ਮਾਂ-ਧੀ ਦੀਆਂ ਅੱਖਾਂ ਦੇ ਸਾਹਮਣੇ ਪਤੀ ਨੇ ਘਰ ਨੂੰ ਕਰ ਦਿੱਤਾ ਤਬਾਹ, ਲਗਾਈ ਅੱਗ

06/11/2017 7:10:11 PM

ਨਾਭਾ(ਭੁਪਿੰਦਰ ਭੂਪਾ)— ਸਥਾਨਕ ਕੋਤਵਾਲੀ ਪੁਲਸ ਵੱਲੋਂ ਆਪਣੀ ਪਤਨੀ ਅਤੇ ਬੇਟੀ ਦੇ ਘਰ ਹੋਣ ਦੇ ਬਾਵਜੂਦ ਪਤੀ ਵੱਲੋਂ ਘਰ ਨੂੰ ਲਗਾਈ ਅੱਗ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਾਭਾ ਦੀ ਹਰੀਦਾਸ ਕਾਲੋਨੀ ਦੀ ਵਾਸੀ ਹਰਦੀਪ ਕੌਰ ਪਤਨੀ ਨਾਹਰ ਸਿੰਘ ਨੇ ਕੋਤਵਾਲੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਵਿਆਹ ਨਾਹਰ ਸਿੰਘ ਪੁੱਤਰ ਚੰਦ ਸਿੰਘ ਨਾਲ ਹੋਇਆ ਸੀ ਜੋ ਕਿ ਕਥਿਤ ਰੂਪ 'ਚ ਅਕਸਰ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਸ਼ਨੀਵਾਰ ਦੀ ਰਾਤ ਰਾਤ ਜਦੋਂ ਉਹ ਆਪਣੀ ਬੇਟੀ ਨਾਲ ਘਰ 'ਚ ਮੋਜੂਦ ਸੀ ਤਾਂ ਕਰੀਬ 11 ਕੁ ਵਜੇ ਉਸ ਦੇ ਪਤੀ ਨੇ ਕਥਿਤ ਰੂਪ 'ਚ ਆਪਣੇ ਭਤੀਜੇ ਦੀ ਮੱਦਦ ਨਾਲ ਉਸ ਦੇ ਘਰ ਦੇ ਬੈੱਡਰੂਮ ਦੀ ਤਾਕੀ ਖੋਲ੍ਹ ਕੇ ਤੇਲ ਸੁੱਟ ਕੇ ਘਰ ਨੂੰ ਅੱਗ ਲਗਾ ਦਿੱਤੀ ਜਦਕਿ ਉਹ ਅਤੇ ਉਸ ਦੀ ਬੇਟੀ ਘਰ 'ਚ ਮੋਜੂਦ ਸਨ। ਦੋਵੇਂ ਮਾਂ-ਬੇਟੀ ਨਜ਼ਦੀਕੀ ਗੁਆਂਢੀਆਂ ਦੀ ਮਦਦ ਨਾਲ ਜਾਨ ਬਚਾ ਕੇ ਘਰ ਤੋਂ ਨਿਕਲੀਆਂ ਅਤੇ ਗੁਆਂਢੀਆਂ ਨੇ ਹੀ ਅੱਗ 'ਤੇ ਕਾਬੂ ਪਾਇਆ। ਇਸ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਨਾਭਾ ਕੋਤਵਾਲੀ ਪੁਲਸ ਵੱਲੋਂ ਨਾਹਰ ਸਿੰਘ ਪੁੱਤਰ ਚੰਦ ਸਿੰਘ ਅਤੇ ਨਿਰਭੈ ਸਿੰਘ ਪੁੱਤਰ ਮੇਜ਼ਰ ਸਿੰਘ ਨਾਮੀ ਮਾਮਲੇ ਦੇ ਕਥਿਤ ਦੋਸ਼ੀਆਂ ਵਿਰੁੱਧ ਧਾਰਾ 436, 506, 34 ਆਈਪੀਸੀ ਅਧੀਨ ਮੁਕੱਦਮਾ ਨੰਬਰ 43 ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।


Related News