ਗੈਸ ਨਾਲ ਭਰੇ ਸਿੰਲਡਰਾਂ ਵਾਲੇ ਚੱਲਦੇ ਟਰੱਕ ਨੂੰ ਅਚਾਨਕ ਲੱਗੀ ਅੱਗ, ਡਰਾਈਵਰ ਸਮੇਤ ਲੋਕਾਂ ਦੇ ਸੁੱਕੇ ਸਾਹ

08/05/2021 8:38:19 AM

ਗੜ੍ਹਸ਼ੰਕਰ (ਸ਼ੋਰੀ) : ਇੱਥੋਂ ਦੇ ਹੁਸ਼ਿਆਰਪੁਰ ਰੋਡ 'ਤੇ ਵੀਰਵਾਰ ਸਵੇਰੇ 6 ਵਜੇ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿੱਚ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨੂੰ ਅਚਾਨਕ ਅੱਗ ਪੈ ਜਾਣ ਨਾਲ ਸਥਿਤੀ ਬਹੁਤ ਹੀ ਖੌਫ਼ਜ਼ਦਾ ਬਣ ਗਈ। ਚੱਲਦੇ ਹੋਏ ਟਰੱਕ ਵਿਚੋਂ ਨਿਕਲ ਰਹੀਆਂ ਧੂੰਏ ਅਤੇ ਅੱਗ ਦੀਆਂ ਲਪਟਾਂ ਨੂੰ ਦੇਖਦੇ ਹੋਏ ਰਾਹਗੀਰਾਂ ਨੇ ਟਰੱਕ ਚਾਲਕ ਨੂੰ ਰੋਕ ਕੇ ਲੱਗੀ ਅੱਗ ਸਬੰਧੀ ਉਸ ਨੂੰ ਸੁਚੇਤ ਕੀਤਾ। ਅੱਗ ਦੇਖ ਕੇ ਰਾਹਗੀਰਾਂ ਸਮੇਤ ਟਰੱਕ ਡਰਾਈਵਰ ਦੇ ਸਾਹ ਸੁੱਕ ਗਏ।

ਇਹ ਵੀ ਪੜ੍ਹੋ : ਲੁਧਿਆਣਾ ਦੇ ਦਰਜਨਾਂ ਇਲਾਕੇ ਡੇਂਗੂ ਦੇ ਨਿਸ਼ਾਨੇ 'ਤੇ, 80 ਮਰੀਜ਼ ਆਏ ਸਾਹਮਣੇ

PunjabKesari

 ਮੌਕੇ 'ਤੇ ਹੀ ਸਥਾਨਕ ਪੁਲਸ ਅਤੇ ਫਾਇਰ ਬ੍ਰਿਗੇਡ ਨਵਾਂਸ਼ਹਿਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ। ਕੁੱਝ ਹੀ ਮਿੰਟਾਂ ਵਿਚ ਪੁਲਸ ਤੇ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚ ਗਈ। ਇਸੇ ਵਕਫ਼ੇ ਦੌਰਾਨ ਡਰਾਈਵਰ ਨਰੇਸ਼ ਕੁਮਾਰ ਦੀ ਮਦਦ ਲਈ ਅੱਗੇ ਆਏ ਉੱਥੋਂ ਦੇ ਇੱਕ ਦੁਕਾਨਦਾਰ ਨਰਿੰਦਰ ਕੁਮਾਰ ਤਾਨੀ ਨੇ ਬੇਹੱਦ ਫੁਰਤੀ ਨਾਲ ਪਾਣੀ ਦਾ ਪ੍ਰਬੰਧ ਕਰਕੇ ਦਿੱਤਾ ਤੇ ਆਪਣੀ ਜਾਨ ਜ਼ੋਖਮ 'ਚ ਪਾਉਂਦੇ ਹੋਏ ਟਰੱਕ ਦੇ ਟਾਇਰਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਵਿੱਚ ਸਹਾਇਤਾ ਕੀਤੀ।

ਇਹ ਵੀ ਪੜ੍ਹੋ : ਖੰਨਾ 'ਚ ਕਿਸਾਨ ਆਗੂ 'ਰਾਜੇਵਾਲ' ਦੇ ਹੱਕ 'ਚ ਲੱਗੇ ਪੋਸਟਰ, ਛਿੜੀ ਨਵੀਂ ਚਰਚਾ

ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚਣ ਤੱਕ ਅੱਗ ਦੀਆਂ ਲਪਟਾਂ ਤਾਂ ਮੱਧਮ ਹੋ ਗਈਆਂ ਸਨ ਪਰ ਟਰੱਕ ਦੇ ਟਾਇਰਾਂ ਅਤੇ ਬਾਡੀ ਵਿਚੋਂ ਲਗਾਤਾਰ  ਧੂੰਆਂ ਨਿਕਲ ਰਿਹਾ ਸੀ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਟਰੱਕ ਨੂੰ ਸੂਝ-ਬੂਝ ਨਾਲ ਸ਼ਹਿਰ ਦੀ ਆਬਾਦੀ ਤੋਂ ਬਾਹਰ ਲਿਜਾ ਕੇ ਇਸ 'ਤੇ ਕਾਬੂ ਕੀਤਾ। ਟਰੱਕ ਡਰਾਈਵਰ ਨਰੇਸ਼ ਕੁਮਾਰ ਨੇ ਦੱਸਿਆ ਕਿ ਟਰੱਕ ਅੰਦਰ 300 ਸਿਲੰਡਰ ਗੈਸ ਨਾਲ ਭਰੇ ਹੋਏ ਮੌਜੂਦ ਸਨ ਅਤੇ ਇਹ ਗੈਸ ਦੀ ਸਪਲਾਈ ਉਹ ਹੁਸ਼ਿਆਰਪੁਰ ਤੋਂ ਕੁਰਾਲੀ ਵਿੱਚ ਇਕ ਗੈਸ ਏਜੰਸੀ ਨੂੰ ਕਰਨ ਜਾ ਰਿਹਾ ਸੀ। ਜੇਕਰ ਸਮੇਂ ਰਹਿੰਦੇ ਇਸ ਅੱਗ 'ਤੇ ਕਾਬੂ ਨਾ ਪਾਇਆ ਜਾਂਦਾ ਤਾਂ ਸ਼ਹਿਰ ਵਿੱਚ ਇੱਕ ਵੱਡਾ ਹਾਦਸਾ ਹੋ ਸਕਦਾ ਸੀ। ਆਮ ਲੋਕਾਂ ਵੱਲੋਂ ਪੁਲਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀ ਚੁਸਤੀ ਦਰੁਸਤੀ ਦੀ ਕਾਫੀ ਤਾਰੀਫ਼ ਕੀਤੀ ਜਾ ਰਹੀ ਸੀ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News