ਸੰਗਰੂਰ ਵਿਖੇ ਨਾਮੀ ਸ਼ੋਅਰੂਮ 'ਚ ਮਚੇ ਅੱਗ ਦੇ ਭਾਂਬੜ, ਹੋਇਆ ਲੱਖਾਂ ਦਾ ਨੁਕਸਾਨ

Thursday, Mar 20, 2025 - 05:06 PM (IST)

ਸੰਗਰੂਰ ਵਿਖੇ ਨਾਮੀ ਸ਼ੋਅਰੂਮ 'ਚ ਮਚੇ ਅੱਗ ਦੇ ਭਾਂਬੜ, ਹੋਇਆ ਲੱਖਾਂ ਦਾ ਨੁਕਸਾਨ

ਸੰਗਰੂਰ (ਵਿਵੇਕ ਸਿੰਧਵਾਨੀ)-ਸੰਗਰੂਰ ਦੇ ਮਹਿਲਾ ਰੋਡ ’ਤੇ ਸਥਿਤ 'ਰੇਡ ਟੇਪ' ਦੇ ਨਾਮੀ ਸ਼ੋਅਰੂਮ ’ਚ ਅੱਜ ਦੁਪਹਿਰ ਅੱਗ ਲੱਗ ਗਈ, ਜਿਸ ਕਾਰਨ ਵੱਡਾ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਹ ਘਟਨਾ ਅੱਜ ਦੁਪਹਿਰ ਲਗਭਗ 1 ਵਜੇ ਦੀ ਦੱਸੀ ਜਾ ਰਹੀ ਹੈ। ਸ਼ੋਅਰੂਮ ਦੇ ਵੇਅਰ ਹਾਊਸ ’ਚੋਂ ਸ਼ਾਰਟ ਸਰਕਟ ਕਾਰਨ ਚਿੰਗਾਰੀਆਂ ਅਤੇ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਸ਼ੋਅਰੂਮ ਦੇ ਸਟਾਫ਼ ਨੇ ਵੇਅਰ ਹਾਊਸ ’ਚ ਜਾ ਕੇ ਬਿਜਲੀ ਦੇ ਮੇਨ ਸਵਿੱਚ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਅੰਦਰ ਹਵਾ ’ਚ ਬਹੁਤ ਧੂੰਆਂ ਹੀ ਧੂੰਆਂ ਨਜ਼ਰ ਆਇਆ।

ਫਾਇਰ ਬ੍ਰਿਗੇਡ ਨੇ ਸਮੇਂ ’ਤੇ ਪਹੁੰਚ ਕੇ ਅੱਗ ’ਤੇ ਪਾਇਆ ਕਾਬੂ
ਸ਼ੋਅਰੂਮ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਸੂਚਿਤ ਕੀਤਾ। ਕੁਝ ਮਿੰਟਾਂ ’ਚ ਹੀ ਅੱਗ ਬੁਝਾਉਣ ਵਾਲੀਆਂ 3 ਗੱਡੀਆਂ ਮੌਕੇ ’ਤੇ ਪਹੁੰਚ ਗਈਆਂ ਅਤੇ ਤੁਰੰਤ ਕਾਰਵਾਈ ਕਰ ਕੇ ਅੱਗ ’ਤੇ ਕਾਬੂ ਪਾ ਲਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਖੋਲ੍ਹ ਦਿੱਤਾ ਗਿਆ ਸ਼ੰਭੂ ਬਾਰਡਰ, ਲੰਘਣ ਲੱਗੀਆਂ ਗੱਡੀਆਂ

