ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਦੌੜੀ ਅੱਗ ਦੀਆਂ ਲਪਟਾਂ 'ਚ ਘਿਰੀ ਟਰਾਲੀ, ਪਈਆਂ ਭਾਜੜਾਂ

Saturday, Nov 26, 2022 - 09:35 PM (IST)

ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਦੌੜੀ ਅੱਗ ਦੀਆਂ ਲਪਟਾਂ 'ਚ ਘਿਰੀ ਟਰਾਲੀ, ਪਈਆਂ ਭਾਜੜਾਂ

ਟਾਂਡਾ ਉੜਮੜ (ਮੋਮੀ, ਪੰਡਿਤ) : ਜਲੰਧਰ - ਪਠਾਨਕੋਟ ਰਾਸ਼ਟਰੀ ਮਾਰਗ 'ਤੇ ਉਸ ਵੇਲੇ ਭਾਜੜਾਂ ਪੈ ਗਈਆਂ ਜਦ ਇਕ ਪਰਾਲੀ ਨਾਲ ਲੱਗੀ ਟਰੈਕਟਰ-ਟਰਾਲੀ ਨੂੰ ਅਚਾਨਕ ਅੱਗ ਲੱਗ ਗਈ ਜੋ ਵੇਖਦਿਆਂ ਹੀ ਵੇਖਦਿਆਂ ਭਿਆਨਕ ਰੂਪ ਧਾਰ ਗਈ। ਲੋਕਾਂ ਨੇ ਅੱਗ ਨੂੰ ਫੈਲਣ ਤੋਂ ਰੋਕਣ ਲਈ ਸੜ ਰਹੀ ਪਰਾਲੀ ਦੀਆਂ ਗੱਠਾਂ ਨੂੰ ਖੇਤਾਂ ਵਿਚ ਸੁੱਟ ਦਿੱਤਾ ਜਿਸ ਨਾਲ ਉਨ੍ਹਾਂ ਖੇਤਾਂ ਵਿਚ ਵੀ ਅੱਗ ਫੈਲ ਗਈ। 

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ ਦੀ ਕੁੜੀ ਨੇ ਕਲਾਨੌਰ ਦੇ ਹਸਪਤਾਲ 'ਚ ਤੋੜਿਆ ਦਮ, ਡਾਕਟਰਾਂ 'ਤੇ ਲੱਗੇ ਗੰਭੀਰ ਦੋਸ਼

ਜਾਣਕਾਰੀ ਮੁਤਾਬਕ ਇਕ ਗੁੱਜਰ ਪਰਿਵਾਰ ਟਰੈਕਟਰ-ਟਰਾਲੀ 'ਤੇ ਲੱਦ ਕੇ ਪਰਾਲੀ ਲਿਜਾ ਰਿਹਾ ਸੀ। ਇਸ ਦੌਰਾਨ ਅਚਾਨਕ ਪਰਾਲੀ ਵਿਚ ਅੱਗ ਲੱਗ ਗਈ। ਅੱਗ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਨੇ ਸੜ ਰਹੀ ਪਰਾਲੀ ਦੀਆਂ ਗੱਠਾਂ ਨੂੰ ਵੱਖਰਾ ਕਰਨ ਲਈ ਖੇਤਾਂ ਵਿਚ ਸੁੱਟ ਦਿੱਤਾ ਜਿਸ ਨਾਲ ਖੇਤਾਂ ਨੂੰ ਵੀ ਅੱਗ ਪੈ ਗਈ। ਵੇਖਦਿਆਂ ਹੀ ਵੇਖਦਿਆਂ ਮੰਜ਼ਰ ਭਿਆਨਕ ਹੁੰਦਾ ਗਿਆ। ਅੱਗ ਨੇ ਪਰਾਲੀ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਜੋ ਸੜ ਕੇ ਸੁਆਹ ਹੋ ਗਈ। ਪਰਾਲੀ ਦੀਆਂ ਗੱਠਾਂ ਸੜਕ 'ਤੇ ਖਿੱਲਰ ਗਈਆਂ। ਇਸ ਸੱਭ ਤੋਂ ਘਬਰਾ ਕੇ ਸੜਕ ਤੋਂ ਗੁਜ਼ਰ ਰਹੇ ਵਾਹਨ ਚਾਲਕਾਂ ਨੇ ਆਪਣੀਆਂ ਗੱਡੀਆਂ ਉੱਥੇ ਹੀ ਰੋਕ ਲਈਆਂ ਜਿਸ ਕਾਰਨ ਰਾਸ਼ਟਰੀ ਮਾਰਗ 'ਤੇ ਲੰਬਾ ਜਾਮ ਲੱਗ ਗਿਆ।

PunjabKesari

ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਆਪੇ ਤੋਂ ਬਾਹਰ ਹੋਇਆ ਮਜ਼ਦੂਰ, 2 ਧੀਆਂ, ਭਰਾ ਤੇ SHO ਸਣੇ 5 ਨੂੰ ਉਤਾਰਿਆ ਮੌਤ ਦੇ ਘਾਟ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਸਥਿਤੀ 'ਤੇ ਕਾਬੂ ਪਾਉਣ ਦਾ ਕੰਮ ਅਰੰਭਿਆ। ਘਟਨਾ ਸਥਾਨ 'ਤੇ ਦਸੂਹਾ-ਟਾਂਡਾ ਤੋਂ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਡੀ.ਐੱਸ.ਪੀ. ਟਾਂਡਾ ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਰਾਹਤ ਕਾਰਜ ਕੀਤੇ ਗਏ। ਅੱਗ 'ਤੇ ਕਾਬੂ ਪਾਉਣ ਤੋਂ ਬਾਅਦ ਰਾਸ਼ਟਰੀ ਮਾਰਗ 'ਤੇ ਟਰੈਫਿਕ ਬਹਾਲ ਕੀਤਾ ਗਿਆ। ਪੁਲਸ ਨੇ ਜਾਣਕਾਰੀ ਸਾਂਝੀ ਕੀਤੀ ਕਿ ਮਕਬੂਲ ਪੁੱਤਰ ਸਾਦਿਕ ਮੁਹੰਮਦ ਵਾਸੀ ਪਠਾਨਕੋਟ ਟਰੈਕਟਰ ਟਰਾਲੀ ’ਚ ਪਰਾਲੀ ਲੈ ਕੇ ਜਾ ਰਿਹਾ ਸੀ ਜਿਸ ਨੂੰ ਅੱਗ ਲੱਗ ਗਈ। ਪੁਲਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News