ਜੇਲ੍ਹ ਰੋਡ ’ਤੇ ਆਤਿਸ਼ਬਾਜ਼ੀ ਨਾਲ 4 ਝੁੱਗੀਆਂ ਨੂੰ ਲੱਗੀ ਅੱਗ

Sunday, Nov 08, 2020 - 10:59 AM (IST)

ਲੁਧਿਆਣਾ (ਸਲੂਜਾ) : ਸਥਾਨਕ ਜੇਲ ਰੋਡ ’ਤੇ 4 ਝੁੱਗੀਆਂ ਨੂੰ ਆਤਿਸ਼ਬਾਜ਼ੀ ਨਾਲ ਅੱਗ ਲਗ ਗਈ। ਗਨੀਮਤ ਰਹੀ ਕਿ ਇਨ੍ਹਾਂ ਝੁੱਗੀਆਂ 'ਚ ਕੋਈ ਵਿਅਕਤੀ ਨਹੀਂ ਸੀ। ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਝੁੱਗੀਆਂ 'ਚ ਪਰਾਲੀ ਸਟੋਰ ਕੀਤੀ ਹੋਈ ਸੀ। ਜਦੋਂ ਇਨ੍ਹਾਂ ਝੁੱਗੀਆਂ ਦੇ ਕੋਲ ਬੱਚੇ ਆਤਿਸ਼ਬਾਜ਼ੀ ਚਲਾ ਰਹੇ ਸਨ ਤਾਂ ਇਕ ਆਤਿਸ਼ਬਾਜ਼ੀ ਜਦੋਂ ਇਕ ਝੁੱਗੀ ’ਤੇ ਡਿੱਗੀ ਤਾਂ ਅਚਾਨਕ ਅੱਗ ਲਗ ਗਈ ਅਤੇ ਨਾਲ ਲੱਗਦੀਆ ਤਿੰਨ ਝੁੱਗੀਆਂ ਵੀ ਅੱਗ ਦੀ ਲਪੇਟ 'ਚ ਆ ਗਈਆਂ।

ਇਸ ਘਟਨਾ ਕਾਰਨ ਨਾਲ ਲੱਗਦੀਆਂ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ 'ਚ ਭੱਜ-ਦੌੜ ਮਚ ਗਈ। ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਪੁੱਜੀਆਂ। ਡਵੀਜ਼ਨ ਨੰਬਰ-7 ਪੁਲਸ ਸਟੇਸ਼ਨ ਦੇ ਮੁਖੀ ਸਤਬੀਰ ਸਿੰਘ ਨੇ ਦੱਸਿਆ ਕਿ ਸਿਰਫ ਪਰਾਲੀ ਸਟੋਰ ਵਾਲੀਆਂ ਝੁੱਗੀਆਂ 'ਚ ਹੀ ਅੱਗ ਲੱਗੀ ਹੈ। ਇਸ ਘਟਨਾ 'ਚ ਕੋਈ ਜਾਨੀ ਅਤੇ ਮਾਲੀ ਨੁਕਸਾਨ ਨਹੀਂ ਹੋਇਆ।
 


Babita

Content Editor

Related News