ਪਰਾਲੀ ਦੀਆਂ ਗੱਠਾਂ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ
Thursday, Oct 29, 2026 - 03:37 PM (IST)
ਸਾਦਿਕ (ਪਰਮਜੀਤ)- ਸਾਦਿਕ ਨੇੜੇ ਪਿੰਡ ਘੁੱਦੂਵਾਲਾ ਕੋਲ ਗੱਠਾਂ ਦੇ ਭਰੇ ਟਰਾਲੇ ਨੂੰ ਅੱਗ ਲੱਗ ਜਾਣ ਕਾਰਨ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਪਰ ਸਾਦਿਕ ਪੁਲਸ ਦੀਆਂ ਕੋਸ਼ਿਸ਼ ਸਦਕਾ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਥਾਣਾ ਸਾਦਿਕ ਦੇ ਮੁੱਖ ਅਫ਼ਸਰ ਗੁਰਲਾਲ ਸਿੰਘ ਨੇ ਦੱਸਿਆ ਕਿ ਪਿੰਡ ਘੁੱਦੂਵਾਲਾ ਤੋਂ ਵਾਇਆ ਮਾਨੀਸਿੰਘਵਾਲਾ ਮੁਕਤਸਰ ਵਾਲੇ ਪਾਸੇ ਟ੍ਰੈਕਟਰ ਟਰਾਲਾ ਪਰਾਲੀ ਦੀਆਂ ਗੱਠਾਂ ਭਰ ਕੇ ਲਿਜਾ ਰਿਹਾ ਸੀ ਅਤੇ ਰਸਤੇ 'ਚ ਅੱਗ ਲੱਗ ਗਈ। ਇਤਲਾਹ ਮਿਲਣ 'ਤੇ ਪੁਲਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ।
ਇਹ ਵੀ ਪੜ੍ਹੋ: ਪੰਜਾਬ: ਤਿਉਹਾਰ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ! ਭਿਆਨਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਬੜੀ ਮੁਸ਼ਕਿਲ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਲੋਕਾਂ ਅਤੇ ਪੁਲਸ ਦੇ ਮਦਦ ਨਾਲ ਨੇੜੇ ਦੀ ਬਾਸਮਤੀ ਦੀ ਖੜ੍ਹੀ ਫ਼ਸਲ ਦਾ ਬਚਾਅ ਹੋ ਗਿਆ ਕਿਉਂਕਿ ਨਾਲ ਖਾਲੇ ਵਿੱਚ ਪਾਣੀ ਖੜ੍ਹਾ ਸੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਆਉਣ ਤੱਕ ਪੁਲਸ ਮੁਲਾਜਮਾਂ ਤੇ ਲੋਕਾਂ ਵੱਲੋਂ ਅੱਗ ਬਝਾਉਣ ਦੇ ਯਤਨ ਤੇਜੀ ਨਾਲ ਜਾਰੀ ਰਹੇ। ਇਸ ਅੱਗ ਦੌਰਾਨ ਕਾਫ਼ੀ ਗੱਠਾਂ ਸੜੀਆਂ, ਉਥੇ ਹੀ ਟਰਾਲੀ ਦੇ ਟਾਇਰ ਵੀ ਅੱਗ ਦੀ ਭੇਂਟ ਚੜ੍ਹ ਗਏ। ਚੰਗੀ ਗੱਲ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੌਕੇ 'ਤੇ ਬਿਜਲੀ ਬੋਰਡ ਦੇ ਮੁਲਾਜ਼ਮ ਵੀ ਪੁੱਜ ਗਏ।
ਇਹ ਵੀ ਪੜ੍ਹੋ: ਕਰਵਾਚੌਥ ਦੇ ਦਿਨ ਪੰਜਾਬ 'ਚ ਹਾਈਵੇਅ 'ਤੇ ਵੱਡਾ ਹਾਦਸਾ! ਦੋ ਲੋਕਾਂ ਦੀ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
