ਸ਼ਾਲ ਬਣਾਉਣ ਵਾਲੀ ਫੈਕਟਰੀ ’ਚ ਲੱਗੀ ਅੱਗ, ਕਰੋੜਾਂ ਦੀਆਂ ਮਸ਼ੀਨਾਂ ਤੇ ਮਾਲ ਸੜ ਕੇ ਸੁਆਹ

Wednesday, May 19, 2021 - 12:59 PM (IST)

ਲੁਧਿਆਣਾ (ਤਰੁਣ) : ਨੀਲਾ ਝੰਡਾ ਗੁਰਦੁਆਰਾ ਨੇੜੇ ਨਿਊ ਸ਼ਿਵਾਜੀ ਨਗਰ ਸਥਿਤ ਇਕ ਫੈਕਟਰੀ ’ਚ ਅੱਗ ਲੱਗਣ ਨਾਲ ਕਰੋੜਾਂ ਦੀਆਂ ਮਸ਼ੀਨਾਂ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਣ ’ਤੇ ਏ. ਸੀ. ਪੀ. ਵਰਿਆਮ ਸਿੰਘ ਥਾਣਾ ਡਵੀਜ਼ਨ ਨੰ. 3 ਇੰਚਾਰਜ ਮਧੂਬਾਲਾ ਅਤੇ ਵਿਧਾਇਕ ਸੁਰਿੰਦਰ ਡਾਬਰ ਘਟਨਾ ਸਥਾਨ ’ਤੇ ਪੁੱਜੇ। ਜੀ. ਐੱਸ. ਟ੍ਰੇਡਿੰਗ ਨਾਮਕ ਫੈਕਟਰੀ ਦੇ ਮਾਲਕ ਹੀਰਾ ਲਾਲ ਕਪੂਰ ਨੇ ਦੱਸਿਆ ਕਿ ਕਰੀਬ 5 ਵਜੇ ਉਹ ਫੈਕਟਰੀ ਬੰਦ ਕਰ ਕੇ ਘਰ ਚਲੇ ਗਏ ਸਨ।

ਬੀਤੀ ਸ਼ਾਮ ਲਗਭਗ 6 ਵਜੇ ਗੁਆਂਢੀ ਉਨ੍ਹਾਂ ਨੂੰ ਮੋਬਾਇਲ ’ਤੇ ਜਾਣਕਾਰੀ ਦਿੱਤੀ ਕਿ ਫੈਕਟਰੀ ’ਚੋਂ ਧੂੰਆਂ ਨਿਕਲ ਰਿਹਾ ਹੈ, ਜਿਸ ਦੇ ਬਾਅਦ ਉਹ ਫੈਕਟਰੀ ਪੁੱਜੇ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੂੰ ਬਿਲਡਿੰਗ ਦੇ ਪਿਛਲੇ ਹਿੱਸੇ ਨੂੰ ਤੋੜ ਕੇ ਰਸਤਾ ਬਣਾਇਆ ਗਿਆ। ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਉਣ ਵਿਚ 20 ਤੋਂ ਜ਼ਿਆਦਾ ਗੱਡੀਆਂ ਦਾ ਪਾਣੀ ਲੱਗਾ।

ਫੈਕਟਰੀ ਮਾਲਕ ਅਨੁਸਾਰ ਲਗਭਗ ਕਰੋੜਾਂ ਦੀ ਕੀਮਤ ਦਾ ਕੱਚਾ ਮਾਲ ਅਤੇ ਤਿਆਰ ਮਾਲ ਤੋਂ ਇਲਾਵਾ ਭਾਰੀ ਮਾਤਰਾ ’ਚ ਧਾਗਾ ਪਿਆ ਹੋਇਆ ਸੀ। ਅੱਗ ਨਾਲ ਮਸ਼ੀਨਾਂ ਬੁਰੀ ਤਰ੍ਹਾਂ ਸੜ ਚੁੱਕੀਆਂ। ਜ਼ਿਆਦਾਤਰ ਮਸ਼ੀਨਾਂ ਚਾਈਨਾ ਦੀਆਂ ਸਨ। ਘਟਨਾ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। 4 ਵਜੇ ਲਾਈਟ ਗਈ ਸੀ ਅਤੇ ਲਗਭਗ 5 ਵਜੇ ਲਾਈਟ ਆਈ। ਜਿਸ ਤੋਂ ਬਾਅਦ ਹੀ ਫੈਕਟਰੀ ਵਿਚ ਅੱਗ ਲੱਗੀ ਹੈ।
 


Babita

Content Editor

Related News