ਮੋਗਾ ਦੀ ਸਬਜ਼ੀ ਮੰਡੀ ''ਚ ਖੋਖੇ ਨੂੰ ਲੱਗੀ ਅੱਗ, ਮੌਕੇ ''ਤੇ ਪੁੱਜੀ ਫਾਇਰ ਬ੍ਰਿਗੇਡ

Thursday, Mar 09, 2023 - 09:29 AM (IST)

ਮੋਗਾ ਦੀ ਸਬਜ਼ੀ ਮੰਡੀ ''ਚ ਖੋਖੇ ਨੂੰ ਲੱਗੀ ਅੱਗ, ਮੌਕੇ ''ਤੇ ਪੁੱਜੀ ਫਾਇਰ ਬ੍ਰਿਗੇਡ

ਮੋਗਾ (ਸਿੰਗਲਾ) : ਮੋਗਾ ਦੀ ਸਬਜ਼ੀ ਮੰਡੀ 'ਚ ਦੇਰ ਰਾਤ ਇੱਕ ਸਬਜ਼ੀ ਦੇ ਖੋਖੇ ਨੂੰ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਖੋਖੇ ਦੇ ਮਾਲਕ ਨੇ ਦੱਸਿਆ ਕਿ ਉਸ ਨੂੰ ਰਾਤ ਵੇਲੇ ਪਤਾ ਲੱਗਾ ਕਿ ਉਸ ਦੇ ਖੋਖੇ ਨੂੰ ਅੱਗ ਲੱਗ ਗਈ ਹੈ ਅਤੇ ਉਸ ਵੱਲੋਂ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਬੁਲਾਇਆ ਗਿਆ।

ਇਹ ਵੀ ਪੜ੍ਹੋ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ 'ਸਤੀਸ਼ ਕੌਸ਼ਿਕ' ਦਾ ਦਿਹਾਂਤ, ਸਿਨੇਮਾ ਜਗਤ ਨੂੰ ਪਿਆ ਵੱਡਾ ਘਾਟਾ

ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਉਸ ਨੇ ਦੱਸਿਆ ਕਿ ਉਸ ਦਾ ਕਰੀਬ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਖੋਖੇ ਦੇ ਮਾਲਕ ਨੇ ਦੱਸਿਆ ਕਿ ਸਾਡੇ ਸਾਰਿਆਂ ਦੇ ਖੋਖੇ ਕੱਚੇ ਹਨ ਅਤੇ ਜੇਕਰ ਅੱਗ ਜ਼ਿਆਦਾ ਫ਼ੈਲ ਜਾਂਦੀ ਤਾਂ ਸਾਰੀ ਸਬਜ਼ੀ ਮੰਡੀ ਨੂੰ ਹੀ ਅੱਗ ਲੱਗ ਜਾਣੀ ਸੀ। ਖੋਖੇ ਦੇ ਮਾਲਕ ਨੇ ਪੰਜਾਬ ਸਰਕਾਰ ਅਤੇ ਮੋਗਾ ਦੀ ਵਿਧਾਇਕ ਤੋਂ ਉਨ੍ਹਾਂ ਦੇ ਖੋਖਿਆਂ ਨੂੰ ਪੱਕੇ ਕਰਵਾਉਣ ਦੀ ਮੰਗ ਵੀ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਾਲੀਵੁੱਡ ਅਦਾਕਾਰ 'ਸਤੀਸ਼ ਕੌਸ਼ਿਕ' ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News