ਘਰ ''ਚ ਲੱਗੀ ਅੱਗ ਕਾਰਨ ਸਾਰਾ ਸਮਾਨ ਸੜ ਕੇ ਸੁਆਹ! ਗਰੀਬ ਪਰਿਵਾਰ ਨੇ ਸਰਕਾਰ ਤੋਂ ਮੰਗੀ ਮਾਲੀ ਸਹਾਇਤਾ
Tuesday, Nov 10, 2026 - 03:42 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ): ਬੀਤੀ ਰਾਤ ਨੂੰ ਗੁਰੂਹਰਸਹਾਏ ਦੇ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਸਥਿਤ ਇਕ ਘਰ ਵਿਚ ਰਾਤ 2 ਵਜੇ ਦੇ ਕਰੀਬ ਅੱਗ ਲੱਗ ਜਾਣ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਸ਼ੁਬੇਘ ਸਿੰਘ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਹੈ ਅਸੀ ਘਰ ਵਿਚ ਸੋ ਰਿਹੇ ਸੀ ਕਿ ਅਚਾਨਕ ਰਾਤ ਘਰ ਦੇ ਇਕ ਕਮਰੇ ਵਿਚ ਅੱਗ ਲੱਗ ਗਈ।
ਜਿਸ ਕਮਰੇ ਵਿਚ ਅੱਗ ਲੱਗੀ, ਉਸ ਕਮਰੇ ਵਿਚ ਸਾਰੇ ਪਰਿਵਾਰ ਦੇ ਕੱਪੜੇ, ਪੈਸੇ ਅਤੇ ਜ਼ਰੂਰੀ ਕਾਗਜ਼, ਅਲਮਾਰੀਆਂ-ਪੇਟੀਆਂ ਵਗੈਰਾ ਪਈਆਂ ਹੋਈਆਂ ਸਨ। ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋ ਸ਼ੁਬੇਘ ਸਿੰਘ ਦੀ ਪਤਨੀ ਸਵੇਰੇ ਤਕਰੀਬਨ ਤਿੰਨ ਸਾਡੇ ਤਿੰਨ ਵਜੇ ਦੇ ਕਰੀਬ ਉੱਠੀ ਤੇ ਪ੍ਰਭਾਤਫੇਰੀ ਤੇ ਜਾਣ ਲਈ ਤਿਆਰ ਹੋਣ ਲੱਗੀ ਤਾਂ ਉਸ ਨੇ ਦੇਖਿਆ ਕਿ ਇਕ ਕਮਰੇ ‘ਚੋਂ ਧੂੰਆਂ ਨਿਕਲ ਰਿਹਾ ਹੈ ਤਾਂ ਉਸ ਨੇ ਰੌਲ਼ਾ ਪਾ ਦਿੱਤਾ। ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੱਗ ਦੇ ਭਾਂਬੜ ਮੱਚ ਰਹੇ ਸੀ। ਪਰਿਵਾਰ ਨੇ ਲੋਕਾਂ ਦੀ ਮਦਦ ਨਾਲ ਬਾਲਟੀਆਂ ਤੇ ਭਾਂਡਿਆਂ ਵਿਚ ਪਾਣੀ ਭਰ ਕੇ ਕਈ ਘੰਟਿਆਂ ਦੀ ਮੁਸ਼ੱਕਤ ਨਾਲ ਅੱਗ 'ਤੇ ਕਾਬੂ ਪਾਇਆ। ਉਦੋਂ ਤੱਕ ਕਮਰੇ ਵਿਚ ਪਿਆ ਪਰਿਵਾਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਇਸ ਘਟਨਾ ਵਿਚ ਪਰਿਵਾਰ ਦੇ ਜਿੰਨੇ ਵੀ ਨਵੇਂ ਪੁਰਾਣੇ ਕੱਪੜੇ, ਗੱਦੇ-ਰਜਾਈਆਂ, ਸਾਰੇ ਪਰਿਵਾਰ ਦੇ ਜ਼ਰੂਰੀ ਕਾਗਜ਼ ਅਤੇ ਹੋਰ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਗਰੀਬ ਪਰਿਵਾਰ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮਾਲੀ ਸਹਾਇਤਾ ਦੀ ਵੀ ਮੰਗ ਕੀਤੀ ਹੈ
