਚ ਘੋਲੋ। ਇਸ ਘੋਲ ਵਿਚ ਕੁਝ ਬੂੰਦਾਂ ਹਾਈਡ੍ਰੋਕਲੋਰਿਕ ਐਸਿਡ ਜਾਂ ਘਰ ਵਿਚ ਮਿਲਣ ਵਾਲਾ ਤੇਜ ਨਿੰਬੂ ਦਾ ਰਸ/ਸਿਰਕਾ ਪਾਓ। ਨਤੀਜੇ ਵਜੋਂ ਜੇਕਰ ਘੋਲ ਦਾ ਰੰਗ ਤੁਰੰਤ ਗਹਿਰਾ ਗੁਲਾਬੀ ਜਾਂ ਵੈਂਗਣੀ ਹੋ ਜਾਂਦਾ ਹੈ ਤਾਂ ਸਮਝ ਲਓ ਕਿ ਮਠਿਆਈ ਵਿਚ ਪਾਬੰਦੀਸ਼ੁਦਾ ਕੈਮੀਕਲ ਰੰਗ ਮਿਲਾਇਆ ਗਿਆ ਹੈ। ਕੁਦਰਤੀ ਰੰਗ ਹੋਣ ’ਤੇ ਇਸ ਦਾ ਰੰਗ ਨਹੀਂ ਬਦਲੇਗਾ।
ਖੋਏ ਦੀ ਸ਼ੁੱਧਤਾ ਕਿਵੇਂ ਜਾਂਚੀਏ
ਖੋਏ ਦੀ ਮਾਤਰਾ ਵਧਾਉਣ ਲਈ ਆਮ ਕਰ ਕੇ ਉਸ ਵਿਚ ਸਟਾਰਚ, ਡਿਟਰਜੈਂਟ, ਯੂਰੀਆ ਅਤੇ ਸਿੰਧੈਟਿਕ ਦੁੱਧ ਵਰਗੀਆਂ ਮਿਲਾਵਟੀ ਚੀਜ਼ਾਂ ਮਿਲਾਈਆਂ ਜਾਂਦੀਆਂ ਹਨ।
ਆਇਓਡੀਨ ਟੈਸਟ (ਸਟਾਰਚ /ਆਟੇ ਲਈ) : ਖੋਏ ਦਾ ਇਕ ਛੋਟਾ ਰਿਹਾ ਸੈਂਪਲ ਪਾਣੀ ਵਿਚ ਉਬਾਲੋ, ਠੰਢਾ ਹੋਣ ਦਿਓ ਤੇ ਉਸ ਵਿਚ ਆਇਓਡੀਨ ਸੋਲਿਊਸ਼ਨ ਦੀਆਂ 2-3 ਬੂੰਦਾਂ ਮਿਲਾਓ। ਜੇਕਰ ਖੋਆ ਨੀਲਾ ਜਾਂ ਵੈਂਗਣੀ ਹੋ ਜਾਵੇ ਤਾਂ ਉਸ ਵਿਚ ਸਟਾਰਚ, ਆਟਾ ਜਾਂ ਮੈਸ਼ ਕੀਤੇ ਹੋਏ ਆਲੂ ਹਨ, ਸ਼ੁੱਧ ਖੋਆ ਪੀਲਾ ਸਫੈਦ ਹੀ ਰਹੇਗਾ।
ਪਾਮ ਰਬ ਟੈਸਟ (ਸਿੰਥੈਟਿਕ ਫੈਟ ਦੇ ਲਈ) : ਖੋਏ ਦਾ ਇਕ ਛੋਟਾ ਟੁਕੜਾ ਲਵੋ ਅਤੇ ਉਸ ਨੂੰ ਕੁਝ ਸੈਂਕਿੰਡ ਲਈ ਆਪਣੀਆਂ ਤਲੀਆਂ ਦੇ ਵਿਚ ਹੌਲੀ-ਹੌਲੀ ਰਗੜੋ। ਜੇਕਰ ਤੁਹਾਡੀਆਂ ਤਲੀਆਂ ਆਇਲੀ ਲੱਗ ਰਹੀਆਂ ਹਨ ਤਾਂ ਉਸ ਤੋਂ ਮਿੱਠੀ ਖੁਸ਼ਬੂ ਆ ਰਹੀ ਹੈ ਤਾਂ ਖੋਆ ਸ਼ੁੱਧ ਹੈ। ਜੇਕਰ ਇਹ ਚਿਪਚਿਪਾ ਲਗਦਾ ਹੈ ਕੈਮੀਕਲ ਵਰਗੀ ਮਹਿਕ ਆਉਂਦੀ ਹੈ ਜਾਂ ਤੇਲ ਨਹੀਂ ਨਿਕਲਦਾ ਤਾਂ ਸ਼ਾਇਦ ਇਸ ਵਿਚ ਡਿਟਰਜੈਂਟ ਜਾਂ ਸਿੰਥੈਟਿਕ ਦੁੱਧ ਦੀ ਮਿਲਾਵਟ ਹੈ।
