ਅਣਪਛਾਤੇ ਵਿਅਕਤੀਆਂ ਨੇ ਆਂਗਨਵਾੜੀ ਸਕੂਲ ਦੇ ਦਫ਼ਤਰ ਨੂੰ ਲਾਈ ਅੱਗ

Friday, Dec 04, 2020 - 05:30 PM (IST)

ਅਣਪਛਾਤੇ ਵਿਅਕਤੀਆਂ ਨੇ ਆਂਗਨਵਾੜੀ ਸਕੂਲ ਦੇ ਦਫ਼ਤਰ ਨੂੰ ਲਾਈ ਅੱਗ

ਪਾਤੜਾਂ (ਸਨੇਹੀ) : ਆਂਗਨਵਾੜੀ ਪ੍ਰਾਈਮਰੀ ਸਕੂਲ ਸ਼ੇਰਗੜ੍ਹ ਸਮਾਣਾ-1 ਪਾਤੜਾਂ ਦੇ ਮੁਖੀ ਗੁਰਵਿੰਦਰ ਸਿੰਘ ਨੇ ਪਾਤੜਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੀ ਸ਼ਾਮ ਪੰਜ ਵਜੇ ਦੇ ਕਰੀਬ ਉਸ ਨੂੰ ਇਤਲਾਹ ਮਿਲੀ ਕਿ ਸਕੂਲ ਦੇ ਦਫ਼ਤਰ ਨੂੰ ਅੱਗ ਲੱਗੀ ਹੋਈ ਹੈ। ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉੱਥੇ ਸਕੂਲ ਦੇ ਦਫ਼ਤਰ ਦੇ ਗੇਟ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅਲਮਾਰੀਆਂ ਦੇ ਤਾਲੇ ਤੋੜ ਕੇ ਸਕੂਲ ਦੇ ਰਿਕਾਰਡ ਨੂੰ ਅੱਗ ਲਗਾਈ ਹੋਈ ਸੀ।

ਦੋਸ਼ੀ ਸਕੂਲ ਦਾ ਸੀ. ਸੀ. ਟੀ. ਵੀ. ਕੈਮਰਾ ਅਤੇ ਡੀ. ਵੀ. ਆਰ. ਵੀ ਚੋਰੀ ਕਰਕੇ ਲੈ ਗਏ। ਉਸ ਨੇ ਦੱਸਿਆ ਕਿ ਅੱਗ ਨਾਲ ਦਫ਼ਤਰ ਦਾ ਸਾਰਾ ਸਮਾਨ ਸੜ ਕੇ ਸੁਆਹ ਚੁੱਕਾ ਹੈ। ਪੁਲਸ ਨੇ ਨਾਮਾਲੂਮ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ।
 
 


author

Babita

Content Editor

Related News