ਸ਼ੋਅਰੂਮ ’ਚ ਲੱਗੀ ਅੱਗ, ਲੱਖਾਂ ਦਾ ਕੱਪੜਾ ਤੇ ਸਾਮਾਨ ਸੜ ਕੇ ਸੁਆਹ
Friday, Mar 28, 2025 - 06:42 PM (IST)

ਸੁਲਤਾਨਪੁਰ ਲੋਧੀ (ਸੋਢੀ)-ਸੁਲਤਾਨਪੁਰ ਲੋਧੀ ਦੇ ਮੰਦਰ ਸਿੰਘ ਭਿਵਾਨੀ ਰੋਡ ਦੇ ਅੰਦਰਲੇ ਬਾਜ਼ਾਰ ਵਿਖੇ ਅੱਜ ਸਵੇਰੇ ਇਕ ਰੈਡੀਮੇਡ ਕੱਪੜਿਆਂ ਦੇ ਵੱਡੇ ਸ਼ੋਅਰੂਮ ਨੂੰ ਅਚਾਨਕ ਅੱਗ ਲੱਗਣ ਨਾਲ ਅੰਦਰ ਪਿਆ ਲੱਖਾਂ ਦਾ ਕੱਪੜਾ ਅਤੇ ਫਿਟਿੰਗ ਅਤੇ ਹੋਰ ਸਾਮਾਨ ਸੜ ਕੇ ਸੁਆਹ ਬਣ ਗਿਆ। ਇਹ ਦੁਕਾਨ ਆਰੀਆ ਸਮਾਜ ਚੌਂਕ ਤੋਂ ਮੰਦਰ ਸਿੰਘ ਭਿਵਾਨੀ ਵਾਲੀ ਸੜਕ ’ਤੇ ਸਥਿਤ ਗਲੈਮ ਗਰਲਜ਼ ਨਾਮ ਵਜੋਂ ਮਸ਼ਹੂਰ ਹੈ। ਸਥਾਨਕ ਪੁਲਸ ਵੱਲੋਂ ਅੱਗ ਲੱਗਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਅੱਜ ਸਵੇਰੇ ਕਰੀਬ ਸਾਢੇ 6 ਵਜੇ ਧੂੰਆਂ ਨਿਕਲਦਾ ਨਜ਼ਦੀਕ ਮੁਹੱਲਾ ਨਿਵਾਸੀਆਂ ਨੇ ਵੇਖਿਆ ਤਾਂ ਤੁਰੰਤ ਸ਼ੋਅਰੂਮ ਦੇ ਮਾਲਕ ਦੀਪਕ ਨਾਰੰਗ ਨੂੰ ਫੋਨ ਕੀਤਾ, ਜੋਕਿ ਕੱਪੜਿਆਂ ਦੀ ਖ਼ਰੀਦੋ-ਫਰੋਖ਼ਤ ਕਰਨ ਲਈ ਦਿੱਲੀ ਗਿਆ ਹੋਇਆ ਸੀ ਤਾਂ ਉਸ ਦਾ ਭਰਾ ਸਾਹਿਲ ਨਾਰੰਗ ਅਤੇ ਹੋਰ ਪਰਿਵਾਰਕ ਮੈਂਬਰ ਰਾਜੂ ਮਨਚੰਦਾ ਆਦਿ ਤੁਰੰਤ ਮੌਕੇ ’ਤੇ ਪਹੁੰਚੇ। ਸ਼ੋਅਰੂਮ ਦੇ ਅੰਦਰੋਂ ਧੂੰਆਂ ਨਿਕਲਦਾ ਵੇਖ ਕੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ’ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ।
ਇਹ ਵੀ ਪੜ੍ਹੋ: ਪੰਜਾਬ 'ਚ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, 3, 7, 8 ਅਤੇ 9 ਤਾਰੀਖ਼ ਲਈ...
