ਸੁਨਿਆਰੇ ਦੀ ਕੋਠੀ ਦੇ ਬਾਹਰ ਅਣਪਛਾਤਿਆਂ ਵਲੋਂ ਫਾਇਰਿੰਗ, ਗੈਂਗਸਟਰ ਹੈਰੀ ਦੇ ਨਾਂ ''ਤੇ ਕੀਤੀ ਜਾ ਰਹੀ ਫਿਰੌਤੀ ਦੀ ਮੰਗ

10/07/2023 6:28:14 PM

ਗੁਰਦਾਸਪੁਰ (ਗੁਰਪ੍ਰੀਤ)-  ਬਟਾਲਾ ਦੇ ਧਰਮਪੁਰਾ ਇਲਾਕੇ 'ਚ ਦੇਰ ਰਾਤ ਮੋਟਰਸਾਈਕਲ 'ਤੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਵਲੋਂ ਸ਼ਰੇਆਮ ਇਕ ਸੁਨਿਆਰੇ ਦੇ ਘਰ ਬਾਹਰ ਫ਼ਾਇਰਿੰਗ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਇਨ੍ਹਾਂ ਨੌਜਵਾਨਾਂ ਦੀ ਇਹ ਪੂਰੀ ਵਾਰਦਾਤ ਘਰ 'ਚ ਲਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਵੀਡੀਓ 'ਚ ਦੇਖ ਸਕਦੇ ਹੋ ਕਿ ਇਹ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਕਿਵੇਂ ਗੇਟ ਦੇ ਬਾਹਰ ਖੜ੍ਹੇ ਹੋ ਉਨ੍ਹਾਂ ਨੇ ਆਪਣੀ ਪਿਸਤੌਲ ਨਾਲ ਫ਼ਾਇਰ ਕੀਤੇ । ਇਸ ਵਾਰਦਾਤ ਨੂੰ ਲੈ ਕੇ ਪੂਰਾ ਪਰਿਵਾਰ ਤੇ ਇਲਾਕਾ ਦਹਿਸ਼ਤ ਦੇ ਮਾਹੌਲ 'ਚ ਹੈ । ਪਰਿਵਾਰ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰ ਹੈਰੀ ਚੱਠਾ ਦੇ ਨਾਂ 'ਤੇ 50 ਲੱਖ ਦੀ ਫਿਰੌਤੀ ਦੀ ਮੰਗ ਦੇ ਧਮਕੀਆਂ ਭਰੇ ਫੋਨ ਵੀ ਆ ਰਹੇ ਸਨ, ਉਥੇ ਹੀ ਇਸ ਮਾਮਲੇ 'ਤੇ ਬਟਾਲਾ ਪੁਲਸ ਵਲੋਂ ਜਾਂਚ ਸ਼ੁਰੂ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਚੜ੍ਹਦੀ ਜਵਾਨੀ ਜਹਾਨੋਂ ਤੁਰ ਗਿਆ ਪੁੱਤ, ਲਾਸ਼ ਵੇਖ ਧਾਹਾਂ ਮਾਰ-ਮਾਰ ਰੋਇਆ ਪਿਓ