ਸ਼ੂਗਰ-ਐਸਿਡ ਟੈਸਟ (ਮਿਲਾਵਟੀ ਦੁੱਧ ਲਈ) : ਇਕ ਛੋਟਾ ਚਮਚ ਖੋਆ ਥੋੜ੍ਹੀ ਜਿਹੀ ਚੀਨੀ ਦੇ ਨਾਲ ਮਿਲਾਓ ਅਤੇ ਗਰਮ ਕਰੋ। ਜੇਕਰ ਇਹ ਲਾਲ ਜਾਂ ਗਹਿਰਾ ਗੁਲਾਬੀ ਹੋ ਜਾਂਦਾ ਹੈ ਤਾਂ ਇਹ ਯੂਰੀਆ ਜਾਂ ਡਿਟਰਜੈਂਟ ਵਰਗੇ ਨੁਕਸਾਨਦਾਈ ਕੈਮੀਕਲ ਦੀ ਮੌਜੂਦਗੀ ਦਾ ਸੰਕੇਤ ਹੈ।
ਸਿਵਲ ਫੋਇਲ (ਚਾਂਦੀ ਦਾ ਵਰਕ) ਦੀ ਸ਼ੁੱਧਤਾ ਕਿਵੇਂ ਟੈਸਟ ਕਰੀਏ
ਰਬ/ਟੱਚ ਟੈਸਟ : ਮਠਿਆਈ ’ਤੇ ਸਿਲਵਰ ਫੋਇਲ ਨੂੰ ਹੌਲੀ ਹੌਨ ਧੂੰਏਂ ਜਾਂ ਆਪਣੀਆਂ ਉਂਗਲਾਂ ਦੇ ਵਿਚ ਉਸ ਦਾ ਇਕ ਟੁਕੜਾ ਰਗੜੋ। ਸ਼ੁੱਧ ਸਿਲਵਰ ਫੋਇਲ ਬਹੁਤ ਨਾਜ਼ੁਕ ਹੁੰਦਾ ਹੈ ਅਤੇ ਬਿਨਾਂ ਕੋਈ ਨਿਸ਼ਾਨ ਛੱਡੇ ਤੁਰੰਤ ਤੁਹਾਡੀ ਸਕਿਨ ਵਿਚ ਟੁੱਟ ਜਾਵੇਗਾ ਜਾਂ ਪਿਘਲ ਜਾਵੇਗਾ। ਜੇਕਰ ਇਹ ਗ੍ਰੇਅ ਹੋ ਜਾਵੇ, ਤਹਾਡੀਆਂ ਉਂਗਲਾਂ ’ਤੇ ਪਤਲੀ ਸ਼ੀਟ ਵਾਂਗ ਚਿਪਕ ਜਾਵੇ ਜਾਂ ਖੁਰਦਰਾ ਲੱਗੇ ਤਾਂ ਇਹ ਐਲੂਮੀਨੀਅਮ ਹੈ।
ਫਾਇਰ ਟੈਸਟ (ਸਭ ਤੋਂ ਸਟੀਕ) : ਥੋੜ੍ਹੀ ਜਿਹੀ ਸਿਲਵਰ ਫੋਇਲ ਖੁਰਚੋ ਅਤੇ ਮੈਟਲ ਟਵੀਜ਼ਰ ਦੀ ਵਰਤੋਂ ਕਰ ਕੇ ਇਸ ਨੂੰ ਸਿੱਧੀ ਅੱਗ ’ਤੇ ਰੱਖੋ। ਸ਼ੁੱਧ ਚਾਂਦੀ ਇਕ ਛੋਟੀ, ਚਮਕਦਾਰ ਚਾਂਦੀ ਦੀ ਗੇਂਦ ਵਿਚ ਬਦਲ ਜਾਵੇਗੀ। ਐਲੂਮੀਨੀਅਮ ਕਾਲਾ ਹੋ ਜਾਵੇਗਾ ਅਤੇ ਤੁਰੰਤ ਸੜ ਕੇ ਸੁਆਹ ਹੋ ਜਾਵੇਗਾ।
