ਪੰਜਾਬ ''ਚ ਹੋਈ ਵੱਡੀ ਘਟਨਾ ; ਸਿਵਲ ਹਸਪਤਾਲ ਦੇ ਮੇਨ ਕੰਟਰੋਲ ਰੂਮ ''ਚ ਲੱਗ ਗਈ ਅੱਗ

Sunday, Feb 23, 2025 - 04:11 AM (IST)

ਪੰਜਾਬ ''ਚ ਹੋਈ ਵੱਡੀ ਘਟਨਾ ; ਸਿਵਲ ਹਸਪਤਾਲ ਦੇ ਮੇਨ ਕੰਟਰੋਲ ਰੂਮ ''ਚ ਲੱਗ ਗਈ ਅੱਗ

ਫਗਵਾੜਾ (ਜਲੋਟਾ)- ਫਗਵਾੜਾ ਸਿਵਲ ਹਸਪਤਾਲ ਦੇ ਮੇਨ ਬਿਜਲੀ ਕੰਟਰੋਲ ਰੂਮ ’ਚ ਬਿਜਲੀ ਬੰਦ ਹੋਣ ਤੋਂ ਬਾਅਦ ਅਚਾਨਕ ਅੱਗ ਲੱਗ ਜਾਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਇਸ ਕਾਰਨ ਲੰਬੇ ਸਮੇਂ ਤੱਕ ਬਿਜਲੀ ਨਾ ਹੋਣ ਕਾਰਨ ਸਿਵਲ ਹਸਪਤਾਲ ’ਚ ਬਲੈਕਆਊਟ ਵਰਗੀ ਸਥਿਤੀ ਬਣੀ ਰਹੀ ਹੈ, ਜਿਸ ਕਾਰਨ ਮਰੀਜ਼ਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।

ਜਾਣਕਾਰੀ ਮੁਤਾਬਕ ਫਗਵਾੜਾ ’ਚ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਜਦੋਂ ਹਸਪਤਾਲ ’ਚ ਕੰਮ ਕਰ ਰਹੇ ਸਰਕਾਰੀ ਕਰਮਚਾਰੀਆਂ ਵੱਲੋਂ ਜਨਰੇਟਰ ਚਾਲੂ ਕੀਤਾ ਗਿਆ ਤਾਂ ਹਸਪਤਾਲ ਦੇ ਮੇਨ ਬਿਜਲੀ ਕੰਟਰੋਲ ਰੂਮ ’ਚ ਚੇਂਜਓਵਰ ਸਮੇਤ ਹਾਈ ਪਾਵਰ ਬਿਜਲੀ ਦੀਆਂ ਤਾਰਾਂ ’ਚ ਅੱਗ ਲੱਗ ਗਈ। ਇਸ ਤੋਂ ਬਾਅਦ ਹਸਪਤਾਲ ’ਚ ਬਿਜਲੀ ਸਪਲਾਈ ਪੂਰੀ ਤਰ੍ਹਾਂ ਬੰਦ ਹੋ ਗਈ ਅਤੇ ਹਸਪਤਾਲ ’ਚ ਮੌਜੂਦ ਮਰੀਜ਼ਾਂ ’ਚ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ।

PunjabKesari

ਵਾਪਰੀ ਘਟਨਾ ਦੌਰਾਨ ਸਿਵਲ ਹਸਪਤਾਲ ਦੇ ਪ੍ਰਬੰਧਕਾਂ ਨੇ ਫਾਇਰ ਬ੍ਰਿਗੇਡ ਵਿਭਾਗ ਫਗਵਾੜਾ ਨੂੰ ਮੇਨ ਬਿਜਲੀ ਕੰਟਰੋਲ ਰੂਮ ਵਿਚ ਅੱਗ ਲੱਗਣ ਦੀ ਸੂਚਨਾ ਦਿੱਤੀ। ਇਸ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਫਾਇਰ ਟੈਂਡਰ ਦੀ ਗੱਡੀ ਸਮੇਤ ਮੌਕੇ ’ਤੇ ਪਹੁੰਚੀ ਅਤੇ ਬਹਾਦਰੀ ਅਤੇ ਹਿੰਮਤ ਦਿਖਾਉਂਦੇ ਹੋਏ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਅੱਗ ’ਤੇ ਕਾਬੂ ਪਾ ਲਿਆ।

ਮਾਹਰਾਂ ਮੁਤਾਬਕ ਜੇਕਰ ਹਸਪਤਾਲ ਦੇ ਮੇਨ ਬਿਜਲੀ ਕੰਟਰੋਲ ਰੂਮ ’ਚ ਲੱਗੀ ਭਿਆਨਕ ਅੱਗ 'ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਹਸਪਤਾਲ ’ਚ ਬਹੁਤ ਵੱਡਾ ਹਾਦਸਾ ਵਾਪਰ ਸਕਦਾ ਸੀ। ਪਰ ਸੁਖਦ ਗਲ ਇਹ ਰਹੀ ਹੈ ਕਿ ਸਮੇਂ ਸਿਰ ਅੱਗ ਲੱਗਣ ਦਾ ਪਤਾ ਲਗਣ ਅਤੇ ਉਸ ਤੋਂ ਬਾਅਦ ਚੱਲੇ ਰਾਹਤ ਕਾਰਜਾਂ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ ਹਸਪਤਾਲ ਦੇ ਮੇਨ ਬਿਜਲੀ ਕੰਟਰੋਲ ਪੈਨਲ ਰੂਮ ਨੂੰ ਨੁਕਸਾਨ ਪਹੁੰਚਿਆ ਹੈ।

