ਮਾਨਸਾ : ਦੁਕਾਨ ''ਚ ਲੱਗੀ ਭਿਆਨਕ ਅੱਗ, ਨਾਲ ਲੱਗਦੇ ਘਰਾਂ ''ਚ ਵੀ ਪਈਆਂ ਦਰਾਰਾਂ (ਵੀਡੀਓ)

Saturday, Jun 09, 2018 - 04:11 PM (IST)

ਮਾਨਸਾ (ਅਮਰਜੀਤ ਸਿੰਘ) — ਮਾਨਸਾ 'ਚ ਬੀਤੀ ਰਾਤ ਇਕ ਦੁਕਾਨ 'ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਮਾਨਸਾ ਦੇ ਸਿਨੇਮਾ ਮਾਰਕੀਟ 'ਚ ਸਥਿਤ ਪਟਿਆਲਾ ਲੈਸ ਹਾਊਸ 'ਚ ਅੱਗ ਲੱਗ ਗਈ। 
ਅੱਗ ਲੱਗਣ ਕਾਰਨ ਦੁਕਾਨ ਦੇ ਨਾਲ ਸਥਿਤ ਘਰਾਂ ਦੀਆਂ ਕੰਧਾਂ 'ਚ ਦਰਾਰਾਂ ਆ ਗਈਆਂ। ਦੱਸਿਆ ਜਾ ਰਿਹਾ ਹੈ ਕਿ ਉਕਤ ਭਾਜਪਾ ਦੇ ਸਾਬਕਾ ਪ੍ਰਧਾਨ ਸੂਰਜ ਛਾਬੜਾ ਦਾ ਪੁੱਤਰ ਚਲਾਉਂਦਾ ਸੀ। ਅਜੇ ਤਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਹੈ। ਅੱਗ ਲੱਗਣ ਕਾਰਨ ਦੁਕਾਨ ਤੇ ਉਸ 'ਚ ਪਏ ਸਾਮਾਨ ਦਾ ਭਾਰੀ ਨੁਕਸਾਨ ਹੋਇਆ ਪਰ ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।


Related News