ਸਵੇਰੇ ਦਿੱਤੀ ਧਮਕੀ, ਸ਼ਾਮ ਨੂੰ ਲਾ ''ਤੀ ਫੈਕਟਰੀ ''ਚ ਅੱਗ!

Wednesday, Jun 27, 2018 - 06:47 AM (IST)

ਸਵੇਰੇ ਦਿੱਤੀ ਧਮਕੀ, ਸ਼ਾਮ ਨੂੰ ਲਾ ''ਤੀ ਫੈਕਟਰੀ ''ਚ ਅੱਗ!

ਜਲੰਧਰ, (ਰਾਜੇਸ਼)- ਸੋਢਲ ਰੋਡ 'ਤੇ ਸਥਿਤ ਇਕ ਫੈਕਟਰੀ ਮਾਲਕ ਨੇ ਇਲਾਕੇ ਦੇ ਨੌਜਵਾਨ 'ਤੇ ਉਨ੍ਹਾਂ ਦੀ ਫੈਕਟਰੀ ਨੇੜੇ ਅੱਗ ਲਾਉਣ ਦਾ ਦੋਸ਼ ਲਾਇਆ ਹੈ। ਸ਼ਰਮਾ ਫੁੱਟਵੀਅਰ ਫੈਕਟਰੀ ਦੇ ਮਾਲਕ ਵਿਜੇ ਸ਼ਰਮਾ ਨੇ ਥਾਣਾ ਨੰ. 8 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਉਕਤ ਨੌਜਵਾਨ ਨੇ ਸਵੇਰੇ ਉਨ੍ਹਾਂ ਨੂੰ ਧਮਕੀ ਦਿੱਤੀ ਤੇ ਸ਼ਾਮ ਨੂੰ ਫੈਕਟਰੀ ਨੇੜੇ ਖਾਲੀ ਪਲਾਟ 'ਚ ਪਏ ਉਨ੍ਹਾਂ ਦੇ ਸਾਮਾਨ ਨੂੰ ਅੱਗ ਲਾ ਦਿੱਤੀ, ਜਿਸ ਦੀ ਲਪੇਟ 'ਚ ਉਨ੍ਹਾਂ ਦੀ ਫੈਕਟਰੀ ਵੀ ਆ ਗਈ। ਉਕਤ ਨੌਜਵਾਨ ਸੀ. ਸੀ. ਟੀ. ਵੀ. ਕੈਮਰੇ 'ਚ ਵੀ ਕੈਦ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੇ ਕੈਮਰੇ ਦੀ ਫੁਟੇਜ ਕਬਜ਼ੇ 'ਚ ਲੈ ਲਈ ਹੈ। ਦੇਰ ਰਾਤ ਤੱਕ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਸੀ। 


Related News