ਖੰਨਾ 'ਚ GT ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਮੌਕੇ 'ਤੇ ਪਈਆਂ ਭਾਜੜਾਂ

Saturday, May 20, 2023 - 11:45 AM (IST)

ਖੰਨਾ 'ਚ GT ਰੋਡ 'ਤੇ ਚੱਲਦੇ ਟਰੱਕ ਨੂੰ ਲੱਗੀ ਅੱਗ, ਮੌਕੇ 'ਤੇ ਪਈਆਂ ਭਾਜੜਾਂ

ਖੰਨਾ (ਵਿਪਨ) : ਦੋਰਾਹਾ ਜੀ. ਟੀ. ਰੋਡ 'ਤੇ ਚੱਲਦੇ ਟਰੱਕ ਨੂੰ ਅੱਗ ਲੱਗਣ ਨਾਲ ਦੇਰ ਰਾਤ ਹਫ਼ੜਾ-ਦਫੜੀ ਮੱਚ ਗਈ। ਡਰਾਈਵਰ ਨੇ ਤੁਰੰਤ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ ਅਤੇ ਰੌਲਾ ਪਾਇਆ। ਇਸ ਮਗਰੋਂ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਨੂੰ ਕੰਟਰੋਲ ਕੀਤਾ ਗਿਆ। ਬਚਾਅ ਇਹ ਰਿਹਾ ਕਿ ਇਹ ਘਟਨਾ ਰਾਤ ਦੇ ਸਮੇਂ ਵਾਪਰੀ, ਉਸ ਸਮੇਂ ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜਮਾਰਗ 'ਤੇ ਸੜਕੀ ਆਵਾਜਾਈ ਬਹੁਤ ਘੱਟ ਸੀ। ਇਸ ਦੇ ਨਾਲ ਹੀ ਪੁਲਸ ਦੀ ਮੁਸਤੈਦੀ ਦੇ ਚੱਲਦਿਆਂ ਫਾਇਰ ਬ੍ਰਿਗੇਡ ਨੂੰ ਸਮੇਂ ਸਿਰ ਬੁਲਾ ਕੇ ਵੱਡਾ ਹਾਦਸਾ ਵੀ ਰੋਕਿਆ ਗਿਆ। ਟਰੱਕ ਦੇ ਡਰਾਈਵਰ ਸੋਮਾ ਸਿੰਘ ਨੇ ਦੱਸਿਆ ਕਿ ਉਹ ਗੰਗਾਨਗਰ ਤੋਂ ਮਿੱਟੀ ਭਰ ਕੇ ਰੋਪੜ ਨੂੰ ਜਾ ਰਿਹਾ ਸੀ। ਦੇਰ ਰਾਤ ਨੂੰ ਅਚਾਨਕ ਟਰੱਕ ਦਾ ਗੁੱਲਾ ਟੁੱਟ ਗਿਆ।

ਇਹ ਵੀ ਪੜ੍ਹੋ : ਪਬਲਿਕ ਨੇ ਫੜਵਾਇਆ ਚੋਰ, ਵਾਹ-ਵਾਹੀ ਲੁੱਟਣ ਲਈ ਪੁਲਸ ਨੇ ਦਿਖਾਈ ਗ੍ਰਿਫ਼ਤਾਰੀ

ਇਸ ਨਾਲ ਟਾਇਰ ਦਾ ਰਿੰਮ ਘਸਦਾ ਗਿਆ ਅਤੇ ਅੱਗ ਲੱਗ ਗਈ। ਉਸ ਨੇ ਬਾਹਰ ਆ ਕੇ ਆਪਣੀ ਜਾਨ ਬਚਾਈ। ਫਾਇਰ ਬ੍ਰਿਗੇਡ ਮੁਲਾਜ਼ਮ ਨੇ ਦੱਸਿਆ ਕਿ ਉਨ੍ਹਾਂ ਨੂੰ ਜਿਵੇਂ ਹੀ ਸੂਚਨਾ ਮਿਲੀ ਕਿ ਟਰੱਕ ਨੂੰ ਅੱਗ ਲੱਗ ਗਈ ਹੈ, ਉਹ ਤੁਰੰਤ ਆਪਣੀ ਟੀਮ ਸਮੇਤ ਮੌਕੇ 'ਤੇ ਆਏ ਅਤੇ ਅੱਗ ਨੂੰ ਕੰਟਰੋਲ ਕੀਤਾ। ਘਟਨਾ 'ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਅੱਗ ਨਾਲ ਟਰੱਕ ਦੇ ਟਾਇਰਾਂ ਦਾ ਨੁਕਸਾਨ ਹੋਇਆ ਕਿਉਂਕਿ ਅੱਗ ਨੂੰ ਅੱਗੇ ਵੱਧਣ ਤੋਂ ਰੋਕ ਲਿਆ ਸੀ।

ਇਹ ਵੀ ਪੜ੍ਹੋ : ਨੂੰਹ ਕਿਤੇ ਵੀਡੀਓ ਨਾ ਦੇਖ ਲਵੇ, ਡਰਦੀ ਸੱਸ ਘਰੋਂ ਚਲੀ ਗਈ, ਫਿਰ 2 ਸਾਲਾਂ ਬਾਅਦ...

ਦੂਜੇ ਪਾਸੇ ਜੀ. ਟੀ. ਰੋਡ 'ਤੇ ਟਰੱਕ ਨੂੰ ਅੱਗ ਦੀ ਸੂਚਨਾ ਮਿਲਣ ਮਗਰੋਂ ਥਾਣਾ ਦੋਰਾਹਾ ਤੋਂ ਏ. ਐੱਸ. ਆਈ. ਸੁਲੱਖਣ ਸਿੰਘ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫੋਨ ਕਰਕੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ। ਫਾਇਰ ਬ੍ਰਿਗੇਡ ਨੇ ਆ ਕੇ ਅੱਗ ਨੂੰ ਕੰਟਰੋਲ ਕੀਤਾ। ਅੱਗ ਲੱਗਣ ਦਾ ਕਾਰਨ ਇਹੀ ਹੈ ਕਿ ਟਰੱਕ ਦਾ ਗੁੱਲਾ ਟੁੱਟ ਗਿਆ ਸੀ। ਰਫ਼ਤਾਰ ਤੇਜ਼ ਸੀ ਅਤੇ ਟਰੱਕ 'ਚ ਵਜ਼ਨ ਜ਼ਿਆਦਾ ਸੀ। ਇਸ ਕਰਕੇ ਟਾਇਰ ਟੇਢਾ ਹੋ ਕੇ ਰਿਮ ਸੜਕ ਨਾਲ ਘਿਸ ਗਿਆ ਅਤੇ ਅੱਗ ਲੱਗ ਗਈ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News