PunjabKesari

ਇਹ ਵੀ ਪੜ੍ਹੋ- 'ਡੌਂਕੀ' ਨੇ ਨਿਗਲ਼ ਲਿਆ ਇਕ ਹੋਰ ਮਾਂ ਦਾ ਸੋਹਣਾ ਪੁੱਤ, ਅਮਰੀਕਾ ਜਾਂਦੇ ਨੂੰ ਰਸਤੇ 'ਚੋਂ ਹੀ ਲੈ ਗਿਆ 'ਕਾਲ਼'

ਮਾਹਰਾਂ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਲਗਾਏ ਜਾਂਦੇ ਜਨਰੇਟਰ ਸੈੱਟਾਂ ਸਮੇਤ ਮੇਨ ਬਿਜਲੀ ਕੰਟਰੋਲ ਪੈਨਲਾਂ ਆਦਿ ਦੀ ਪਬਲਿਕ ਦੀ ਸੁਰੱਖਿਆ ਨੂੰ ਧਿਆਨ ’ਚ ਰਖਦੇ ਹੋਏ ਰੁਟੀਨ ਵਿਚ ਸਰਕਾਰੀ ਪੱਧਰ ’ਤੇ ਚੈਕਿੰਗ ਅਤੇ ਸਰਵਿਸ ਹੋਣਾ ਲਾਜ਼ਮੀ ਹੈ।

ਹੁਣ ਸਵਾਲ ਇਹ ਹੈ ਕਿ ਜੇਕਰ ਫਗਵਾੜਾ ਦਾ ਸਿਵਲ ਹਸਪਤਾਲ, ਜਿੱਥੇ ਮਰੀਜ਼ 24 ਘੰਟੇ ਐਮਰਜੈਂਸੀ ਰੂਮ ਵਿਚ ਆਉਦੇ ਜਾਂਦੇ ਰਹਿੰਦੇ ਹਨ ਅਤੇ ਵੱਡੀ ਗਿਣਤੀ ਵਿਚ ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ ਆਪਣੇ ਇਲਾਜ ਲਈ ਹਸਪਤਾਲ ਵਿਚ ਦਾਖਲ ਹਨ ਕਿ ਉੱਥੇ ਰੂਟੀਨ ਵਿਚ ਮੇਨ ਪਾਵਰ ਕੰਟਰੋਲ ਪੈਨਲ ਸਮੇਤ ਹਾਈ ਪਾਵਰ ਜਨਰੇਟਰ ਦੀ ਕੋਈ ਸਰਵਿਸ ਜਾਂ ਚੈਕਿੰਗ ਨਹੀਂ ਹੋਈ ਹੈ?

PunjabKesari

ਨਹੀਂ ਤਾਂ ਕੀ ਕਾਰਨ ਹੈ ਕਿ ਬਿਜਲੀ ਸਪਲਾਈ ਠੱਪ ਹੋਣ ਤੋਂ ਬਾਅਦ ਜਦੋਂ ਜਨਰੇਟਰ ਚਾਲੂ ਕੀਤਾ ਗਿਆ ਤਾਂ ਮੁੱਖ ਪਾਵਰ ਕੰਟਰੋਲ ਪੈਨਲ ਰੂਮ 'ਚ ਚੇਂਜਓਵਰ ਸਮੇਤ ਬਿਜਲੀ ਦੀਆਂ ਹਾਈ ਪਾਵਰ ਤਾਰਾਂ ’ਚ ਅੱਗ ਲੱਗ ਗਈ?

ਮਾਹਿਰਾਂ ਦਾ ਕਹਿਣਾ ਹੈ ਕਿ ਭਾਵੇਂ ਇਹ ਬਿਜਲੀ ਦੇ ਸ਼ਾਰਟ ਸਰਕਟ ਦਾ ਮਾਮਲਾ ਹੈ ਪਰ ਕੀ ਨਿਯਮਤ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਜਨਰੇਟਰ ਨੂੰ ਚਾਲੂ ਕਰਨ ਲਈ ਜ਼ਰੂਰੀ ਸੁਰੱਖਿਆ ਉਪਾਅ ਅਤੇ ਆਧੁਨਿਕ ਉਪਕਰਣ ਨਹੀਂ ਲਗਾਏ ਗਏ ਹਨ? ਜਾਂ ਜੇ ਸਾਰੇ ਸੁਰੱਖਿਆ ਨਿਯਮਾਂ ਦੀ ਪਾਲਣਾ ਨਿਰਧਾਰਤ ਸਰਕਾਰੀ ਨਿਯਮਾਂ ਤਹਿਤ ਕੀਤੀ ਗਈ ਹੈ, ਤਾਂ ਇੰਨੀ ਭਿਆਨਕ ਅੱਗ ਕਿਵੇਂ ਲੱਗੀ ਹੈ?

PunjabKesari

ਪੰਜਾਬ ਸਰਕਾਰ, ਡੀ. ਸੀ. ਕਪੂਰਥਲਾ ਵੱਲੋਂ ਲੋਕ ਹਿੱਤ ਵਿਚ ਇਸ ਦੀ ਉੱਚ ਪੱਧਰ 'ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਭਵਿੱਖ ਵਿੱਚ ਅਜਿਹੀ ਘਟਨਾ ਦੁਬਾਰਾ ਨਾ ਵਾਪਰੇ।

ਇਹ ਵੀ ਪੜ੍ਹੋ- ਸਰਕਾਰੀ ਸਕੂਲ 'ਚ ਅਧਿਆਪਕਾਂ ਨੇ ਵਿਦਿਆਰਥਣਾਂ 'ਤੇ ਢਾਹਿਆ ਕਹਿਰ ! ਮਗਰੋਂ ਲਿਜਾਣਾ ਪਿਆ ਹਸਪਤਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News