ਅਕਾਲੀ ਨੇਤਾ ਦੇ ਘਰ ''ਤੇ ਫਾਇਰਿੰਗ, ਗੱਡੀ ਦੀ ਕੀਤੀ ਭੰਨਤੋੜ, ਪਿੰਡ ''ਚ ਦਹਿਸ਼ਤ ਦਾ ਮਾਹੌਲ (ਤਸਵੀਰਾਂ)

07/30/2017 5:02:06 PM

ਬਰਨਾਲਾ (ਪੁਨੀਤ ਮਾਨ)— ਬਰਨਾਲਾ ਦੇ ਪਿੰਡ ਬਖਤਗੜ੍ਹ ਵਿਚ ਅਗਿਆਤ ਲੋਕਾਂ ਨੇ ਅਕਾਲੀ ਦਲ ਯੂਥ ਦੇ ਨੇਤਾ ਦੇ ਘਰ 'ਤੇ ਫਾਇਰਿੰਗ ਕਰ ਦਿੱਤੀ ਅਤੇ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਭੰਨਤੋੜ ਕੀਤੀ। ਘਟਨਾ ਦੇ ਬਾਅਦ ਤੋਂ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।
ਦੱਸਿਆ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਕੋਰ ਕਮੇਟੀ ਦੇ ਮੈਂਬਰ ਅਤੇ ਯੂਥ ਨੇਤਾ ਤਰਨਜੀਤ ਸਿੰਘ ਦੁੱਗਲ ਦੇ ਘਰ 'ਤੇ ਅਣਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ। ਤਰਨਜੀਤ ਸਿੰਘ ਨੇ ਦੋਸ਼ ਲਗਾਇਆ ਹੈ ਕਿ ਜਦੋਂ ਦੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਆਈ ਹੈ, ਪੂਰੇ ਪੰਜਾਬ ਵਿਚ ਗੁੰਡਾਗਰਦੀ ਵਾਲਾ ਮਾਹੌਲ ਹੈ। ਉਨ੍ਹਾਂ ਨੇ ਕਿ ਇਸ ਹਮਲੇ ਦੇ ਪਿੱਛੇ ਵੀ ਕਾਂਗਰਸ ਦੇ ਨੇਤਾਵਾਂ ਦਾ ਹੱਥ ਹੈ। ਉਨ੍ਹਾਂ ਨੇ ਪੁਲਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਗੁੰਡਿਆਂ ਨੂੰ ਨਾ ਫੜ੍ਹਿਆ ਤਾਂ ਉਹ ਐੱਸ. ਐੱਸ. ਪੀ. ਦਫਤਰ ਦੇ ਬਾਹਰ ਧਰਨਾ ਲਗਾਉਣਗੇ ਅਤੇ ਭੁੱਖ ਹੜਤਾਲ ਵੀ ਕਰਨਗੇ। ਪਿੰਡ ਦੇ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰ ਇਕ ਚਿੱਟੇ ਰੰਗ ਦੀ ਕਾਰ ਵਿਚ ਆਏ ਸਨ। ਉਨ੍ਹਾਂ ਨੇ ਤਕਰੀਬਨ ਪੰਜ ਫਾਇਰ ਕੀਤੇ ਅਤੇ ਕਾਰ ਦੀ ਭੰਨਤੋੜ ਵੀ ਕੀਤੀ। ਕਾਰ ਦੇ ਸ਼ੀਸ਼ਿਆਂ 'ਤੇ ਪਰਦੇ ਲੱਗੇ ਹੋਏ ਹਨ। ਲੋਕ ਇਸ ਘਟਨਾ ਦੀ ਬਹੁਤ ਆਲੋਚਨਾ ਕਰ ਰਹੇ ਹਨ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮਾਮਲਾ ਦਰਜ ਕਰਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


Related News