PunjabKesari

ਸ਼ੋਅਰੂਮ ’ਚ ਬਹੁਮੁੱਲਾ ਸਾਮਾਨ, ਵੱਡਾ ਨੁਕਸਾਨ
'ਰੇਡ ਟੇਪ' ਸ਼ੋਅਰੂਮ ਦੇ ਅੰਦਰ ਵੱਡੀ ਮਾਤਰਾ ’ਚ ਬਰਾਂਡਿਡ ਕੱਪੜੇ, ਬੂਟ, ਜੁੱਤੀਆਂ ਅਤੇ ਹੋਰ ਸਾਮਾਨ ਮੌਜੂਦ ਸੀ। ਅੱਗ ਲੱਗਣ ਨਾਲ ਕਾਫ਼ੀ ਸਾਮਾਨ ਸੜ ਗਿਆ, ਜਿਸ ਕਾਰਨ ਕੰਪਨੀ ਨੂੰ ਲੱਖਾਂ ਰੁਪਏ ਦੇ ਨੁਕਸਾਨ ਹੋਣ ਦੀ ਸੰਭਾਵਨਾ ਹੈ। ਸ਼ੋਅਰੂਮ ਮੈਨੇਜਮੈਂਟ ਵੱਲੋਂ ਹਾਲੇ ਤੱਕ ਨੁਕਸਾਨ ਦੀ ਪੁਸ਼ਟੀ ਨਹੀਂ ਕੀਤੀ ਗਈ। ਇਹ ਵੀ ਪਤਾ ਲਗਾ ਹੈ ਕਿ ਸ਼ਾਰਟ ਸਰਕਟ ਹੀ ਅੱਗ ਲੱਗਣ ਦਾ ਮੁੱਖ ਕਾਰਨ ਬਣਿਆ। ਗਨੀਮਤ ਇਹ ਰਹੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਫਾਇਰ ਬ੍ਰਿਗੇਡ ਨੇ ਤੁਰੰਤ ਪਹੁੰਚ ਕੇ ਵੱਡੀ ਤਬਾਹੀ ਤੋਂ ਬਚਾ ਲਿਆ।

ਇਹ ਵੀ ਪੜ੍ਹੋ : Punjab: ਪ੍ਰੀਖਿਆ ਕੇਂਦਰ ਦੇ ਸੁਪਰਡੈਂਟ 'ਤੇ ਡਿੱਗੀ ਗਾਜ, ਹੋਇਆ ਮੁਅੱਤਲ, ਮਾਮਲਾ ਕਰੇਗਾ ਹੈਰਾਨ

PunjabKesari

ਸਥਾਨਕ ਲੋਕਾਂ ’ਚ ਦਹਿਸ਼ਤ, ਰੋਡ ’ਤੇ ਲੱਗਾ ਭੀੜ
ਜਦੋਂ ਸ਼ੋਅਰੂਮ ’ਚੋਂ ਧੂੰਏਂ ਦੇ ਗੁੱਛੜ ਨਿਕਲਣ ਲੱਗੇ, ਤਾਂ ਨਜ਼ਦੀਕੀ ਦੁਕਾਨਦਾਰ ਅਤੇ ਆਮ ਲੋਕਾਂ ’ਚ ਘਬਰਾਹਟ ਫੈਲ ਗਈ। ਮਹਿਲਾ ਰੋਡ ’ਤੇ ਕੁਝ ਸਮੇਂ ਲਈ ਟ੍ਰੈਫਿਕ ਜਾਮ ਹੋ ਗਿਆ ਪਰ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਸੰਭਾਲੇ।

ਵੱਡੀ ਤਬਾਹੀ ਤੋਂ ਬਚਾਅ, ਫਾਇਰ ਬ੍ਰਿਗੇਡ ਦੀ ਕਾਰਵਾਈ ਸਰਾਹਣਯੋਗ
ਅੱਗ ਕਾਰਨ ਮਾਲੀ ਨੁਕਸਾਨ ਤਾਂ ਹੋਇਆ ਪਰ ਫਾਇਰ ਬ੍ਰਿਗੇਡ ਦੇ ਸਮੇਂ ’ਤੇ ਪਹੁੰਚਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਸਥਾਨਕ ਲੋਕਾਂ ਤੇ ਦੁਕਾਨਦਾਰਾਂ ਨੇ ਫਾਇਰ ਬ੍ਰਿਗੇਡ ਦੀ ਤਤਪਰਤਾ ਦੀ ਭਰਪੂਰ ਸਰਾਹਨਾ ਕੀਤੀ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਐਨਕਾਊਂਟਰ, ਪੁਲਸ ਤੇ ਤਸਕਰ ਵਿਚਾਲੇ ਚੱਲੀਆਂ ਗੋਲ਼ੀਆਂ, ਕੰਬਿਆ ਇਹ ਇਲਾਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e 


author

shivani attri

Content Editor

Related News