ਫਾਇਰ ਬ੍ਰਿਗੇਡ ਦੇ ਪੁੱਜਣ ’ਤੇ ਜਿਉਂ ਹੀ ਸ਼ੋਅਰੂਮ ਦਾ ਸ਼ਟਰ ਖੋਲ੍ਹਿਆ ਤਾਂ ਹਵਾ ਨਾਲ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉਸ ਨੇ ਉੱਪਰਲੀ ਮੰਜ਼ਿਲ ਨੂੰ ਵੀ ਆਪਣੀ ਲਪੇਟ ’ਚ ਲੈ ਲਿਆ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਜਦੋਂ ਪਾਣੀ ਦੀਆਂ ਬੌਛਾਰਾਂ ਨਾਲ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗ ਹੋਰ ਫੈਲ ਗਈ, ਜਿਸ ਕਰਕੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਅੱਗ ’ਤੇ ਕਾਬੂ ਪਾਉਣ ’ਚ ਕਾਮਯਾਬ ਨਹੀਂ ਹੋ ਸਕੀਆਂ ਤਾਂ 3 ਹੋਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ, ਜਿਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਬਹੁਤ ਮੁਸ਼ਕਿਲ ਨਾਲ ਕਰੀਬ ਢਾਈ ਘੰਟੇ ਦੀ ਜਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਕੀਤਾ।
ਇਹ ਵੀ ਪੜ੍ਹੋ: ਪੰਜਾਬ 'ਚ ਵਾਹਨ ਚਾਲਕਾਂ ਲਈ ਖ਼ਤਰੇ ਦੀ ਘੰਟੀ! 90 ਦਿਨਾਂ 'ਚ ਕਰੋ ਇਹ ਕੰਮ ਨਹੀਂ ਤਾਂ...
ਪਰ ਉਦੋਂ ਤੱਕ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਸੀ। ਇਸ ਸਮੇਂ ਹਾਜ਼ਰ ਸ਼ੋਅਰੂਮ ਗਲੈਮ ਗਰਲਜ਼ ਦੇ ਮਾਲਕ ਦੀਪਕ ਨਾਰੰਗ ਦੇ ਭਰਾ ਸਾਹਿਲ ਨਾਰੰਗ ਤੇ ਰਾਜਕੁਮਾਰ ਮਨਚੰਦਾ ਨੇ ਦੱਸਿਆ ਕਿ ਦੀਪਕ ਖੁਦ ਦਿੱਲੀ ਗਿਆ ਹੋਇਆ ਹੈ ਅਤੇ ਸਾਨੂੰ ਪਹਿਲਾਂ ਫੋਨ ਰਾਹੀਂ ਅੱਗ ਲੱਗਣ ਦਾ ਪਤਾ ਲੱਗਾ। ਉਨ੍ਹਾਂ ਕਿਹਾ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋਈ ਜਾਪਦੀ ਹੈ, ਜਿਸ ਨੇ ਪੂਰੇ ਸ਼ੋਅਰੂਮ ਨੂੰ ਇਕ ਸੁਆਹ ਦੇ ਢੇਰ ’ਚ ਤਬਦੀਲ ਕਰ ਦਿੱਤਾ। ਉਨ੍ਹਾਂ ਕਿਹਾ ਕਿ ਅੱਗ ਨਾਲ ਕਰੀਬ ਇਕ ਕਰੋੜ ਦਾ ਨੁਕਸਾਨ ਹੋਇਆ ਲੱਗਦਾ ਹੈ ਕਿਉਂਕਿ ਸਾਰਾ ਕੁਝ ਬਿਲਡਿੰਗ ਸਮੇਤ ਤਾਂ ਪੂਰੀ ਤਰ੍ਹਾਂ ਸੜ ਗਿਆ ਹੈ। ਫਾਇਰ ਬ੍ਰਿਗੇਡ ਦੇ ਪਹੁੰਚਣ ਨਾਲ ਆਲੇ-ਦੁਆਲੇ ਦੀਆਂ ਦੁਕਾਨਾਂ ਤੇ ਮਕਾਨਾਂ ਨੂੰ ਅੱਗ ਲੱਗਣ ਤੋਂ ਬਚਾਅ ਹੋ ਗਿਆ।
ਇਹ ਵੀ ਪੜ੍ਹੋ: ਕਿਸਾਨਾਂ ਦੇ ਮੁੱਦੇ 'ਤੇ ਬਾਜਵਾ ਨੇ ਸਦਨ 'ਚ ਰੱਖੀ ਕਮੇਟੀ ਬਿਠਾਉਣ ਦੀ ਮੰਗ, ਅਮਨ ਅਰੋੜਾ ਨੇ ਆਖੀ ਵੱਡੀ ਗੱਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e