ਕ੍ਰਸ਼ਿੰਗ ਟੈਸਟ : ਫੋਇਲ ਨੂੰ ਆਪਣੇ ਹੱਥਾਂ ਵਿਚ ਕੁਚਲਣ ਦੀ ਕੋਸ਼ਿਸ਼ ਕਰੋ। ਸ਼ੁੱਧ ਚਾਂਦੀ ਛੋਟੇ-ਛੋਟੇ, ਦਿਖਾਈ ਨਾ ਦੇਣ ਵਾਲੇ ਟੋਟਿਆਂ ਵਿਚ ਟੁੱਟ ਜਾਵੇਗੀ। ਐਲੁੂਮੀਨੀਅਮ ਫੋਇਲ ਸੁੰਘੜ ਜਾਵੇਗੀ ਅਤੇ ਕਾਗਜ਼ ਦੀ ਤਰ੍ਹਾਂ ਚਿਪਕ ਜਾਵੇਗੀ। ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਤਿਉਹਾਰਾਂ ਦੇ ਪੀਕ ਦਿਨਾਂ ਵਿਚ ਬਹੁਤ ਜ਼ਿਆਦਾ ਚਮਕੀਲੀ, ਬਹੁਤ ਜ਼ਿਆਦਾ ਰੰਗ ਵਾਲੀ ਜਾਂ ਬਹੁਤ ਸਸਤੀਆਂ ਮਠਿਆਈਆਂ ਖਰੀਦਣ ਤੋਂ ਬਚੋ।
ਅਸਲੀ ਅਤੇ ਨਕਲੀ ਘਿਓ ਦੀ ਪਛਾਣ
ਘਿਓ ਵਿਚ ਆਮ ਕਰ ਕੇ ਵਨਸਪਤੀ ਤੇਲ, ਡਾਲਡਾ, ਪਾਮ ਆਇਲ ਜਾਂ ਉੱਬਲੇ ਹੋਏ ਆਲੂ/ਸ਼ਕਰਕੰਦੀ ਦੀ ਮਿਲਾਵਟ ਕੀਤੀ ਜਾਂਦੀ ਹੈ। ਇਸ ਨੂੰ ਇਨ੍ਹਾਂ ਤਰੀਕਿਆਂ ਨਾਲ ਆਸਾਨੀ ਨਾਲ ਫੜਿਆ ਜਾ ਸਕਦਾ ਹੈ।
ਹਥੇਲੀ ਦਾ ਟੈਸਟ : ਆਪਣੀ ਤਲੀ ’ਤੇ ਇਕ ਚਮਚਾ ਘਿਓ ਰੱਖੋ। ਨਤੀਜੇ ਵਜੋਂ ਜੇਕਰ ਘਿਓ ਅਸਲੀ ਹੈ ਤਾਂ ਉਹ ਸਰੀਰ ਦੀ ਗਰਮੀ ਨਾਲ ਹੀ ਤੁਰੰਤ ਪਿਘਲਣਾ ਸ਼ੁਰੂ ਹੋ ਜਾਵੇਗਾ। ਜੇਕਰ ਪਿਘਲਣ ਵਿਚ ਸਮਾਂ ਲੱਗੇ ਤਾਂ ਉਹ ਉਸੇ ਹੀ ਤਰ੍ਹਾਂ ਜੰਮਿਆ ਰਹੇ ਤਾਂ ਉਸ ਵਿਚ ਡਾਲਡਾ ਜਾਂ ਪਾਮ ਆਇਲ ਦੀ ਮਿਲਾਵਟ ਹੈ।
ਹਾਈਡ੍ਰੋਕਲੋਰਿਕ ਐਸਿਡ ਟੈਸਟ (ਚੀਨੀ ਦੇ ਨਾਲ) : ਇਕ ਕੱਚ ਦੇ ਭਾਂਡੇ ਵਿਚ 1 ਚਮਚ ਪਿਘਲਿਆ ਹੋਇਆ ਘਿਓ ਲਓ। ਉਸ ਵਿਚ ਇਕ ਚੁਟਕੀ ਚੀਨੀ ਅਤੇ 1 ਚਮਚ ਗਾੜ੍ਹਾ ਹਾਈਡ੍ਰੋਕਲੋਰਿਕ ਐਸਿਡ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਹਿਲਾ ਕੇ 5 ਮਿੰਟ ਦੇ ਲਈ ਛੱਡ ਦਿਓ। ਜੇਕਰ ਥੱਲੇ ਦੀ ਪਰਤ ਦਾ ਰੰਗ ਗਹਿਰਾ ਲਾਲ ਜਾਂ ਕ੍ਰਿਮਸਨ ਹੋ ਜਾਂਦਾ ਹੈ ਤਾਂ ਘਿਓ ਵਿਚ ਡਾਲਡਾ ਜਾਂ ਵਨਸਪਤੀ ਘਿਓ ਮਿਲਾਇਆ ਗਿਆ ਹੈ।
ਕੇਸਰ ਦੀ ਜਾਂਚ ਕਿਵੇਂ ਕਰੀਏ?
