ਬਠਿੰਡਾ : ਤੜਕੇ ਸਵੇਰੇ ਬੈਂਕ ''ਚ ਲੱਗੀ ਭਿਆਨਕ ਅੱਗ, ਸੜਿਆ ਰਿਕਾਰਡ

Wednesday, Oct 30, 2019 - 09:03 AM (IST)

ਬਠਿੰਡਾ : ਤੜਕੇ ਸਵੇਰੇ ਬੈਂਕ ''ਚ ਲੱਗੀ ਭਿਆਨਕ ਅੱਗ, ਸੜਿਆ ਰਿਕਾਰਡ

ਬਠਿੰਡਾ (ਅਮਿਤ) : ਬਠਿੰਡਾ ਦੇ ਅਮਰੀਕ ਸਿੰਘ ਰੋਡ 'ਤੇ ਬਣੇ ਐੱਸ. ਬੀ. ਆਈ. ਬੈਂਕ 'ਚ ਬੁੱਧਵਾਰ ਸਵੇਰੇ 5 ਵਜੇ ਅਚਾਨਕ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਬੈਂਕ 'ਚ ਰੱਖਿਆ ਹੋਇਆ ਕੁਝ ਰਿਕਾਰਡ ਵੀ ਸੜ ਗਿਆ। ਬੈਂਕ ਦੇ ਅਧਿਕਾਰੀ ਮੁਤਾਬਕ ਇਹ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਲੱਗਣ ਕਾਰਨ ਬੈਂਕ 'ਚ ਕੁਝ ਕੰਪਿਊਟਰ ਅਤੇ ਕੁਝ ਦਸਤਾਵੇਜ਼ ਸੜ ਕੇ ਸੁਆਹ ਹੋ ਗਏ ਪਰ ਜਨਤਾ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਕਿਉਂਕਿ ਜਿਸ ਮੰਜ਼ਿਲ 'ਤੇ ਅੱਗ ਲੱਗੀ ਹੈ, ਉਸ 'ਚ ਬੈਂਕ ਦਾ ਰੀਜਨਲ ਰਿਕਾਰਡ ਹੁੰਦਾ ਹੈ। ਫਾਇਰ ਬ੍ਰਿਗੇਡ ਦੇ ਮੌਕੇ 'ਤੇ ਪੁੱਜਣ ਨਾਲ ਬੈਂਕ ਦਾ ਕਾਫੀ ਬਚਾਅ ਹੋਣ ਦੀ ਗੱਲ ਕਹੀ ਜਾ ਰਹੀ ਹੈ। ਫਿਲਹਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਇਮਾਰਤ 'ਚੋਂ ਅਜੇ ਵੀ ਧੂੰਆਂ ਨਿਕਲ ਰਿਹਾ ਹੈ।


author

Babita

Content Editor

Related News