ਲੁਧਿਆਣਾ 'ਚ ਹੋਈ ਫ਼ਾਇਰਿੰਗ! ਗੋਲ਼ੀ ਚੱਲਣ ਦੀ ਅਵਾਜ਼ ਸੁਣ ਸਹਿਮੇ ਲੋਕ
Thursday, Jul 18, 2024 - 01:45 PM (IST)

ਲੁਧਿਆਣਾ (ਜਗਰੂਪ)- ਥਾਣਾ ਜਮਾਲਪੁਰ ’ਚ ਆਏ ਨਵੇਂ ਐੱਸ. ਐੱਚ. ਓ. ਦਾ ਸਵਾਗਤ ਗੋਲੀਆਂ ਚੱਲਣ ਨਾਲ ਹੋਇਆ। ਦੇਰ ਰਾਤ ਥਾਣੇ ਅਧੀਨ ਆਉਂਦੀ ਚੌਕੀ ਮੁੰਡੀਆਂ ਕਲਾਂ ਦੇ 33 ਫੁੱਟਾ ਰੋਡ ’ਤੇ ਗੋਲੀਆਂ ਚੱਲਣ ਦੀਆਂ ਕਨਸੋਆਂ ਮਿਲੀਆਂ। ਜਾਣਕਾਰੀ ਮੁਤਾਬਕ ਇਕ ਐਕਟਿਵਾ ਸਵਾਰ ਅਤੇ ਮੋਟਰਸਾਈਕਲ ਸਵਾਰ ਦਰਮਿਆਨ ਟੱਕਰ ਹੋਣ ਤੋਂ ਬਾਅਦ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਕ ਧਿਰ ਨੇ ਦੂਜੀ ਧਿਰ ’ਤੇ ਰਿਵਾਲਵਰ ਤਾਣ ਕੇ ਡਰਾਉਣ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਸਪਾ ਸੈਂਟਰਾਂ 'ਚ ਚੱਲ ਰਿਹੈ ਗੰਦਾ ਧੰਦਾ! ਕੁਝ ਪੈਸਿਆਂ 'ਚ ਜਿਸਮ ਵੇਚ ਰਹੀਆਂ ਨੇ ਰਸ਼ੀਅਨ ਤੇ ਥਾਈ ਕੁੜੀਆਂ
ਮਾਮਲੇ ਸਬੰਧੀ ਜਾਣਕਾਰੀ ਅਨੁਸਾਰ 33 ਫੁੱਟਾ ਰੋਡ ਮੁੰਡੀਆਂ ਕਲਾਂ ਰੋਡ ’ਤੇ ਐਕਟਿਵਾ ਸਵਾਰ ਅਤੇ ਮੋਟਰਸਾਈਕਲ ਸਵਾਰ ਆਪਸ ’ਚ ਟਕਰਾ ਗਏ। ਦੋਵਾਂ ਵਿਚਾਲੇ ਜ਼ਬਰਦਸਤ ਬਹਿਸ ਹੋ ਗਈ। ਇਸ ਦੌਰਾਨ ਇਕ ਧਿਰ ਦੇ ਨੌਜਵਾਨ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਇਸ ਦੌਰਾਨ ਉਨ੍ਹਾਂ ਨੇ ਰਿਵਾਲਵਰ ਨਾਲ ਫਾਇਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਪੂਰੇ ਘਟਨਾਚੱਕਰ ਦੀ ਪੂਰੀ ਤਰ੍ਹਾਂ ਪੁਸ਼ਟੀ ਤਾਂ ਨਹੀਂ ਹੋ ਸਕੀ ਪਰ ਨੇੜੇ ਰਹਿੰਦੀ ਇਕ ਔਰਤ ਨੇ ਇਹ ਜ਼ਰੂਰ ਦੱਸਿਆ ਕਿ ਫਾਇਰ ਹੋਇਆ ਹੈ, ਜਿਸ ਦਾ ਖੜਕਾ ਉਸ ਨੇ ਸੁਣਿਆ। ਪੁਲਸ ਨੇ ਵੀ ਮੌਕੇ ਤੋਂ ਜ਼ਿੰਦਾ ਰੌਂਦ ਬਰਾਮਦ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਨਿਹੰਗ ਸਿੰਘ ਨੇ ਕਿਰਪਾਨ ਨਾਲ ਵੱਢਿਆ ਮੁੰਡਾ, ਹੈਰਾਨ ਕਰੇਗੀ ਵਜ੍ਹਾ
ਇਸ ਸਬੰਧੀ ਨਵ-ਨਿਯੁਕਤ ਐੱਸ. ਐੱਚ. ਓ. ਇੰਸਪੈਕਟਰ ਜਗਦੀਪ ਸਿੰਘ ਗਿੱਲ ਨੇ ਕਿਹਾ ਕਿ 2 ਵਾਹਨ ਚਾਲਕਾਂ ’ਚ ਬਹਿਸ ਹੋਈ ਹੈ ਪਰ ਗੋਲੀ ਚੱਲਣ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਫਿਰ ਵੀ ਪੁਲਸ ਆਪਣੀ ਡਿਊਟੀ ਦੇ ਤੌਰ ’ਤੇ ਇਲਾਕੇ ਦੇ ਸੀ. ਸੀ. ਟੀ. ਵੀ. ਖੰਗਾਲ ਰਹੀ ਹੈ। ਉਨ੍ਹਾਂ ਕਿਹਾ ਕਿ ਬਦਮਾਸ਼ੀ ਦਿਖਾਉਣ ਵਾਲੇ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8