PunjabKesari

ਬਟਾਲਾ ਦੇ ਰਹਿਣ ਵਾਲੇ ਨਵੀਨ ਜੋ ਇਕ ਗੋਲਡ ਜਿਊਲਰੀ ਦਾ ਕਾਰੋਬਾਰ ਕਰਦਾ ਹੈ ਦਾ ਕਹਿਣਾ ਹੈ ਕਿ ਉਸ ਨੂੰ ਬੀਤੇ ਕੁਝ ਦਿਨ ਪਹਿਲਾਂ ਇਕ ਵਹਾਤਸ ਐੱਪ ਕਾਲਿੰਗ ਆਈ ਸੀ, ਜਿਸ 'ਚ ਗੱਲ ਕਰਨ ਵਾਲੇ ਨੇ ਖੁਦ ਨੂੰ ਹੈਰੀ ਚੱਠਾ ਦੱਸਿਆ ਸੀ ਅਤੇ ਉਸ ਨੂੰ ਧਮਕੀਆਂ ਦਿੰਦੇ ਹੋਏ 50 ਲੱਖ ਰੁਪਏ ਫ਼ਿਰੌਤੀ ਦੀ ਮੰਗ ਕੀਤੀ ਸੀ। ਜਦੋਂ ਦੂਸਰੀ ਵਾਰ ਫੋਨ ਆਇਆ ਤਾਂ ਨਵੀਨ ਨੇ ਉਸ ਨੂੰ ਪੈਸੇ ਨਾ ਦੇਣ ਬਾਰੇ ਕਿਹਾ ਤਾਂ ਉਸਨੂੰ ਧਮਕੀਆਂ ਦਿੱਤੀਆਂ ਗਈਆਂ।  ਉਕਤ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਤਰੀਕੇ ਨਾਲ ਪੈਸੇ ਲੈਣਗੇ ਅਤੇ ਇਸ ਸਭ ਬਾਰੇ ਨਵੀਨ ਨੇ ਪੁਲਸ ਨੂੰ ਵੀ ਸੂਚਨਾ ਕੀਤੀ ਸੀ ਪਰ ਬੀਤੀ ਦੇਰ ਰਾਤ ਉਸਦੀ ਕੋਠੀ ਦੇ ਬਾਹਰ ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ 'ਤੇ ਆ ਸ਼ਰੇਆਮ ਪਿਸਤੌਲ ਨਾਲ ਤਿੰਨ ਫ਼ਾਇਰ ਕਰ ਕੇ ਗਏ ਹਨ। ਉਦੋਂ ਤੋਂ ਹੀ ਪਰਿਵਾਰ ਦਾ ਬੁਰਾ ਹਾਲ ਹੈ ਜਿਥੇ ਪਰਿਵਾਰ ਪਹਿਲਾ ਫੋਨ ਨੂੰ ਲੈਕੇ ਦਹਿਸ਼ਤ 'ਚ ਸਨ ਪਰ ਬਾਅਦ 'ਚ  ਉਨ੍ਹਾਂ ਦੇ ਘਰ ਤੱਕ ਫਾਇਰਿੰਗ ਕੀਤੀ ਗਈ ਹੈ। ਪੂਰਾ ਪਰਿਵਾਰ, ਬੱਚੇ, ਬਜ਼ੁਰਗ ਸਭ ਦਹਿਸ਼ਤ 'ਚ ਹਨ ਅਤੇ ਉਹ ਪੁਲਸ ਕੋਲੋਂ ਜਲਦ ਕੋਈ ਠੋਸ ਕਾਰਵਾਈ ਦੀ ਮੰਗ ਕਰ ਰਹੇ ਹਨ। 

ਇਹ ਵੀ ਪੜ੍ਹੋ- ਸਰਹੱਦ ਪਾਰ: ਕਲਯੁਗੀ ਪਿਓ ਨੇ ਆਪਣੇ 4 ਮਾਸੂਮ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ

ਇਸ ਵਾਰਦਾਤ ਨੂੰ ਲੈ ਕੇ ਬਟਾਲਾ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਡੀ. ਐੱਸ.ਪੀ. ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਥੇ ਹੀ ਉਕਤ ਪਰਿਵਾਰ ਦੀ ਸੁਰੱਖਿਅਤ ਰੱਖਣ ਲਈ ਪੁਲਸ ਸੁਰੱਖਿਆ ਵੀ ਦਿੱਤੀ ਗਈ ਹੈ ਅਤੇ ਜਲਦ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ-  ਸਹੁਰੇ ਪਰਿਵਾਰ ਦੀ ਕਰਤੂਤ ਜਾਣ ਕੰਬ ਜਾਵੇਗੀ ਰੂਹ, ਪਤੀ ਨੇ ਰਿਸ਼ਤੇਦਾਰਾਂ ਨਾਲ ਮਿਲ ਪਤਨੀ 'ਤੇ ਦਾਤਰ ਨਾਲ ਕੀਤੇ ਵਾਰ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News