ਗੁਨਗੁਨੇ ਪਾਣੀ ਜਾਂ ਦੁੱਧ ਦਾ ਟੈਸਟ : ਇਕ ਕਟੋਰੀ ਗੁਨਗੁਨੇ ਪਾਣੀ ਜਾਂ ਦੁੱਧ ਵਿਚ ਕੇਸਰ ਦੇ 2-3 ਧਾਗੇ ਪਾਓ। ਅਸਲੀ ਕੇਸਰ ਹੌਲੀ-ਹੌਲੀ ਆਪਣਾ ਸੁਨਹਿਰਾ/ਪੀਲਾ ਰੰਗ ਛੱਡਦਾ ਹੈ ਅਤੇ ਉਸ ਦੇ ਧਾਗੇ ਪਾਣੀ ਵਿਚ ਵੀ ਆਪਣਾ ਲਾਲ ਰੰਗ ਬਣਾਈ ਰੱਖਦੇ ਹਨ। ਨਤੀਜੇ ਵਜੋਂ ਨਕਲੀ ਕੇਸਰ ਪਾਣੀ ਵਿਚ ਡਿੱਗਦੇ ਹੀ ਤੁਰੰਤ ਗਹਿਰਾ ਲਾਲ ਜਾਂ ਗਾੜ੍ਹਾ ਰੰਗ ਛੱਡ ਦਿੰਦਾ ਹੈ ਅਤੇ ਕੁਝ ਹੀ ਦੇਰ ਵਿਚ ਉਸ ਦਾ ਖੁਦ ਦਾ ਧਾਗਾ ਸਫੇਦ ਜਾਂ ਮਟਮੈਲਾ ਹੋ ਜਾਂਦਾ ਹੈ।
ਸਵਾਦ ਅਤੇ ਖੁਸ਼ਬੂ : ਕੇਸਰ ਦੇ ਇਕ ਧਾਗੇ ਨੂੰ ਜੀਭ ’ਤੇ ਰੱਖ ਕੇ ਚੱਟੋ। ਅਸਲੀ ਕੇਸਰ ਦੀ ਖੁਸ਼ਬੂ ਬਹੁਤ ਮਿੱਠੀ ਅਤੇ ਤੇਜ਼ ਹੁੰਦੀ ਹੈ ਪਰ ਉਸ ਦਾ ਸਵਾਦ ਹਲਕਾ ਕੌੜਾ ਹੁੰਦਾ ਹੈ। ਜੇਕਰ ਕੇਸਰ ਖਾਣ ਵਿਚ ਮਿੱਠਾ ਲੱਗੇ ਤਾਂ ਸਮਝ ਲਓ ਕਿ ਉਸ ’ਤੇ ਸ਼ੁੂਗਰ ਸਿਰਪ ਦੀ ਕੋਟਿੰਗ ਕੀਤੀ ਗਈ ਹੈ।
ਬੇਕਿੰਗ ਸੋਡਾ ਟੈਸਟ : ਥੋੜ੍ਹੇ ਜਿਹੇ ਪਾਣੀ ਵਿਚ ਬੇਕਿੰਗ ਸੋਡਾ (ਮਿੱਠਾ ਸੋਡਾ) ਮਿਲਾਓ ਅਤੇ ਉਸ ਵਿਚ ਕੇਸਰ ਦਾ ਧਾਗਾ ਪਾਓ ਜੇਕਰ ਪਾਣੀ ਦਾ ਰੰਗ ਚਮਕਦਾਰ ਪੀਲਾ ਹੁੰਦਾ ਹੈ ਤਾਂ ਕੇਸਰ ਅਸਲੀ ਹੈ। ਜੇਕਰ ਰੰਗ ਲਾਲ ਜਾਂ ਧੁੰਦਲਾ ਹੋ ਜਾਵੇ ਤਾਂ ਉਹ ਨਕਲੀ ਹੈ।
ਖੋਏ ਦੀ ਬਰਫੀ ਦੀ ਸ਼ੇਲਫ ਲਾਈਫ
ਸਾਧਾਰਣ ਖੋਆ ਬਰਫੀ : ਬਿਨਾਂ ਫ੍ਰਿਜ ਦੇ ਇਹ ਸਿਰਫ 2 ਤੋਂ 3 ਦਿਨ ਤੱਕ ਹੀ ਠੀਕ ਰਹਿੰਦੀ ਹੈ। ਫ੍ਰਿਜ ਵਿਚ ਰੱਖਣ ’ਤੇ ਇਹ 5 ਤੋਂ 7 ਦਿਨ ਚੱਲ ਸਕਦੀ ਹੈ।
