ਮੁਕੇਰੀਆਂ : ਨੈਸ਼ਨਲ ਇੰਸ਼ੋਰੈਂਸ ਕੰਪਨੀ ਤੇ ਬੈਂਕ ਨੂੰ ਲੱਗੀ ਭਿਆਨਕ ਅੱਗ

Wednesday, May 27, 2020 - 08:56 AM (IST)

ਮੁਕੇਰੀਆਂ : ਨੈਸ਼ਨਲ ਇੰਸ਼ੋਰੈਂਸ ਕੰਪਨੀ ਤੇ ਬੈਂਕ ਨੂੰ ਲੱਗੀ ਭਿਆਨਕ ਅੱਗ

ਮੁਕੇਰੀਆਂ (ਝਾਵਰ) : ਬੁੱਧਵਾਰ ਤੜਕੇ ਸਵੇਰੇ ਸਾਢੇ ਚਾਰ ਵਜੇ ਸਿਵਲ ਹਸਪਤਾਲ ਦੇ ਸਾਹਮਣੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਤੇ ਪੰਜਾਬ ਐਂਡ ਸਿੰਧ ਬੈਂਕ ਦੇ ਉਪਰਲੇ ਹਿੱਸੇ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਅੱਗ ਦੀਆਂ ਲਪਟਾਂ ਆਸਮਾਨ ਨੂੰ ਛੋਹਣ ਲੱਗੀਆਂ।

PunjabKesari

ਇਸ ਦੀ ਸੂਚਨਾ ਮਿਲਦੇ ਹੀ ਮੁਕੇਰੀਆਂ ਪੁਲਸ ਦੇ ਐਸ. ਐਚ. ਓ. ਬਲਵਿੰਦਰ ਸਿੰਘ ਭਾਰੀ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਜਦੋਂ ਕਿ ਦਸੂਹਾ ਅਤੇ ਉੱਚੀ ਪੁਲਸ ਤੋਂ ਫਾਇਰ ਬ੍ਰਿਗੇਡ ਮੰਗਵਾਏ ਗਏ ਪਰ ਅੱਗ ਦੀਆਂ ਲਪਟਾਂ ਅਜੇ ਵੀ ਜਾਰੀ ਹਨ।

PunjabKesari

ਇਸ ਬਾਰੇ ਬਾਜ਼ਾਰ ਦੇ ਇਕ ਦੁਕਾਨਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਇਸ ਬਾਜ਼ਾਰ ਅੰਦਰ ਬੀਮਾ ਕੰਪਨੀ 'ਚ ਅੱਗ ਲੱਗ ਚੁੱਕੀ ਹੈ ਪਰ ਅਧਿਕਾਰੀਆਂ ਦਾ ਇਸ ਵੱਲ ਕੋਈ ਧਿਆਨ ਨਹੀਂ ਹੈ, ਜਦੋਂ ਕਿ ਬਾਜ਼ਾਰ 'ਚ ਪੂਰੀ ਤਰ੍ਹਾਂ ਦਹਿਸ਼ਤ ਫੈਲੀ ਹੋਈ ਹੈ। ਅੱਗ ਲੱਗਣ ਕਰਕੇ ਬੀਮਾ ਕੰਪਨੀ ਦਾ ਰਿਕਾਰਡ ਲਗਭਗ ਸੁਆਹ ਹੋ ਗਿਆ ਹੈ।

PunjabKesari


author

Babita

Content Editor

Related News