ਫਗਵਾੜਾ ’ਚ ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ, ਜਿਊਂਦਿਆਂ ਸੜੀ 7 ਸਾਲਾ ਬੱਚੀ ਦੀ ਮੌਤ

Monday, Apr 11, 2022 - 05:45 PM (IST)

ਫਗਵਾੜਾ ’ਚ ਮਾਚਿਸ ਨਾਲ ਖੇਡਦੇ ਸਮੇਂ ਲੱਗੀ ਅੱਗ, ਜਿਊਂਦਿਆਂ ਸੜੀ 7 ਸਾਲਾ ਬੱਚੀ ਦੀ ਮੌਤ

ਫਗਵਾੜਾ— ਫਗਵਾੜਾ ਵਿਖੇ ਪ੍ਰਵਾਸੀ ਮਜ਼ਦੂਰ ਦੀ ਝੁੱਗੀ ਨੂੰ ਅੱਗ ਲੱਗਣ ਕਰਕੇ 7 ਸਾਲਾ ਬੱਚੀ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਜਗਤਪੁਰਾ ’ਚ ਖੇਤਾਂ ’ਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਦੀ 7 ਸਾਲਾ ਬੱਚੀ ਖ਼ੁਸ਼ੀ ਪੁੱਤਰੀ ਮਨੋਜ ਕੁਮਾਰ ਮਾਚਿਸ ਦੀ ਡੱਬੀ ਨਾਲ ਖੇਡਦੇ-ਖੇਡਦੇ ਅਚਾਨਕ ਅੱਗ ਦੀ ਲਪੇਟ ’ਚ ਆ ਗਈ।

ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿੱਟਰ ਅਕਾਊਂਟ ਹੋਇਆ ਹੈਕ

ਇਸ ਨਾਲ 60 ਫ਼ੀਸਦੀ ਬੱਚੀ ਝੁਲਸ ਗਈ। ਮੌਕੇ ’ਤੇ ਉਸ ਨੂੰ ਪਹਿਲਾਂ ਉਸ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦੇ ਹੋਏ ਜਲੰਧਰ ਦੇ ਸਿਵਲ ਹਸਪਤਾਲ ’ਚ ਰੈਫ਼ਰ ਕਰ ਦਿੱਤਾ ਗਿਆ। ਇਥੇ ਜ਼ਖ਼ਮਾਂ ਦੀ ਤਾਬ ਨਾਲ ਝੱਲਦੇ ਹੋਏ ਖ਼ੁਸ਼ੀ ਨੇ ਦਮ ਤੋੜ ਦਿੱਤਾ। ਖ਼ੁਸ਼ੀ ਦੇ ਪਿਤਾ ਜਗਤਪੁਰ ਜੱਟਾ ਦੇ ਕਿਸਾਨ ਮਹੇਂਦਰ ਸਿੰਘ ਦੇ ਖੇਤ ’ਚ ਬਣੇ ਕੱਚੇ ਮਕਾਨ ’ਚ ਰਹਿ ਰਹੇ ਹਨ। 

ਇਹ ਵੀ ਪੜ੍ਹੋ: ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਦਾ ਵੱਡਾ ਦਾਅਵਾ, ਪੰਜਾਬ ਦੀਆਂ ਤਹਿਸੀਲਾਂ ’ਚ 70 ਫ਼ੀਸਦੀ ਭ੍ਰਿਸ਼ਟਾਚਾਰ ਖ਼ਤਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News