ਮਿਲਕ ਕੇਕ/ਕਲਾਕੰਦ : ਇਨ੍ਹਾਂ ਵਿਚ ਨਮੀ ਬਹੁਤ ਜ਼ਿਆਦਾ ਹੁੰਦੀ ਹੈ। ਇਸ ਲਈ ਇਹ 1 ਤੋਂ 2 ਦਿਨ ਵਿਚ ਹੀ ਖਰਾਬ ਹੋਣ ਲਗਦੇ ਹਨ। ਇਨ੍ਹਾਂ ਨੂੰ ਹਮੇਸ਼ਾ ਫ੍ਰਿਜ਼ ਵਿਚ ਹੀ ਰੱਖਣਾ ਚਾਹੀਦਾ ਹੈ।
ਡ੍ਰਾਈ ਫਰੂਟ ਵਾਲੀ ਬਰਫੀ : ਜੇਕਰ ਖੋਏ ਦੀ ਬਰਫੀ ਵਿਚ ਕਾਜੂ, ਬਾਦਾਮ ਜਾਂ ਪਿਸਤਾ ਚੰਗੀ ਮਾਤਰਾ ਵਿਚ ਮਿਲਾਇਆ ਗਿਆ ਹੈ ਤਾਂ ਉਸ ਦੀ ਲਾਈਫ 1-2 ਦਿਨ ਵਧ ਜਾਂਦੀ ਹੈ।
ਖਰਾਬ ਬਰਫੀ ਦੀ ਪਛਾਣ ਕਿਵੇਂ ਕਰੀਏ?
ਤਾਰ ਜਾਂ ਚਿਪਚਿਪਾਪਣ ਬਰਫੀ ਦਾ ਇਕ ਟੁਕੜਾ ਤੋੜ ਕੇ ਦੇਖੋ। ਜੇਕਰ ਉਂਗਲਾਂ ਦੇ ਵਿਚ ਚਿਪਚਿਪੇ ਤਾਰ ਬਣ ਰਹੇ ਹਨ ਤਾਂ ਮਠਿਆਈ ਬਾਸੀ ਹੋ ਚੁੱਕੀ ਹੈ ਅਤੇ ਉਸ ਵਿਚ ਬੈਕਟੀਰੀਆ ਪੈਦਾ ਹੋ ਚੁੱਕੇ ਹਨ।
ਸਵਾਦ ਅਤੇ ਗੰਧ : ਬਾਸੀ ਖੋਏ ਦੀ ਬਰਫੀ ਵਿਚੋਂ ਹਲਕੀ ਖੱਟੀ ਜਾਂ ਬਿਨਾਂ ਰਿਫਾਈਂਡ ਤੇਲ ਵਰਗੀ ਮਹਿਕ ਆਉਣ ਲਗਦੀ ਹੈ ਅਤੇ ਸਵਾਦ ਵਿਚ ਥੋੜ੍ਹਾ ਖੱਟਾਪਣ ਆ ਜਾਂਦਾ ਹੈ। ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਿਯਮ ਮਤਾਬਕ ਹਰ ਮਠਿਆਈ ਦੁਕਾਨਦਾਰ ਨੂੰ ਕਾਊਂਟਰ ’ਤੇ ਰੱਖੀ ਖੁੱਲ੍ਹੀ ਮਠਿਆਈਆਂ ਦੀ ਟ੍ਰੇਅ ਦੇ ਅੱਗੇ ਬੈਸਟ ਬੀਫੋਰ ਡੇਟ ਲਿਖਣੀ ਜ਼ਰੂਰੀ ਹੈ। ਖਰੀਦਦਾਰੀ ਕਰਦੇ ਸਮੇਂ ਟ੍ਰੇਅ ’ਤੇ ਲੱਗੀ ਇਸ ਤਰੀਕ ਨੂੰ ਜ਼ਰੂਰ ਦੇਖਣ।
