ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

Saturday, Aug 03, 2024 - 03:51 PM (IST)

ਦੁਕਾਨ ਨੂੰ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ

ਜ਼ੀਰਾ (ਅਕਾਲੀਆਂ ਵਾਲਾ) : ਲੰਘੀ ਰਾਤ ਜ਼ੀਰਾ ਸ਼ਹਿਰ ਦੇ ਪੀਰ ਬਾਬਾ ਮੌਜਦੀਨ ਦੀ ਦਰਗਾਹ ਕੋਲ ਇਕ ਦੁਕਾਨ ਅੱਗ ਦੀ ਲਪੇਟ 'ਚ ਆ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਦੁਕਾਨ ਦੇ ਮੈਨੇਜਰ ਜਗਸੀਰ ਸਿੰਘ ਨੇ ਦੱਸਿਆ ਕਿ ਰਾਤ 2 ਵਜੇ, ਸਕਿਓਰਿਟੀ ਗਾਰਡ ਨੇ ਫੋਨ ਕਰਕੇ ਇਹ ਸੂਚਨਾ ਦਿੱਤੀ ਕਿ ਤੁਹਾਡੀ ਦੁਕਾਨ ਨੂੰ ਅੱਗ ਲੱਗ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਜਦ ਉਹ ਅੱਗ ਦੇ ਸਥਾਨ 'ਤੇ ਪਹੁੰਚੇ, ਉਦੋਂ ਤੱਕ ਅੱਗ ਬਹੁਤ ਹੀ ਤੇਜ਼ੀ ਨਾਲ ਫੈਲ ਰਹੀ ਸੀ।

ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਤੁਰੰਤ ਫੋਨ ਕੀਤਾ ਗਿਆ, ਜਿਸ ਨਾਲ ਅੱਗ ਨੂੰ ਕੁੱਝ ਘੰਟਿਆਂ ਤੋਂ ਬਾਅਦ ਕਾਬੂ 'ਚ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਅੱਗ ਬਿਜਲੀ ਦੇ ਸ਼ਾਰਟ ਸਰਕਟ ਦੇ ਨਾਲ ਲੱਗੀ ਹੈ। ਜਗਸੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਗ ਨਾਲ ਉਨ੍ਹਾਂ ਦਾ ਤਕਰੀਬਨ 70-80 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੀ ਕਮਾਈ, ਜੋ ਸਾਡੇ ਜੀਵਨ ਭਰ ਦੀ ਮਿਹਨਤ ਨਾਲ ਜੁੜੀ ਹੋਈ ਸੀ, ਅੱਗ ਵਿੱਚ ਸੁਆਹ ਹੋ ਗਈ ਹੈ। ਇਸ ਨੁਕਸਾਨ ਦੀ ਪੂਰਤੀ ਕਰਨੀ ਬਹੁਤ ਔਖੀ ਹੋਵੇਗੀ। ਉਨ੍ਹਾਂ ਨੇ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਕਿਉਂਕਿ ਦੁਬਾਰਾ ਰੁਜ਼ਗਾਰ ਅਤੇ ਦੁਕਾਨ‌‌ ਦੀ ਮੁਰੰਮਤ ਦੇ ਲਈ ਸਰਕਾਰ ਦੀ ਸਹਾਇਤਾ ਹੀ ਮਦਦਗਾਰ ਬਣ ਸਕਦੀ ਹੈ ਜਾਂ ਫਿਰ ਸਮਾਜ ਸੇਵੀ ਉਸ ਲਈ ਇੱਕ ਮਸੀਹਾ ਬਣ ਸਕਦੇ ਹਨ।


author

Babita

Content Editor

Related News